ਡੇਟਿੰਗ ਐਪ ਰਾਹੀਂ ਲੋਕਾਂ ਨੂੰ ਮਿਲਣ ਵੇਲੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 8 ਜ਼ਰੂਰੀ ਨੁਕਤੇ

ਕੀ ਤੁਸੀਂ ਡੇਟਿੰਗ ਐਪ ਦੀ ਵਰਤੋਂ ਕਰਦੇ ਹੋਂ ? ਜੇਕਰ ਹਾਂ ਤਾ ਇਹ ਖ਼ਬਰ ਤੁਹਾਡੇ ਲਈ ਹੈ। ਅੱਜ ਦੇ ਦੌਰ ਵਿੱਚ ਜੀਵਨਸਾਥੀ ਦੀ ਚੋਣ ਤੋਂ ਲੈਕੇ ਚੰਗੇ ਦੋਸਤ ਦੀ ਤਲਾਸ਼ ਲਈ ਹਰ ਕੋਈ ਡੇਟਿੰਗ ਐਪ ਦੀ ਵਰਤੋਂ ਕਰਦਾ ਹੈ। ਜੋ ਕਿ ਇੱਕ ਚੰਗੀ ਗੱਲ ਵੀ ਹੈ। ਪਰ ਇਹਨਾਂ ਐਪ ਦੀ ਵਰਤੋਂ ਜੇਕਰ ਸਹੀ ਢੰਗ ਤੇ […]

Share:

ਕੀ ਤੁਸੀਂ ਡੇਟਿੰਗ ਐਪ ਦੀ ਵਰਤੋਂ ਕਰਦੇ ਹੋਂ ? ਜੇਕਰ ਹਾਂ ਤਾ ਇਹ ਖ਼ਬਰ ਤੁਹਾਡੇ ਲਈ ਹੈ। ਅੱਜ ਦੇ ਦੌਰ ਵਿੱਚ ਜੀਵਨਸਾਥੀ ਦੀ ਚੋਣ ਤੋਂ ਲੈਕੇ ਚੰਗੇ ਦੋਸਤ ਦੀ ਤਲਾਸ਼ ਲਈ ਹਰ ਕੋਈ ਡੇਟਿੰਗ ਐਪ ਦੀ ਵਰਤੋਂ ਕਰਦਾ ਹੈ। ਜੋ ਕਿ ਇੱਕ ਚੰਗੀ ਗੱਲ ਵੀ ਹੈ। ਪਰ ਇਹਨਾਂ ਐਪ ਦੀ ਵਰਤੋਂ ਜੇਕਰ ਸਹੀ ਢੰਗ ਤੇ ਸਾਵਧਾਨੀ ਨਾਲ ਨਾਂ ਕੀਤੀ ਜਾਵੇ ਤਾ ਇਸਦੇ ਦੁਰਪ੍ਰਭਾਵ ਵੀ ਭੁਗਤਣੇ ਪੈ ਸਕਦੇ ਹਨ, ਜੋ ਕਈ ਵਾਰ ਘਾਤਕ ਸਾਬਿਤ ਹੋ ਸਕਦੇ ਹਨ।

