ਗਰਮੀਆਂ ਦੌਰਾਨ ਨੀਂਦ ਦੇ ਵਿਗਾੜ ਨੂੰ ਠੀਕ ਕਰਨ ਸਬੰਧੀ ਨੁਕਤੇ

ਸਿਹਤਮੰਦ ਰਹਿਣ ਅਤੇ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਰੱਖਣ ਲਈ ਨੀਂਦ ਜ਼ਰੂਰੀ ਹੁੰਦੀ ਹੈ। ਮੇਲਾਟੋਨਿਨ ਇੱਕ ਕੁਦਰਤੀ ਪਦਾਰਥ ਜੋ ਸਰੀਰ ਦੇ ਨੀਂਦ ਚੱਕਰ ਨੂੰ ਨਿਯੰਤ੍ਰਿਤ ਕਰਦਾ ਹੈ। ਸੂਰਜ ਚੜ੍ਹਨ ਨਾਲ ਮੇਲਾਟੋਨਿਨ ਦਾ ਰਸਾਵ ਰੁਕ ਜਾਂਦਾ ਹੈ ਤਾਂ ਜੋ ਸਰੀਰ ਦਿਨ ਲਈ ਤਿਆਰ ਹੋ ਸਕੇ। ਇਸ ਤੋਂ ਇਲਾਵਾ, ਗਰਮੀ, ਤਣਾਅ ਅਤੇ ਜੀਵਨਸ਼ੈਲੀ ਵਿੱਚ ਤਬਦੀਲੀਆਂ ਦਾ ਅਸਰ […]

Share:

ਸਿਹਤਮੰਦ ਰਹਿਣ ਅਤੇ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਰੱਖਣ ਲਈ ਨੀਂਦ ਜ਼ਰੂਰੀ ਹੁੰਦੀ ਹੈ। ਮੇਲਾਟੋਨਿਨ ਇੱਕ ਕੁਦਰਤੀ ਪਦਾਰਥ ਜੋ ਸਰੀਰ ਦੇ ਨੀਂਦ ਚੱਕਰ ਨੂੰ ਨਿਯੰਤ੍ਰਿਤ ਕਰਦਾ ਹੈ। ਸੂਰਜ ਚੜ੍ਹਨ ਨਾਲ ਮੇਲਾਟੋਨਿਨ ਦਾ ਰਸਾਵ ਰੁਕ ਜਾਂਦਾ ਹੈ ਤਾਂ ਜੋ ਸਰੀਰ ਦਿਨ ਲਈ ਤਿਆਰ ਹੋ ਸਕੇ। ਇਸ ਤੋਂ ਇਲਾਵਾ, ਗਰਮੀ, ਤਣਾਅ ਅਤੇ ਜੀਵਨਸ਼ੈਲੀ ਵਿੱਚ ਤਬਦੀਲੀਆਂ ਦਾ ਅਸਰ ਵੀ ਸਾਡੀ ਨੀਂਦ ਦੇ ਚੱਕਰ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਸਾਡੇ ਨੀਂਦ ਦੇ ਚੱਕਰ ਨੂੰ ਠੀਕ ਕਰਨ ਵਿੱਚ ਅੰਤਰੀਵ ਸਮੱਸਿਆਵਾਂ ਦੀ ਪਛਾਣ ਕਰਨਾ, ਉਹਨਾਂ ਦਾ ਧਿਆਨ ਰੱਖਣਾ ਅਤੇ ਕੁਝ ਸੁਝਾਵਾਂ ਦੀ ਪਾਲਣਾ ਕਰਨਾ ਲਾਭਦਾਇਕ ਸਿੱਧ ਹੋ ਸਕਦਾ ਹੈ।

ਨੀਂਦ ਦੇ ਚੱਕਰ ਨੂੰ ਬਿਹਤਰ ਬਣਾਉਣ ਲਈ ਸੁਝਾਅ:

1. ਸੌਂਣ ਦਾ ਮਾਹੌਲ ਠੀਕ ਕਰਨਾ

ਨੀਂਦ ਨੂੰ ਬਿਹਤਰ ਬਣਾਉਣ ਲਈ ਕਮਰੇ ਦੇ ਤਾਪਮਾਨ ਨੂੰ ਠੰਡਾ ਬਣਾਈ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਪੱਖੇ, ਖਿੜਕੀਆਂ ਜਾਂ ਏਅਰ ਕੰਡੀਸ਼ਨਰ ਦੀ ਵਰਤੋਂ ਕਰਕੇ ਭਰਪੂਰ ਅਤੇ ਹਵਾ ਲਵੋ ਜਾਂ ਤਾਜ਼ੀ ਹਵਾ ਵਿੱਚ ਸੌਂਵੋ ਨਾਲ ਹੀ ਰੌਸ਼ਨੀ ਬੰਦ ਰੱਖੋ। 

