ਮਾਨਸੂਨ ਵਿੱਚ ਦਮੇ ਦੇ ਮਰੀਜ਼ਾਂ ਦੀ ਦੇਖਭਾਲ ਸਬੰਧੀ ਸੁਝਾਅ

ਮਾਨਸੂਨ ਦਾ ਮੌਸਮ ਆਪਣੇ ਨਾਲ ਖੁਸ਼ੀਆਂ ਲੈ ਕੇ ਆਉਂਦਾ ਹੈ ਪਰ ਦਮੇ ਦੇ ਮਰੀਜ਼ਾਂ ਲਈ ਇਹ ਬੇਅਰਾਮੀ ਦਾ ਕਾਰਨ ਬਣਦਾ ਹੈ। ਉਹਨਾਂ ਨੂੰ ਆਪਣੀ ਸਿਹਤ ਸੰਭਾਲ ਬਾਰੇ ਸਾਵਧਾਨੀ ਪੂਰਵਕ ਵਿਵਸਥਾ ਕਰਨ ਦੀ ਲੋੜ ਹੈ। ਹਵਾ ਵਿਚਲੀ ਵਾਧੂ ਨਮੀ ਜਾਂ ਸਿੱਲ ਦਮੇ ਦੇ ਲੱਛਣਾਂ ਨੂੰ ਸ਼ੁਰੂ ਕਰ ਸਕਦੀ ਹੈ, ਜਿਵੇਂ ਕਿ ਘਰਘਰਾਹਟ ਅਤੇ ਸਾਹ ਲੈਣ ਵਿੱਚ […]

Share:

ਮਾਨਸੂਨ ਦਾ ਮੌਸਮ ਆਪਣੇ ਨਾਲ ਖੁਸ਼ੀਆਂ ਲੈ ਕੇ ਆਉਂਦਾ ਹੈ ਪਰ ਦਮੇ ਦੇ ਮਰੀਜ਼ਾਂ ਲਈ ਇਹ ਬੇਅਰਾਮੀ ਦਾ ਕਾਰਨ ਬਣਦਾ ਹੈ। ਉਹਨਾਂ ਨੂੰ ਆਪਣੀ ਸਿਹਤ ਸੰਭਾਲ ਬਾਰੇ ਸਾਵਧਾਨੀ ਪੂਰਵਕ ਵਿਵਸਥਾ ਕਰਨ ਦੀ ਲੋੜ ਹੈ। ਹਵਾ ਵਿਚਲੀ ਵਾਧੂ ਨਮੀ ਜਾਂ ਸਿੱਲ ਦਮੇ ਦੇ ਲੱਛਣਾਂ ਨੂੰ ਸ਼ੁਰੂ ਕਰ ਸਕਦੀ ਹੈ, ਜਿਵੇਂ ਕਿ ਘਰਘਰਾਹਟ ਅਤੇ ਸਾਹ ਲੈਣ ਵਿੱਚ ਮੁਸ਼ਕਲ ਆਦਿ। ਆਓ ਇਸ ਬਾਰੇ ਹੋਰ ਜਾਣੀਏ!

ਸਿਹਤ ਸੰਭਾਲ ਮਾਹਰਾਂ ਅਨੁਸਾਰ, ਮਰੀਜ਼ਾਂ ਨੂੰ ਆਪਣੇ ਸਿਹਤ ਸੰਭਾਲ ਪ੍ਰਦਾਤਾ ਦੁਆਰਾ ਸਿਫਾਰਿਸ਼ ਕੀਤੀਆਂ ਦਵਾਈਆਂ ਨੂੰ ਲਗਾਤਾਰ ਲੈਣਾ ਜਰੂਰੀ ਹੈ। ਇਸ ਤੋਂ ਇਲਾਵਾ, ਸਾਫ਼ ਅਤੇ ਐਲਰਜੀ-ਮੁਕਤ ਵਾਤਾਵਰਣ ਨੂੰ ਕਾਇਮ ਰੱਖਣਾ ਵੀ ਜ਼ਰੂਰੀ ਹੈ। ਅੰਦਰੂਨੀ ਥਾਵਾਂ ਨੂੰ ਸੁੱਕਾ ਰੱਖੋ ਅਤੇ ਐਲਰਜੀਨ ਦੇ ਵਾਧੇ ਨੂੰ ਰੋਕਣ ਲਈ ਸਹੀ ਹਵਾਦਾਰੀ ਪ੍ਰਬੰਧ ਯਕੀਨੀ ਬਣਾਓ। ਬਰਸਾਤੀ ਮੌਸਮ ਧੂੜ ਦੇ ਕਣਾਂ ਅਤੇ ਹੋਰ ਐਲਰਜੀਨਾਂ ਨੂੰ ਵਧਾ ਸਕਦਾ ਹੈ। ਏਅਰ ਪਿਊਰੀਫਾਇਰ ਅਤੇ ਡੀਹਿਊਮਿਡੀਫਾਇਰ ਦੀ ਵਰਤੋਂ ਨਾਲ ਅੰਦਰੂਨੀ ਐਲਰਜੀਨ ਨੂੰ ਘਟਾਉਣ ਵਿੱਚ ਵੀ ਮਦਦ ਮਿਲ ਸਕਦੀ ਹੈ। ਅੰਤ ਵਿੱਚ ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਦਮੇ ਦੇ ਮਰੀਜ਼ ਹਰ ਸਮੇਂ ਆਪਣੇ ਨਿਰਧਾਰਿਤ ਇਨਹੇਲਰ ਨਾਲ ਰੱਖਣ ਕਿਉਂਕਿ ਮੌਸਮ ਵਿੱਚ ਅਚਾਨਕ ਤਬਦੀਲੀ ਦਮੇ ਦੇ ਦੌਰੇ ਨੂੰ ਸ਼ੁਰੂ ਕਰ ਸਕਦੀ ਹੈ।

