ਵਿਸ਼ਲੇਸ਼ਣ ਅਧਰੰਗ (ਵਧੇਰੇ ਚਿੰਤਨ) ਤੋਂ ਕਿਵੇਂ ਬਾਹਰ ਨਿਕਲਣਾ ਹੈ?

ਢਿੱਲ ਵਿਕਾਸ ਲਈ ਹਾਨੀਕਾਰਕ ਹੋ ਸਕਦੀ ਹੈ। ਅਸੀਂ ਅਕਸਰ, ਕੰਮ ਦੀ ਨਵੀਂ ਯਾਤਰਾ ਜਾਂ ਕਿਸੇ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਵਾਲੇ ਹੁੰਦੇ ਹਾਂ ਅਤੇ ਫਿਰ ਅਸੀਂ ਆਪਣੇ ਆਪ ਨੂੰ ਕਹਿੰਦੇ ਹਾਂ ਕਿ ਅਸੀਂ ਇਸਨੂੰ ਕੱਲ੍ਹ ਸ਼ੁਰੂ ਕਰਾਂਗੇ। ਹਾਲਾਂਕਿ, ਅਸੀਂ ਕੰਮ ਨੂੰ ਟਾਲਦੇ ਰਹਿੰਦੇ ਹਾਂ ਅਤੇ ਇਸਨੂੰ ਸ਼ੁਰੂ ਕਰਨ ਵਿੱਚ ਦੇਰੀ ਕਰਦੇ ਰਹਿੰਦੇ ਹਾਂ। ਅਜਿਹਾ ਕਈ ਕਾਰਨਾਂ […]

Share:

ਢਿੱਲ ਵਿਕਾਸ ਲਈ ਹਾਨੀਕਾਰਕ ਹੋ ਸਕਦੀ ਹੈ। ਅਸੀਂ ਅਕਸਰ, ਕੰਮ ਦੀ ਨਵੀਂ ਯਾਤਰਾ ਜਾਂ ਕਿਸੇ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਵਾਲੇ ਹੁੰਦੇ ਹਾਂ ਅਤੇ ਫਿਰ ਅਸੀਂ ਆਪਣੇ ਆਪ ਨੂੰ ਕਹਿੰਦੇ ਹਾਂ ਕਿ ਅਸੀਂ ਇਸਨੂੰ ਕੱਲ੍ਹ ਸ਼ੁਰੂ ਕਰਾਂਗੇ। ਹਾਲਾਂਕਿ, ਅਸੀਂ ਕੰਮ ਨੂੰ ਟਾਲਦੇ ਰਹਿੰਦੇ ਹਾਂ ਅਤੇ ਇਸਨੂੰ ਸ਼ੁਰੂ ਕਰਨ ਵਿੱਚ ਦੇਰੀ ਕਰਦੇ ਰਹਿੰਦੇ ਹਾਂ। ਅਜਿਹਾ ਕਈ ਕਾਰਨਾਂ ਕਰਕੇ ਹੁੰਦਾ ਹੈ – ਅਸੀਂ ਸੰਭਾਵਨਾਵਾਂ ਬਾਰੇ ਵਧੇਰੇ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਅਤੇ ਪ੍ਰੋਜੈਕਟ ਸ਼ੁਰੂ ਕਰਨ ਦੀ ਦਿਲਚਸਪੀ ਗੁਆ ਬੈਠਦੇ ਹਾਂ। ਅਸੀਂ ਆਪਣੇ ਦਿਮਾਗ ਵਿੱਚ ਸਭ ਤੋਂ ਬੁਰੇ ਹਾਲਾਤਾਂ ਬਾਰੇ ਵੀ ਸੋਚਦੇ ਹਾਂ ਅਤੇ ਉਹਨਾਂ ਬਾਰੇ ਸੋਚਕੇ ਨਿਰਾਸ਼ਾਵਾਦੀ ਹੋ ਜਾਂਦੇ ਹਾਂ। ਬੋਝ ਮਹਿਸੂਸ ਕਰਨ ਦੀ ਇਹ ਭਾਵਨਾ ਜਾਂ ਲਗਾਤਾਰ ਦਿਮਾਗੀ ਧੁੰਦ (ਬ੍ਰੇਨ ਫੌਗ) ਵੀ ਇਸ ਢਿੱਲ ਦਾ ਕਾਰਨ ਬਣ ਸਕਦੀ ਹੈ। ਫਿਰ ਵੀ, ਕੀ ਇਹ ਸਿਹਤਮੰਦ ਹੁੰਦੀ ਹੈ?

