ਆਲੂ ਦਾ ਸਮੋਸਾ ਖਾ ਕੇ ਹੋ ਗਏ ਹੋ ਬੋਰ ਤਾਂ ਇਨ੍ਹਾਂ ਸਮੋਸਿਆਂ ਦਾ ਚੱਖੋ ਸਵਾਦ

ਸਮੋਸਾ ਇੱਕ ਬਹੁਤ ਮਸ਼ਹੂਰ ਅਤੇ ਅਸਾਨੀ ਨਾਲ ਮਿਲਣ ਵਾਲਾ ਸਟ੍ਰੀਟ ਫੂਡ ਹੈ ਜੋ ਕਿ ਹਰ ਇੱਕ ਨੂੰ ਪਸੰਦ ਹੈ। ਇਹ ਖਾਣ ਵਿੱਚ ਇੰਨਾ ਸੁਆਦੀ ਹੁੰਦਾ ਹੈ ਕਿ ਲੋਕ ਇਸਨੂੰ ਖਾਣ ਤੋਂ ਰੋਕ ਨਹੀਂ ਪਾਉਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਆਲੂ ਤੋਂ ਇਲਾਵਾ......

Share:

ਸਮੋਸਾ ਇਕ ਅਜਿਹਾ ਪਕਵਾਨ ਹੈ ਜਿਸ ਨੂੰ ਛੋਟੇ ਤੋਂ ਲੈਕੇ ਵੱਡੇ ਤੱਕ ਹਰ ਕੋਈ ਖਾਣਾ ਪਸੰਦ ਕਰਦਾ ਹੈ। ਮਸਾਲੇਦਾਰ ਆਲੂਆਂ ਦੀ ਫਿਲਿੰਗ ਭਰੇ ਸਮੋਸੇ ਨੂੰ ਅਤੇ ਚਟਨੀ ਦੇ ਨਾਲ ਚਟਾਕੇ ਲਾ ਕੇ ਖਾਧਾ ਜਾਂਦਾ ਹੈ। ਚਾਹੇ ਮਹਿਮਾਨ ਤੁਹਾਡੇ ਘਰ ਆਉਣ ਜਾਂ ਤੁਹਾਨੂੰ ਸਰਦੀਆਂ ਵਿੱਚ ਗਰਮ ਸਨੈਕ ਖਾਣ ਦਾ ਮਨ ਹੋਵੇ, ਸਮੋਸਾ ਕਦੇ ਵੀ ਨਿਰਾਸ਼ ਨਹੀਂ ਕਰਦਾ। ਪਰ ਕੀ ਤੁਸੀਂ ਜਾਣਦੇ ਹੋ ਕਿ ਸਮੋਸੇ ਨੂੰ ਸਿਰਫ ਆਲੂਆਂ ਨਾਲ ਹੀ ਨਹੀਂ ਸਗੋਂ ਹੋਰ ਕਈ ਤਰ੍ਹਾਂ ਦੀਆਂ ਫਿਲਿੰਗਾਂ ਨਾਲ ਵੀ ਬਣਾਇਆ ਜਾਂਦਾ ਹੈ। ਜੇਕਰ ਤੁਸੀ ਵੀਂ ਇੱਕੋਂ ਪ੍ਰਕਾਰ ਦਾ ਆਲੂ ਵਾਲਾ ਸਮੋਸਾ ਖਾ ਕੇ ਅੱਕ ਚੁੱਕੇ ਹੋ ਤਾਂ ਬਾਜਾਰ ਵਿੱਚ ਵੱਖ-ਵੱਖ ਪ੍ਰਕਾਰ ਦੇ ਮਿਲਣ ਵਾਲੇ ਸਮੋਸਿਆਂ ਨੂੰ ਜ਼ਰੂਰ ਟ੍ਰਾਈ ਕਰੋ।