ਬੀਬੀਸੀ ਲਈ ਕਰਵਾਏ ਗਏ ਇੱਕ ਸਰਵੇਖਣ ਅਨੁਸਾਰ, ਡੇਟਿੰਗ ਐਪਸ ਦੀ ਵਰਤੋਂ ਕਰਨ ਵਾਲੇ ਉੱਤਰਦਾਤਾਵਾਂ ਵਿੱਚੋਂ 33% ਨੇ ਕਿਹਾ ਕਿ ਉਹ ਡੇਟਿੰਗ ਐਪ ਰਾਹੀਂ ਮਿਲੇ ਕਿਸੇ ਵਿਅਕਤੀ ਦੁਆਰਾ ਪਰੇਸ਼ਾਨੀ ਜਾਂ ਦੁਰਵਿਵਹਾਰ ਦਾ ਨਿਸ਼ਾਨਾ ਬਣੇ ਹਨ। ਇਹ ਜਾਣਕਾਰੀ 18 ਤੋਂ 35 ਸਾਲ ਦੀ ਉਮਰ ਦੇ ਲੋਕਾਂ ਤੇ ਕੀਤੇ ਸਰਵੇਖਣ ਦੁਆਰਾ ਹਾਸਿਲ ਕੀਤੀ ਗਈ। ਇਸ ਤੋਂ ਇਲਾਵਾ, ਅਧਿਐਨ ਵਿਚ ਪੁਲਿਸ ਦੇ ਤਾਜ਼ਾ ਅੰਕੜਿਆਂ ਦੀ ਜਾਂਚ ਕੀਤੀ ਗਈ ਹੈ। 2017 ਤੋਂ 2021 ਦੀ ਮਿਆਦ ਵਿੱਚ, ਲਗਭਗ 6,000 ਲੋਕਾਂ ਨੇ ਡੇਟਿੰਗ ਐਪਸ ਨਾਲ ਜੁੜੇ ਅਪਰਾਧਾਂ ਦੀ ਰਿਪੋਰਟ ਕੀਤੀ। ਇਸ ਲਈ ਜ਼ਰੂਰੀ ਸਾਵਧਾਨੀ ਵਰਤਣਾ ਮਹੱਤਵਪੂਰਨ ਹੈ, ਤਾਂ ਜੋ ਤੁਸੀਂ ਸਾਰਥਕ ਰਿਸ਼ਤਾ ਬਣਾਉਣ ਦੇ ਰੋਮਾਂਚ ਨਾਲ ਸਮਝੌਤਾ ਕੀਤੇ ਬਿਨਾਂ, ਆਹਮੋ-ਸਾਹਮਣੇ ਮੀਟਿੰਗਾਂ ਦੇ ਖੇਤਰ ਵਿੱਚ ਭਰੋਸੇ ਨਾਲ ਕਦਮ ਰੱਖ ਸਕੋ ਅਤੇ ਆਪਣੀ ਸੁਰੱਖਿਆ ਨੂੰ ਪਹਿਲ ਦੇ ਸਕੋ।