ਮਨੋਵਿਗਿਆਨੀ ਨਿਕੋਲ ਲੇਪੇਰਾ ਨੇ ਦੱਸਿਆ ਕਿ ਅਜਿਹਾ ਕਿਉਂ ਹੁੰਦਾ ਹੈ – “ਸੱਚਾਈ ਇਹ ਹੈ: ਵਿਸ਼ਲੇਸ਼ਣ ਅਧਰੰਗ ਇੱਕ ਸੁਰੱਖਿਆਤਮਕ ਮੋਡ ਹੈ। ਜਦੋਂ ਅਸੀਂ ਕੁਝ ਅਜਿਹਾ ਕਰਦੇ ਹਾਂ ਜੋ ਸਾਡੇ ਲਈ ਚੰਗਾ ਹੋਵੇ ਤਾਂ ਅਸੀਂ ਸੁਰੱਖਿਆ ਮੋਡ ਵਿੱਚ ਕਿਉਂ ਜਾਵਾਂਗੇ? ਇਹ ਇਸ ਕਰਕੇ ਹੈ ਕਿਉਂਕਿ ਦਿਮਾਗ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਸਾਡੇ ਲਈ ਕੀ ਚੰਗਾ ਤੇ ਕਿ ਮਾੜਾ ਹੈ। ਦਿਮਾਗ ਊਰਜਾ ਬਚਾਉਣ ਅਤੇ ਸਾਨੂੰ ਸਾਡੇ ਜਾਣੇ-ਪਛਾਣੇ ਪੈਟਰਨਾਂ ਦੇ ਅੰਦਰ ਰੱਖ ਕੇ ਕੰਮ ਕਰਦਾ ਹੈ। ਸਾਡੇ ਜਾਣੇ-ਪਛਾਣੇ ਪੈਟਰਨ ਸਾਡੇ ਦਿਮਾਗ ਨੂੰ ਸੁਰੱਖਿਅਤ (ਅਨੁਮਾਨਿਤ) ਜਾਂ ਸਹਿਜ ਮਹਿਸੂਸ ਕਰਵਾਉਂਦੇ ਹਨ। ਭਾਵੇਂ ਉਹ ਪੈਟਰਨ ਸਾਨੂੰ ਦੁਖੀ ਹੀ ਕਿਉਂ ਨਾ ਕਰ ਰਹੇ ਹੋਣ।”

ਇਸ ਲਈ, ਜਦੋਂ ਅਸੀਂ ਕੋਈ ਤਬਦੀਲੀ ਸ਼ੁਰੂ ਕਰਨ ਜਾ ਰਹੇ ਹਾਂ, ਤਾਂ ਦਿਮਾਗ ਉਸ ਭਾਵਨਾ ਨੂੰ ਖ਼ਤਰੇ ਜਾਂ ਡਰ ਵਜੋਂ ਭਾਪਦਾ ਹੈ – ਇਹ ਮੰਨਦੇ ਹੋਏ ਕਿ ਸਭ ਕੁਝ ਇੱਕੋ ਵਾਰ ਵਿੱਚ ਬਦਲ ਜਾਵੇਗਾ ਇਹ ਖਿਆਲ ਤੰਤੂ ਪ੍ਰਣਾਲੀ ਨੂੰ ਸਰਗਰਮ ਕਰਦਾ ਹੈ ਜੋ ਤੁਰੰਤ ਸਾਨੂੰ ਨੱਸਣ, ਲੜਾਈ ਕਰਨ, ਸੁੰਨ ਹੋਣ ਜਾਂ ਚਾਪਲੂਸੀ ਕਰਨ ਵਾਲੇ ਮੋਡ ਵਿੱਚ ਲਿਜਾਣਾ ਸ਼ੁਰੂ ਕਰ ਦਿੰਦਾ ਹੈ। ਵਿਸ਼ਲੇਸ਼ਣ ਅਧਰੰਗ ਤੋਂ ਬਾਹਰ ਨਿਕਲਣ ਲਈ, ਸਾਨੂੰ ਮਨ ਅਤੇ ਸਰੀਰ ਦਾ ਤਾਲਮੇਲ ਬਣਾਕੇ ਕੰਮ ਕਰਨ ਦੀ ਲੋੜ ਹੁੰਦੀ ਹੈ। ਨਿਕੋਲ ਨੇ ਸਾਂਝਾ ਕੀਤਾ ਕਿ ਤੰਤੂ ਪ੍ਰਣਾਲੀ ਨੂੰ ਨਿਯੰਤ੍ਰਿਤ ਕਰਨ ਲਈ, ਸਾਨੂੰ ਸਮਾਜਿਕ ਰੁਝੇਵਿਆਂ ਵਾਲੇ ਖੇਤਰ ਵਿੱਚ ਜਾਣ ਦੀ ਜ਼ਰੂਰਤ ਹੈ, ਜਿੱਥੇ ਅਸੀਂ ਆਪਣੇ ਸਾਹ ਨੂੰ ਸਥਿਰ ਕਰ ਸਕਦੇ ਹਾਂ ਅਤੇ ਆਪਣੇ ਆਪ ਨੂੰ ਆਤਮਵਿਸ਼ਵਾਸ ਨਾਲ ਭਰ ਸਕਦੇ ਹਾਂ।