ਗ਼ਰੀਬ, ਘੱਟ ਪੜ੍ਹੇ-ਲਿਖੇ ਲੋਕਾਂ ਵਿੱਚ ਦਿਲ ਦਾ ਖਤਰਾ ਵਧਿਆ

ਦਿਲ ਦੀਆਂ ਬਿਮਾਰੀਆਂ ਦੇ ਮੁੱਖ ਜੋਖਮਾਂ ਦੇ ਕਾਰਕ ਜਿਵੇਂ ਕਿ ਗੈਰ-ਸਿਹਤਵਰਧਕ ਭਾਰ ਦਾ ਵਧਣਾ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਆਦਿ ਭਾਰਤ ਵਿੱਚ ਘੱਟ ਪੜ੍ਹੇ-ਲਿਖੇ ਅਤੇ ਗਰੀਬ ਲੋਕਾਂ ਵਿੱਚ ਤੇਜ਼ੀ ਨਾਲ ਵਧੇ ਅਤੇ ਆਬਾਦੀ ਵਿੱਚ ਵੱਡੇ ਪੱਧਰ ’ਤੇ ਫੈਲੇ ਹਨ। ਸਿਹਤ ਖੋਜਕਰਤਾਵਾਂ ਨੇ 2016 ਤੋਂ ਇਹਨਾਂ ਖਤਰੇ ਦੇ ਕਾਰਕਾਂ ਦੇ ਪ੍ਰਚਲਿਤ ਪੈਟਰਨ ਵਿੱਚ ਤਬਦੀਲੀਆਂ ਦਾ ਪਹਿਲਾ […]

Share:

ਦਿਲ ਦੀਆਂ ਬਿਮਾਰੀਆਂ ਦੇ ਮੁੱਖ ਜੋਖਮਾਂ ਦੇ ਕਾਰਕ ਜਿਵੇਂ ਕਿ ਗੈਰ-ਸਿਹਤਵਰਧਕ ਭਾਰ ਦਾ ਵਧਣਾ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਆਦਿ ਭਾਰਤ ਵਿੱਚ ਘੱਟ ਪੜ੍ਹੇ-ਲਿਖੇ ਅਤੇ ਗਰੀਬ ਲੋਕਾਂ ਵਿੱਚ ਤੇਜ਼ੀ ਨਾਲ ਵਧੇ ਅਤੇ ਆਬਾਦੀ ਵਿੱਚ ਵੱਡੇ ਪੱਧਰ ’ਤੇ ਫੈਲੇ ਹਨ।

ਸਿਹਤ ਖੋਜਕਰਤਾਵਾਂ ਨੇ 2016 ਤੋਂ ਇਹਨਾਂ ਖਤਰੇ ਦੇ ਕਾਰਕਾਂ ਦੇ ਪ੍ਰਚਲਿਤ ਪੈਟਰਨ ਵਿੱਚ ਤਬਦੀਲੀਆਂ ਦਾ ਪਹਿਲਾ ਰਾਸ਼ਟਰੀ ਪ੍ਰਤੀਨਿਧਤਾ ਕਰਨ ਵਾਲਾ ਸਬੂਤ ਤਿਆਰ ਕੀਤਾ ਹੈ। ਪਰਿਵਰਤਨ ਸੁਝਾਅ ਦਿੰਦੇ ਹਨ ਕਿ ਕਾਰਡੀਓਵੈਸਕੁਲਰ ਬਿਮਾਰੀ ਹੁਣ ਮੁੱਖ ਤੌਰ ‘ਤੇ ਅਮੀਰ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਸਮੱਸਿਆ ਨਹੀਂ ਰਹੀ ਹੈ।

ਉਨ੍ਹਾਂ ਦੇ ਅਧਿਐਨ ਨੇ ਪਾਇਆ ਹੈ ਕਿ 2015-16 ਅਤੇ 2019-21 ਦਰਮਿਆਨ ਸਾਰੇ ਸਮਾਜਿਕ-ਆਰਥਿਕ ਸਮੂਹਾਂ ਵਿੱਚ ਗੈਰ-ਸਿਹਤਵਰਧਕ ਭਾਰ ਵਧਿਆ ਹੈ, ਪਰ ਇਸ ਭਾਰ ਦਾ ਵਾਧਾ ਘੱਟ ਪੜ੍ਹੇ-ਲਿਖੇ ਅਤੇ ਗਰੀਬਾਂ ਵਿੱਚ ਵੱਧ ਸੀ। ਡਾਇਬਟੀਜ਼ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਪ੍ਰਚਲਣ ਵੀ ਇਸ ਤਰਾਂ ਦੀ ਹੀ ਉਪ-ਜਨਸੰਖਿਆ ਵਿੱਚ ਵਧਿਆ ਹੈ ਪਰ ਪੜ੍ਹੇ-ਲਿਖੇ ਅਤੇ ਅਮੀਰ ਲੋਕਾਂ ਵਿੱਚ ਇਹ ਵਾਧਾ ਉਹੀ ਰਿਹਾ ਜਾਂ ਇੱਥੋਂ ਤੱਕ ਕਿ ਥੋੜਾ ਘਟਿਆ ਹੀ ਹੈ।