2. ਕੈਫੀਨ ਦੀ ਵਰਤੋਂ ਘਟਾਉਣਾ

ਖਾਸ ਤੌਰ ‘ਤੇ ਸੌਣ ਤੋਂ ਪਹਿਲਾਂ ਕੈਫੀਨ ਦੀ ਵਰਤੋਂ ਤੋਂ ਬਚਣ ਦੀ ਜ਼ੋਰਦਾਰ ਸਿਫਾਰਸ਼ ਕੀਤੀ ਜਾਂਦੀ ਹੈ, ਇਸ ਦੀ ਬਜਾਏ ਇੱਕ ਕੱਪ ਗਰਮ ਦੁੱਧ ਪੀਓ। ਦੁੱਧ ਟ੍ਰਿਪਟੋਫੈਨ ਦਾ ਇੱਕ ਅਹਿਮ ਸਰੋਤ ਹੈ ਜੋ ਲੋਕਾਂ ਦੀ ਨੀਂਦ ਨੂੰ ਬਿਹਤਰ ਬਣਾਉਂਦਾ ਹੈ।

3. ਰੋਜ਼ਾਨਾ ਇੱਕੋ ਸਮੇਂ ਸੌਣ ਦੀ ਆਦਤ ਅਪਨਾਉਣਾ

ਇਹ ਤੁਹਾਡੀ ਸਰਕੇਡੀਅਨ ਘੜੀ ਨੂੰ ਤੁਹਾਡੇ ਚੁਣੇ ਹੋਏ ਸੌਣ ਦੇ ਸਮੇਂ ਮੁਤਾਬਿਕ ਅਨੁਕੂਲ ਬਣਾਉਣ ਵਿੱਚ ਮਦਦ ਕਰੇਗਾ। ਸਰਕੇਡੀਅਨ ਕਲਾਕ ਜਾਂ ਰਿਦਮ ਸਾਡੇ ਸਰੀਰ ਦੀ ਅੰਦਰੂਨੀ ਘੜੀ ਵਿੱਚ 24-ਘੰਟੇ ਦਾ ਚੱਕਰ ਹੈ ਜੋ ਸੁਚੇਤਤਾ ਅਤੇ ਨੀਂਦ ਨੂੰ ਨਿਯੰਤ੍ਰਿਤ ਕਰਦਾ ਹੈ।

4. ਸੌਣ ਤੋਂ ਪਹਿਲਾਂ ਨਹਾਉਣਾਂ

ਸੌਣ ਤੋਂ ਪਹਿਲਾਂ ਗਰਮ ਸ਼ਾਵਰ ਲੈਣਾ ਰਾਤ ਦੀ ਚੰਗੀ ਨੀਂਦ ਨੂੰ ਯਕੀਨੀ ਬਣਾਉਣ ਦੇ ਸਭ ਤੋਂ ਆਸਾਨ ਤਰੀਕਿਆਂ ਵਿੱਚੋਂ ਇੱਕ ਹੈ। ਯੂਰਪੀਅਨ ਜਰਨਲ ਆਫ਼ ਅਪਲਾਈਡ ਫਿਜ਼ੀਓਲੋਜੀ ਅਤੇ ਆਕੂਪੇਸ਼ਨਲ ਫਿਜ਼ੀਓਲੋਜੀ ਨੇ ਪਾਇਆ ਕਿ ਸੌਣ ਤੋਂ ਪਹਿਲਾਂ ਨਹਾਉਣਾ ਨੀਂਦ ਦੀ ਗੁਣਵੱਤਾ ਨੂੰ ਵਧਾਉਂਦਾ ਹੈ, ਖਾਸ ਕਰਕੇ ਬਜ਼ੁਰਗਾਂ ਵਿੱਚ।

5. ਨੀਂਦ ਦੇ ਸਪਲੀਮੇਂਟਾਂ ਦੀ ਵਰਤੋਂ

ਨੀਂਦ ਨੂੰ ਉਤਸ਼ਾਹਿਤ ਕਰਨ ਲਈ ਮੇਲਾਟੋਨਿਨ, ਕੈਮੋਮਾਈਲ ਅਤੇ ਲੈਵੈਂਡਰ ਵਰਗੇ ਪ੍ਰਸਿੱਧ ਤੱਤਾਂ ਦੇ ਸਪਲੀਮੇਂਟ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।

ਉਪਪ੍ਰੋਕਤ ਇਹਨਾਂ ਸਭ ਤੋਂ ਇਲਾਵਾ ਇੱਕ ਸਿਹਤਮੰਦ ਨੀਂਦ ਦੇ ਪੈਟਰਨ ਲਈ ਇੱਕ ਸਿਹਤਮੰਦ ਜੀਵਨ ਸ਼ੈਲੀ ਬਣਾਈ ਰੱਖਣਾ ਵੀ ਅਤਿ ਜ਼ਰੂਰੀ ਹੈ। ਜੇਕਰ ਤੁਹਾਨੂੰ ਨੀਂਦ ਨਾਲ ਸਬੰਧਤ ਗੰਭੀਰ ਪਰੇਸ਼ਾਨੀ ਹੈ ਤਾਂ ਡਾਕਟਰ ਜਾਂ ਪੇਸ਼ੇਵਰ ਨਾਲ ਗੱਲਬਾਤ ਜਰੂਰ ਕਰੋ।