ਮਾਹਵਾਰੀ ਦੇ ਦਰਦ ਨੂੰ ਕੰਟਰੋਲ ਕਰਨ ਲਈ ਘਰੇਲੂ ਉਪਚਾਰ

ਪੇਟ ਵਿੱਚ ਦਰਦ ਅਤੇ ਕੜਵੱਲ ਮਹਾਂਵਾਰੀ ਚੱਕਰ ਦੇ ਆਮ ਲੱਛਣ ਹਨ। ਕੁਝ ਔਰਤਾਂ ਨੂੰ ਦੂਜਿਆਂ ਨਾਲੋਂ ਵਧੇਰੇ ਦਰਦ ਹੁੰਦਾ ਹੈ। ਇਹ ਦਰਦ ਕਦੇ-ਕਦੇ ਇੰਨਾ ਤੀਬਰ ਹੁੰਦਾ ਹੈ ਕਿ ਕੁਝ ਔਰਤਾਂ ਨੂੰ ਇਸਦੀ ਰੋਕਥਾਮ ਲਈ ਦਰਦ ਨਿਵਾਰਕ ਦਵਾਈ ਦੀ ਲੋੜ ਪੈਂਦੀ ਹੈ। ਖੈਰ, ਤੁਸੀਂ ਮਹਾਂਵਾਰੀ  ਦੇ ਦਰਦ ਤੋਂ ਰਾਹਤ ਲਈ ਕੁਝ ਸਧਾਰਨ ਘਰੇਲੂ ਉਪਚਾਰ ਕਰ ਸਕਦੇ […]

Share:

ਪੇਟ ਵਿੱਚ ਦਰਦ ਅਤੇ ਕੜਵੱਲ ਮਹਾਂਵਾਰੀ ਚੱਕਰ ਦੇ ਆਮ ਲੱਛਣ ਹਨ। ਕੁਝ ਔਰਤਾਂ ਨੂੰ ਦੂਜਿਆਂ ਨਾਲੋਂ ਵਧੇਰੇ ਦਰਦ ਹੁੰਦਾ ਹੈ। ਇਹ ਦਰਦ ਕਦੇ-ਕਦੇ ਇੰਨਾ ਤੀਬਰ ਹੁੰਦਾ ਹੈ ਕਿ ਕੁਝ ਔਰਤਾਂ ਨੂੰ ਇਸਦੀ ਰੋਕਥਾਮ ਲਈ ਦਰਦ ਨਿਵਾਰਕ ਦਵਾਈ ਦੀ ਲੋੜ ਪੈਂਦੀ ਹੈ। ਖੈਰ, ਤੁਸੀਂ ਮਹਾਂਵਾਰੀ  ਦੇ ਦਰਦ ਤੋਂ ਰਾਹਤ ਲਈ ਕੁਝ ਸਧਾਰਨ ਘਰੇਲੂ ਉਪਚਾਰ ਕਰ ਸਕਦੇ ਹੋ। 

ਮਹਾਂਵਾਰੀ ਦੌਰਾਨ ਦਰਦ ਦੇ ਕਾਰਨ

ਮਹਾਂਵਾਰੀ ਚੱਕਰ ਦੌਰਾਨ ਔਰਤਾਂ ਦੇ ਅੰਡਾਸ਼ਯ ਵਿੱਚ ਪ੍ਰੋਸਟਾਗਲੈਂਡਿਨ ਨਾਮਕ ਇੱਕ ਹਾਰਮੋਨ ਦਾ ਰਿਸਾਵ ਹੁੰਦਾ ਹੈ; ਇਹ ਮਹਾਂਵਾਰੀ ਵਿੱਚ ਕੜਵੱਲ ਦਾ ਕਾਰਨ ਬਣਦਾ ਹੈ। ਅਸਲ ਵਿੱਚ ਮਹਾਂਵਾਰੀ ਦੌਰਾਨ ਅੰਡਾਸ਼ਯ ਵਿੱਚ ਲੋੜੀਂਦਾ ਖੂਨ ਨਹੀਂ ਹੁੰਦਾ ਹੈ ਜਿਸ ਕਰਕੇ ਮਾਸਪੇਸ਼ੀਆਂ ਸੁੰਗੜਨੀਆਂ ਸ਼ੁਰੂ ਹੋ ਜਾਂਦੀਆਂ ਹਨ, ਅਤੇ ਪੇਟ ਦੇ ਹੇਠਲੇ ਹਿੱਸੇ ਵਿੱਚ ਦਰਦ ਦੇ ਨਾਲ ਕੜਵੱਲ ਪੈ ਜਾਂਦੀ ਹੈ।

ਮਹਾਂਵਾਰੀ  ਦੇ ਦਰਦ ਨੂੰ ਘਟਾਉਣ ਲਈ ਪ੍ਰਭਾਵਸ਼ਾਲੀ ਸੁਝਾਅ:

1. ਗੁੜ

ਇੰਟਰਨੈਸ਼ਨਲ ਜਰਨਲ ਆਫ਼ ਕੈਮੀਕਲ ਸਟੱਡੀਜ਼ ਦੇ ਅਨੁਸਾਰ, ਮਹਾਂਵਾਰੀ ਚੱਕਰ ਦੌਰਾਨ ਖੂਨ ਦੀ ਕਮੀ ਕਾਰਨ ਹੋਣ ਵਾਲੀ ਕਮਜ਼ੋਰੀ ਨੂੰ ਰੋਕਣ ਲਈ ਗੁੜ ਪ੍ਰਭਾਵਸ਼ਾਲੀ ਪਦਾਰਥ ਹੈ। ਇਸ ਵਿੱਚ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ ਜਿਵੇਂ ਕਿ ਸੋਡੀਅਮ ਅਤੇ ਪੋਟਾਸ਼ੀਅਮ। ਇਹ ਐਂਟੀ-ਇਨਫਲੇਮੇਟਰੀ ਅਤੇ ਐਂਟੀਸਪਾਸਮੋਡਿਕ ਗੁਣਾ ਨਾਲ ਭਰਭੂਰ ਹੁੰਦਾ ਹੈ। ਜੇਕਰ ਤੁਸੀਂ ਮਹਾਂਵਾਰੀ ਦੌਰਾਨ ਮੂਡ ਸਵਿੰਗ, ਪੇਟ ਦਰਦ ਅਤੇ ਹੋਰ ਲੱਛਣਾਂ ਤੋਂ ਪੀੜਤ ਹੋ ਤਾਂ ਗੁੜ ਦੀ ਵਰਤੋਂ ਕਰੋ।

2. ਹੀਟਿੰਗ ਪੈਡ

ਐਵੀਡੈਂਸ-ਬੇਸਡ ਨਰਸਿੰਗ ਵਿੱਚ ਪ੍ਰਕਾਸ਼ਿਤ ਖੋਜ ਦੇ ਅਨੁਸਾਰ, ਗਰਮ ਕੰਪਰੈੱਸ ਜਾਂ ਹੀਟਿੰਗ ਪੈਡ ਦੀ ਵਰਤੋਂ ਮਹਾਂਵਾਰੀ ਦੌਰਾਨ ਪੇਟ ਦੇ ਕੜਵੱਲ ਨੂੰ ਘਟਾਉਣ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦੀ ਹੈ। 

3. ਮਾਲਿਸ਼

ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਦੇ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਮਹਾਂਵਾਰੀ ਦੌਰਾਨ ਕੋਸੇ ਤੇਲ ਨੂੰ ਪੇਟ ਦੇ ਹੇਠਲੇ ਹਿੱਸੇ ਵਿੱਚ ਲਗਾ ਕੇ ਮਾਲਸ਼ ਕਰਨ ਨਾਲ ਮਹਾਂਵਾਰੀ ਦਰਦ ਘਟਾਇਆ ਜਾ ਸਕਦਾ ਹੈ। 

4. ਮੈਗਨੀਸ਼ੀਅਮ ਭਰਪੂਰ ਭੋਜਨ

ਆਪਣੀ ਖੁਰਾਕ ਵਿੱਚ ਮੈਗਨੀਸ਼ੀਅਮ ਨਾਲ ਭਰਪੂਰ ਭੋਜਨ ਜਿਵੇਂ ਕਿ ਬਦਾਮ, ਕਾਲੇ ਬੀਨਜ਼, ਪਾਲਕ, ਦਹੀਂ, ਮੂੰਗਫਲੀ ਅਤੇ ਮੱਖਣ ਦੀ ਵਰਤੋ ਕਰੋ। ਪੀਐਮਐਸ ਦੇ ਲੱਛਣਾਂ ਨੂੰ ਘੱਟ ਕਰਨ ਵਿੱਚ ਵੀ ਮੈਗਨੀਸ਼ੀਅਮ ਭਰਪੂਰ ਖੁਰਾਕ ਲਾਭਦਾਇਕ ਹੁੰਦੀ ਹੈ।

5. ਜੜੀ ਬੂਟੀਆਂ ਤੋਂ ਤਿਆਰ ਪੀਣ ਯੋਗ ਪਦਾਰਥ

ਫੈਨਿਲ, ਦਾਲਚੀਨੀ ਅਤੇ ਅਦਰਕ ਤੋਂ ਤਿਆਰ ਹੋਏ ਹਰਬਲ ਪੀਣ ਵਾਲੇ ਪਦਾਰਥਾਂ ਦਾ ਸੇਵਨ ਮਹਾਂਵਾਰੀ ਦਰਦ ਅਤੇ ਕੜਵੱਲ ਦੀ ਰੋਕਥਾਮ ਕਰਦਾ ਹੈ। ਇਨ੍ਹਾਂ ਜੜ੍ਹੀਆਂ ਬੂਟੀਆਂ ਵਿੱਚ ਸਾੜ ਵਿਰੋਧੀ ਗੁਣ ਹੁੰਦੇ ਹਨ ਜੋ ਮਾਸਪੇਸ਼ੀਆਂ ਦੇ ਸੰਕੁਚਨ ਨੂੰ ਆਰਾਮ ਦੇਣ ਅਤੇ ਮਹਾਂਵਾਰੀ  ਦੇ ਦਰਦ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਤੁਸੀਂ ਪੁਦੀਨੇ ਦੀ ਚਾਹ ਲੈ ਸਕਦੇ ਹੋ।