Healthy lifestyle: ਬੱਚਿਆਂ ਦੇ ਕੱਦ ਨੂੰ ਲੈਕੇ ਹੋ ਚਿੰਤਤ ਤਾਂ ਕਰੋ ਇਹ ਕੰਮ

ਜਿਨ੍ਹਾਂ ਬੱਚਿਆਂ ਦਾ ਕੱਦ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਘੱਟ ਹੈ, ਉਨ੍ਹਾਂ ਲਈ ਇਹ ਆਦਤਾਂ ਉਨ੍ਹਾਂ ਦੇ ਕੱਦ ਨੂੰ ਵਧਾਉਣ ਵਿੱਚ ਮਦਦ ਕਰ ਸਕਦੀਆਂ ਹਨ।

Share:

ਹਾਈਲਾਈਟਸ

  • ਬੱਚੇ ਦੀ ਜੀਵਨ ਸ਼ੈਲੀ ਵਿੱਚ ਕੁਝ ਬਦਲਾਅ ਕੀਤੇ ਜਾ ਸਕਦੇ ਹਨ ਜੋ ਬੱਚੇ ਦਾ ਕੱਦ ਵਧਾਉਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ

Lifestyle News: ਬੱਚਿਆਂ ਦੇ ਵਿਕਾਸ ਨੂੰ ਲੈ ਕੇ ਹਰ ਮਾ-ਪਿਓ ਨੂੰ ਚਿੰਤਾ ਰਹਿੰਦੀ ਹੈ। ਜਦੋਂ ਬੱਚਾ ਵੱਡਾ ਹੁੰਦਾ ਹੈ ਤਾਂ ਮਾਤਾ-ਪਿਤਾ ਨੂੰ ਕਈ ਗੱਲਾਂ ਸਤਾਉਂਦੀਆਂ ਹਨ। ਉਨ੍ਹਾਂ ਵਿੱਚੋਂ ਹੀ ਇੱਕ ਹੈ ਬੱਚੇ ਦਾ ਕੱਦ। ਕੁਝ ਬੱਚੇ ਆਪਣੀ ਉਮਰ ਦੇ ਹਿਸਾਬ ਨਾਲ ਵੱਧਦੇ ਹਨ, ਪਰ ਕੁਝ ਬੱਚੇ ਅਜਿਹੇ ਵੀ ਹਨ ਜੋ ਆਪਣੇ ਕੱਦ ਕਾਰਨ ਆਪਣੀ ਉਮਰ ਤੋਂ ਛੋਟੇ ਦਿਖਾਈ ਦਿੰਦੇ ਹਨ। ਇਨ੍ਹਾਂ ਦੀ ਉਚਾਈ ਬਹੁਤ ਹੌਲੀ-ਹੌਲੀ ਵਧਦੀ ਹੈ ਜਾਂ ਵਧਣੀ ਬੰਦ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਮਾਪਿਆਂ ਦੀ ਚਿੰਤਾ ਵੱਧ ਜਾਂਦੀ ਹੈ, ਪਰ ਬੱਚੇ ਦੀ ਜੀਵਨ ਸ਼ੈਲੀ ਵਿੱਚ ਕੁਝ ਬਦਲਾਅ ਕੀਤੇ ਜਾ ਸਕਦੇ ਹਨ ਜੋ ਬੱਚੇ ਦਾ ਕੱਦ ਵਧਾਉਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ।

ਯੋਗਾ ਕਰਾਓ

ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਯੋਗਾ ਬਹੁਤ ਜ਼ਰੂਰੀ ਹੈ। ਜੇਕਰ ਬੱਚੇ ਦਾ ਕੱਦ ਨਹੀਂ ਵੱਧ ਰਿਹਾ ਹੈ ਤਾਂ ਉਸ ਨੂੰ ਰੋਜ਼ਾਨਾ ਸਵੇਰੇ-ਸ਼ਾਮ ਯੋਗਾ ਕਰਾਓ। ਇਸ ਨਾਲ ਬੱਚੇ ਦਾ ਕੱਦ ਵਧ ਸਕਦਾ ਹੈ।

ਸਟਰੈਚਿੰਗ

ਜੇਕਰ ਕੋਈ ਬੱਚਾ ਸਵੇਰੇ-ਸ਼ਾਮ ਕਿਸੇ ਵੀ ਚੀਜ਼ ਨੂੰ ਫੜ ਕੇ ਲਟਕਦਾ ਹੈ ਤਾਂ ਇਸ ਨਾਲ ਉਸ ਦਾ ਕੱਦ ਵਧਾਉਣ 'ਚ ਮਦਦ ਮਿਲ ਸਕਦੀ ਹੈ। ਕਿਉਂਕਿ ਜਦੋਂ ਬੱਚਾ ਅਜਿਹਾ ਕਰਦਾ ਹੈ ਤਾਂ ਇਸ ਨਾਲ ਉਸ ਦੀ ਪਿੱਠ ਦੀਆਂ ਮਾਸਪੇਸ਼ੀਆਂ ਮਜ਼ਬੂਤ ​​ਹੁੰਦੀਆਂ ਹਨ ਅਤੇ ਉਨ੍ਹਾਂ 'ਚ ਖਿਚਾਅ ਹੁੰਦਾ ਹੈ।

ਪੌਸ਼ਟਿਕ ਖੁਰਾਕ

ਅੱਜ ਕੱਲ੍ਹ ਬੱਚਿਆਂ ਦੀ ਸਮੇਂ ਸਿਰ ਖਾਣ-ਪੀਣ ਅਤੇ ਸੌਣ ਦੀ ਆਦਤ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਬੱਚੇ ਬਾਹਰ ਦਾ ਖਾਣਾ ਖਾਣਾ ਪਸੰਦ ਕਰਦੇ ਹਨ। ਨਾਲ ਹੀ ਉਹ ਰਾਤ ਨੂੰ ਦੇਰ ਨਾਲ ਸੌਂਦੇ ਹਨ। ਜੋ ਉਨ੍ਹਾਂ ਦੇ ਵਾਧੇ ਲਈ ਠੀਕ ਨਹੀਂ ਹੈ। ਇਸ ਲਈ ਬੱਚਿਆਂ ਨੂੰ ਸਹੀ ਸਮੇਂ 'ਤੇ ਸੌਣ ਅਤੇ ਸਵੇਰੇ ਸਹੀ ਸਮੇਂ 'ਤੇ ਉੱਠਣ ਦੀ ਆਦਤ ਪਾਓ। ਪਰ ਜੇਕਰ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣ, ਕਸਰਤ ਕਰਨ ਅਤੇ ਸਰਗਰਮ ਰਹਿਣ ਦੇ ਬਾਵਜੂਦ ਵੀ ਬੱਚੇ ਦਾ ਕੱਦ ਨਹੀਂ ਵਧ ਰਿਹਾ ਹੈ, ਤਾਂ ਤੁਹਾਨੂੰ ਇੱਕ ਵਾਰ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

ਇਹ ਵੀ ਪੜ੍ਹੋ