ਮਟਰ ਸਮੋਸਾ

ਆਲੂ ਤੋਂ ਬਾਅਦ ਸਭ ਤੋਂ ਆਮ ਅਤੇ ਮਸ਼ਹੂਰ ਸਮੋਸਾ ਮਟਰ ਸਮੋਸਾ ਹੈ। ਇਹ ਸਮੋਸਾ ਉਬਲੇ ਹੋਏ ਮਟਰ ਅਤੇ ਮਸਾਲੇ ਪਾ ਕੇ ਬਣਾਇਆ ਜਾਂਦਾ ਹੈ। ਇਹ ਡੀਪ ਫ੍ਰਾਈਡ ਸਟ੍ਰੀਟ ਫੂਡ ਤੁਹਾਡੇ ਸੁਆਦ ਲਈ ਸਵਰਗ ਤੋਂ ਘੱਟ ਨਹੀਂ ਹੈ। ਇਸ ਨੂੰ ਮਿੱਠੀ ਅਤੇ ਖੱਟੀ ਚਟਨੀ ਦੇ ਨਾਲ ਖਾਣਾ ਕਾਫ਼ੀ ਮਜ਼ੇਦਾਰ ਹੋ ਸਕਦਾ ਹੈ।

ਨੋਨ ਵੈਜ਼ ਸਮੋਸਾ

ਜਿਵੇਂ ਕਿ ਨਾਮ ਤੋਂ ਸਮਝਿਆ ਜਾ ਸਕਦਾ ਹੈ, ਇਹ ਸਮੋਸਾ ਮਟਨ ਨੂੰ ਬਾਰੀਕ ਕਰਕੇ ਅਤੇ ਦਹੀਂ ਅਤੇ ਮਸਾਲੇ ਦੇ ਨਾਲ ਮਿਲਾ ਕੇ ਬਣਾਇਆ ਜਾਂਦਾ ਹੈ। ਇਹ ਸਮੋਸਾ ਕਾਫੀ ਅਨੋਖਾ ਹੈ ਅਤੇ ਇਸਦਾ ਸਵਾਦ ਕਾਫੀ ਦਿਲਚਸਪ ਹੈ ਅਤੇ ਜੇਕਰ ਤੁਸੀਂ ਨਾਨ-ਵੈਜ ਦੇ ਸ਼ੌਕੀਨ ਹੋ ਤਾਂ ਤੁਹਾਨੂੰ ਇਹ ਸਮੋਸਾ ਬਹੁਤ ਪਸੰਦ ਆ ਸਕਦਾ ਹੈ।

ਸਮੋਸੇ ਵਿੱਚ ਪੀਜੇ ਦਾ ਆਨੰਦ

ਇਸ ਸਮੋਸੇ ਨੂੰ ਖਾ ਕੇ ਤੁਸੀਂ ਪੀਜ਼ਾ ਦਾ ਮਜ਼ਾ ਲੈ ਸਕਦੇ ਹੋ। ਇਸ ਸਮੋਸੇ ਦੀ ਭਰਾਈ ਨਾਲ ਭਰਿਆ ਇਹ ਸਮੋਸਾ ਪੀਜ਼ਾ ਅਤੇ ਸਮੋਸੇ ਦਾ ਖਾਸ ਮਿਸ਼ਰਣ ਹੈ, ਜਿਸ ਨੂੰ ਖਾਂਦੇ ਸਮੇਂ ਤੁਸੀਂ ਇਸ ਫਿਊਜ਼ਨ ਨੂੰ ਮਹਿਸੂਸ ਕਰੋਗੇ।

ਮਿੱਠੇ ਦੇ ਸ਼ੋਕੀਨਾ ਲਈ ਚਾਕਲੇਟ ਸਮੋਸਾ

ਕੁਝ ਲੋਕਾਂ ਨੂੰ ਇਹ ਗੱਲ ਥੋੜ੍ਹਾ ਅਜੀਬ ਲੱਗ ਸਕਦੀ ਹੈ ਕਿ ਸਮੋਸੇ ਵਿੱਚ ਚਾਕਲੇਟ ਕਿਵੇਂ ਭਰੀ ਜਾ ਸਕਦੀ ਹੈ। ਪਰ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਮਿੱਠੇ ਦੇ ਸ਼ੌਕੀਨਾਂ ਨੂੰ ਇਹ ਸਮੋਸਾ ਬਹੁਤ ਪਸੰਦ ਹੋ ਸਕਦਾ ਹੈ ਕਿਉਂਕਿ ਇਸ ਵਿੱਚ ਪਿਘਲੀ ਹੋਈ ਚਾਕਲੇਟ ਤੁਹਾਡੇ ਮੂੰਹ ਵਿੱਚ ਘੁਲਦੇ ਹੀ ਤੁਹਾਡੇ ਸੁਆਦ ਨੂੰ ਇੱਕ ਵੱਖਰਾ ਅਨੁਭਵ ਦੇਵੇਗੀ।

ਇਹ ਵੀ ਪੜ੍ਹੋ