  1. ਜੇ ਤੁਸੀਂ ਡੇਟਿੰਗ ਐਪ ਰਾਹੀ ਸੰਪਰਕ ਵਿੱਚ ਆਏ ਹੋਂ ਤਾਂ ਆਪਣੇ ਸਾਥੀ ਨੂੰ ਮਿਲਣ ਵਿੱਚ ਜਲਦਬਾਜ਼ੀ ਨਾ ਕਰੋ। ਥੋੜਾ ਸਮਾਂ ਲੈਕੇ ਚੰਗੀ ਤਰਾਂ ਪਹਿਲਾਂ ਇੱਕ ਦੂਜੇ ਨੂੰ ਜਾਣੋ।
  2. ਪਹਿਲੀ ਵਾਰ ਸਾਥੀ ਨੂੰ ਮਿਲਣ ਜਾ ਰਹੇ ਤੋਂ ਜਾ ਪਬਲਿਕ ਪਲੇਸ ਯਾਨਿ ਕਿ ਜਨਤਕ ਥਾਂ ਦੀ ਚੋਣ ਕਰੋ। ਇੱਕਲੇ ਵਿੱਚ ਮਿਲਣ ਤੋਂ ਪਰਹੇਜ ਕਰੋ।
  3. ਜਦੋ ਤੱਕ ਉਸ ਸ਼ੱਖਸ ਨੂੰ ਚੰਗੀ ਤਰਾਂ ਨਹੀਂ ਜਾਣਦੇ , ਉਦੋ ਤੱਕ ਨਿੱਜੀ ਜਾਣਕਾਰੀ ਜਿਵੇਂ ਬੈੰਕ ਡਿਟੇਲ, ਪਾਸਵਰਡ ਆਦਿ ਸਾਝਾ ਨਾ ਕਰੋ। 
  4. ਆਪਣੇ ਕਿਸੇ ਦੋਸਤ ਜਾਂ ਕਰੀਬੀ ਨੂੰ ਡੇਟ ਤੇ ਜਾਣ ਤੋਂ ਪਹਿਲਾਂ ਜਰੂਰ ਦੱਸੋ। ਤੁੱਸੀ ਕਿੱਥੇ ਤੇ ਕਿਸ ਨਾਲ ਜਾ ਰਹੇ ਹੋ ਅਤੇ ਕਿੰਨੀ ਦੇਰ ਵਿੱਚ ਵਾਪਿਸ ਪਰਤੋਂਗੇ ਇਸ ਬਾਰੇ ਵੀ ਦੱਸੋ। 
  5. ਪਹਿਲੀ ਵਾਰ ਡੇਟ ਤੇ ਜਾਂ ਰਹੇ ਹੋ ਤਾ ਸਾਥੀ ਦੀ ਗੱਡੀ ਵਿੱਚ ਜਾਣ ਦੀ ਜਗਾਂ ਆਪਣੇ ਨਿੱਜੀ ਜਾਂ ਪਬਲਿਕ ਟਰਾਂਸਪੋਰਟੇਸ਼ਨ ਦੀ ਵਰਤੋਂ ਕਰੋ। 
  6. ਜਿਆਦਾ ਡਰਿੰਕ ਜਾਂ ਫਿਰ ਕੁ੍ੱਝ ਅਜਿਹੀ ਚੀਜ ਲੈਣ ਤੋ ਪਰਹੇਜ ਕਰੋ ਜੋ ਤੁਹਾਡੇ ਲਈ ਨੁਕਸਾਨਦੇਹ ਸਾਬਿਤ ਹੋ ਸਕਦੀ ਹੈ। 
  7. ਜਲਦਬਾਜ਼ੀ ਵਿੱਚ ਆਪਣੇ ਨੰਬਰ ਸਾਝੇ ਨਾ ਕਰੋ। ਥੋੜਾ ਸਮਾੰ ਇੱਕ ਦੂਜੇ ਨੂੰ ਜਾਨਣ ਤੇ ਲਗਾਉ।
  8. ਜੇਕਰ ਤੁਹਾਡੇ ਅੰਦਰੋ ਇੱਕ ਵਾਰ ਵੀ ਨੇਗੇਟਿਵ ਆਵਾਜ ਆਉਂਦੀ ਹੈ ਤਾ ਉਸਨੂੰ ਅਨਸੁਣਿਆ ਨਾ ਕਰੋ। ਉਸਨੂੰ ਪਹਿਚਾਣੋ ਤੇ ਉਸ ਤੋ ਵਿਚਾਰ ਕਰੋ।

ਡੇਟਿੰਗ ਐਪ ਆਧੁਨਿਕ ਰੋਮਾਂਸ ਦੀ ਤੇਜ਼ ਰਫ਼ਤਾਰ ਦੁਨੀਆ ਵਿੱਚ ਲੋਕਾਂ ਨਾਲ ਗੱਲਬਾਤ ਕਰਨ ਅਤੇ ਨਵੇਂ ਸਬੰਧਾਂ ਦੀ ਪੜਚੋਲ ਕਰਨ ਦਾ ਇੱਕ ਗਤੀਸ਼ੀਲ ਤਰੀਕਾ ਬਣ ਗਿਆ ਹੈ। ਹਾਲਾਂਕਿ ਇਹ ਪਲੇਟਫਾਰਮ ਨਵੇਂ ਲੋਕਾਂ ਨੂੰ ਮਿਲਣ ਦਾ ਆਸਾਨ ਤਰੀਕਾ ਹਨ, ਪਰ ਵਰਚੁਅਲ ਸੰਪਰਕਾਂ ਤੋਂ ਵਿਅਕਤੀਗਤ ਮੀਟਿੰਗਾਂ ਵਿੱਚ ਤਬਦੀਲੀ ਕਰਦੇ ਸਮੇਂ ਤੁਹਾਡੀ ਨਿੱਜੀ ਸੁਰੱਖਿਆ ਬਾਰੇ ਸਾਵਧਾਨ ਰਹਿਣਾ ਮਹੱਤਵਪੂਰਨ ਹੈ।