ਇਹ ਅਧਿਐਨ – ਜਰਮਨੀ, ਭਾਰਤ ਅਤੇ ਅਮਰੀਕਾ ਦੇ ਖੋਜਕਰਤਾਵਾਂ ਦੀ ਇੱਕ ਟੀਮ ਦੁਆਰਾ – ਕੇਂਦਰੀ ਸਿਹਤ ਮੰਤਰਾਲੇ ਦੇ 2015-16 ਅਤੇ 2019-21 ਦੇ ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣਾਂ ਵਿੱਚੋਂ ਕੱਢੇ ਗਏ ਜੋ ਕਿ 15-49 ਸਾਲ ਦੀ ਉਮਰ ਦੇ ਲੋਕਾਂ ਦੇ ਅੰਕੜਿਆਂ ‘ਤੇ ਅਧਾਰਿਤ ਹੈ।

ਗੈਰ-ਸਿਹਤਵਰਧਕ ਭਾਰ ਵਧਣ ਦੇ ਪ੍ਰਚਲਣ ਵਿੱਚ ਇਸਨੇ ਆਬਾਦੀ ਦੇ ਸਭ ਤੋਂ ਗਰੀਬ 20 ਫ਼ੀਸਦੀ ਲੋਕਾਂ ਵਿੱਚ 78 ਫ਼ੀਸਦੀ ਦਾ ਤੁਲਨਾਤਮਕ ਵਾਧਾ ਦਰਸਾਇਆ ਹੈ ਜਦਕਿ ਸਭ ਤੋਂ ਅਮੀਰ 20 ਫ਼ੀਸਦੀ ਆਬਾਦੀ ਵਿੱਚ ਇਹ ਮਾਮੂਲੀ 8 ਫ਼ੀਸਦੀ ਰਿਹਾ ਹੈ।

ਸਭ ਤੋਂ ਗਰੀਬ ਲੋਕਾਂ ਵਿੱਚ ਡਾਇਬੀਟੀਜ਼ (ਸ਼ੂਗਰ) ਦੇ ਪ੍ਰਚਲਨ ਵਿੱਚ 24 ਫ਼ੀਸਦੀ ਦਾ ਵਾਧਾ ਅਤੇ ਅਨਪੜ ਲੋਕਾਂ ਵਿੱਚ 21 ਫ਼ੀਸਦੀ ਦਾ ਤੁਲਨਾਤਮਿਕ ਵਾਧਾ ਹੋਇਆ ਹੈ, ਪਰ ਇਸ ਦੇ ਉਲਟ ਸਭ ਤੋਂ ਅਮੀਰ ਅਤੇ ਸਭ ਤੋਂ ਵੱਧ ਪੜ੍ਹੇ ਲਿਖੇ ਲੋਕਾਂ ਵਿੱਚ ਵਾਧਾ 7 ਫ਼ੀਸਦੀ ਦੀ ਤੁਲਨਾਤਮਕ ਗਿਰਾਵਟ ’ਤੇ ਹੈ।

ਇਸੇ ਤਰ੍ਹਾਂ, ਸਭ ਤੋਂ ਗਰੀਬ ਲੋਕਾਂ ਵਿੱਚ ਹਾਈ ਬਲੱਡ ਪ੍ਰੈਸ਼ਰ ਦਾ ਪ੍ਰਚਲਣ 12 ਫ਼ੀਸਦੀ ਅਤੇ ਅਨਪੜ ਲੋਕਾਂ ਵਿੱਚ 7 ਫ਼ੀਸਦੀ ਵਧਿਆ, ਪਰ ਸਭ ਤੋਂ ਅਮੀਰਾਂ ਵਿੱਚ ਇਹ 12 ਫ਼ੀਸਦੀ ਅਤੇ ਸਭ ਤੋਂ ਵੱਧ ਪੜ੍ਹੇ ਲਿਖੇ ਲੋਕਾਂ ਵਿੱਚ 17 ਫ਼ੀਸਦੀ ਦੀ ਗਿਰਾਵਟ ’ਤੇ ਆਇਆ ਹੈ।

ਇਹ ਅਧਿਐਨ ਸ਼ੁੱਕਰਵਾਰ ਨੂੰ ‘ਦ ਲੈਂਸੇਟ ਰੀਜਨਲ ਹੈਲਥ’, ਦੱਖਣ-ਪੂਰਬੀ ਏਸ਼ੀਆ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਖੋਜਕਰਤਾਵਾਂ ਦਾ ਮੰਨਣਾ ਹੈ ਕਿ ਇਨ੍ਹਾਂ ਤਬਦੀਲੀਆਂ ਵਿੱਚ ਆਰਥਿਕ ਵਿਕਾਸ ਨੇ ਵੀ ਭੂਮਿਕਾ ਨਿਭਾਈ ਹੈ।

ਏਮਸ ਦੇ ਪ੍ਰੋਫੈਸਰ ਨਿਖਿਲ ਟੰਡਨ ਨੇ ਕਿਹਾ ਕਿ ਇਹ ਅਧਿਐਨ ਸੰਕ੍ਰਮਣ ਵਾਲੀਆਂ ਬਿਮਾਰੀਆਂ ਦੇ ਜੋਖਮ ਨੂੰ ਰੋਕਣ ਲਈ ਰਣਨੀਤੀਆਂ ਤਿਆਰ ਕਰਨ ਅਤੇ ਸਰੋਤਾਂ ਦੀ ਵੰਡ ਕਰਦੇ ਸਮੇਂ ਨੀਤੀ ਘਾੜਿਆਂ ਦਾ ਮਾਰਗਦਰਸ਼ਨ ਕਰ ਸਕੇਗਾ।