ਆਪਣੇ ਆਪ ਨੂੰ ਬਚਾਉਣ ਲਈ ਦਮੇ ਦੇ ਮਰੀਜ਼ਾਂ ਨੂੰ ਜਿੰਨਾ ਸੰਭਵ ਹੋ ਸਕੇ ਘਰ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ। ਉਹਨਾਂ ਨੂੰ ਖਿੜਕੀਆਂ ਬੰਦ ਰੱਖਣੀਆਂ ਚਾਹੀਦੀਆਂ ਹਨ ਅਤੇ ਏਅਰ ਪਿਊਰੀਫਾਇਰ ਜਾਂ ਡੀਹਿਊਮਿਡੀਫਾਇਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉੱਲੀ ਦੇ ਵਾਧੇ ਨੂੰ ਰੋਕਣ ਲਈ ਘਰ ਵਿੱਚ ਗਿੱਲੇ ਖੇਤਰਾਂ ਨੂੰ ਨਿਯਮਤ ਤੌਰ ‘ਤੇ ਸਾਫ਼ ਕਰਨਾ ਅਤੇ ਸੁਕਾਉਣਾ ਜ਼ਰੂਰੀ ਹੈ। ਦਮੇ ਦੇ ਕਿਸੇ ਵੀ ਅਚਨਚੇਤ ਹਮਲੇ ਦੇ ਪ੍ਰਬੰਧ ਲਈ ਹਰ ਸਮੇਂ ਇਨਹੇਲਰ ਅਤੇ ਤਜਵੀਜ਼ ਕੀਤੀਆਂ ਦਵਾਈਆਂ ਨਾਲ ਰੱਖਣੀਆਂ ਜਰੂਰੀ ਹਨ।

ਬੱਚਿਆਂ ਦੀ ਦੇਖਭਾਲ ਸਬੰਧੀ

ਇਸ ਮੌਸਮ ਵਿੱਚ ਮਾਪਿਆਂ ਨੂੰ ਬੱਚਿਆਂ ਦੇ ਦਮੇ ਸਬੰਧੀ ਲੱਛਣਾਂ ਦੀ ਗੌਰ ਨਾਲ ਨਿਗਰਾਨੀ ਕਰਨੀ ਚਾਹੀਦੀ ਹੈ ਅਤੇ ਉਹਨਾਂ ਨੂੰ ਡਾਕਟਰਾਂ ਦੁਆਰਾ ਤਜਵੀਜ਼ ਕੀਤੀ ਗਈ ਦਵਾਈ ਅਤੇ ਸੁਝਾਵਾਂ ਦਾ ਪਾਲਣ ਕਰਨਾ ਚਾਹੀਦਾ ਹੈ। ਮਾਨਸੂਨ ਦੌਰਾਨ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਮੀਂਹ, ਨਮੀ ਅਤੇ ਬਾਹਰੀ ਐਲਰਜੀਨ ਸਬੰਧੀ ਸੰਪਰਕ ਬਾਰੇ ਵੀ ਸੁਚੇਤ ਰਹਿਣਾ ਚਾਹੀਦਾ ਹੈ।

ਸਾਹ ਦੇ ਸੰਕ੍ਰਮਣਾਂ ਸਬੰਧੀ ਜੋਖਮ ਨੂੰ ਘਟਾਉਣ ਲਈ ਬੱਚਿਆਂ ਨੂੰ ਹੱਥਾਂ ਦੀ ਸਫਾਈ ਬਾਰੇ ਸਿੱਖਿਆ ਦੇਣਾ ਵੀ ਮਹੱਤਵਪੂਰਨ ਹੈ ਜੋ ਦਮੇ ਦਾ ਕਾਰਨ ਬਣ ਸਕਦੇ ਹਨ। ਦੇਖਭਾਲ ਸਬੰਧੀ ਨਿਰਧਾਰਤ ਇਲਾਜਾਂ ਦੀ ਪਾਲਣਾ ਕਰਨ ਸਮੇਤ ਇੱਕ ਸਾਫ਼ ਅਤੇ ਸੁਰੱਖਿਅਤ ਵਾਤਾਵਰਣ ਬਣਾਈ ਰੱਖਣ ਨਾਲ ਦਮੇ ਵਾਲੇ ਬੱਚੇ ਅਤੇ ਬਜ਼ੁਰਗ ਇਸ ਮੌਸਮ ਵਿੱਚ ਵੀ ਸਿਹਤਮੰਦ ਰਹਿ ਸਕਦੇ ਹਨ।