ਔਰਤਾਂ ਲਈ ਦਿਲ ਦੀ ਸਿਹਤ ਨੂੰ ਠੀਕ ਰੱਖਣ ਦੇ ਅਸਾਨ ਤਰੀਕੇ

ਔਰਤਾਂ ਨੂੰ ਕਈ ਭੂਮਿਕਾਵਾਂ ਨਿਭਾਉਣੀਆਂ ਪੈਂਦੀਆਂ ਹਨ। ਪਰਿਵਾਰ ਦਾ ਪਾਲਣ-ਪੋਸ਼ਣ ਅਤੇ ਦੇਖਭਾਲ ਕਰਨ ਤੋਂ ਲੈ ਕੇ ਮਲਟੀ-ਟਾਸਕਿੰਗ ਅਤੇ ਕਿਸੀ ਪੇਸ਼ੇਵਰ ਕੰਮ ਨੂੰ ਕਰਨ ਤੱਕ, ਉਹਨਾਂ ਨੇ  ਸਭ ਕੰਮ ਸਾਂਭੇ ਹਨ। ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਸਮਰਪਿਤ ਹੋਂਦੇ ਹੋਏ, ਅਕਸਰ ਉਹ ਕਈ ਤਰੀਕਿਆਂ ਨਾਲ ਤਣਾਅਪੂਰਨ ਹੋ ਸਕਦੀਆਂ ਹਨ। ਇਸ ਤਣਾਅ ਉੱਤੇ ਅਕਸਰ ਕਿਸੇ ਦਾ ਧਿਆਨ ਨਹੀਂ ਜਾਂਦਾ ਅਤੇ […]

Share:

ਔਰਤਾਂ ਨੂੰ ਕਈ ਭੂਮਿਕਾਵਾਂ ਨਿਭਾਉਣੀਆਂ ਪੈਂਦੀਆਂ ਹਨ। ਪਰਿਵਾਰ ਦਾ ਪਾਲਣ-ਪੋਸ਼ਣ ਅਤੇ ਦੇਖਭਾਲ ਕਰਨ ਤੋਂ ਲੈ ਕੇ ਮਲਟੀ-ਟਾਸਕਿੰਗ ਅਤੇ ਕਿਸੀ ਪੇਸ਼ੇਵਰ ਕੰਮ ਨੂੰ ਕਰਨ ਤੱਕ, ਉਹਨਾਂ ਨੇ  ਸਭ ਕੰਮ ਸਾਂਭੇ ਹਨ।

ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਸਮਰਪਿਤ ਹੋਂਦੇ ਹੋਏ, ਅਕਸਰ ਉਹ ਕਈ ਤਰੀਕਿਆਂ ਨਾਲ ਤਣਾਅਪੂਰਨ ਹੋ ਸਕਦੀਆਂ ਹਨ। ਇਸ ਤਣਾਅ ਉੱਤੇ ਅਕਸਰ ਕਿਸੇ ਦਾ ਧਿਆਨ ਨਹੀਂ ਜਾਂਦਾ ਅਤੇ ਇਹ ਉਨ੍ਹਾਂ ਦੀ ਸਿਹਤ, ਖ਼ਾਸਕਰ ਉਨ੍ਹਾਂ ਦੇ ਦਿਲ ਦੀ ਸਿਹਤ ‘ਤੇ ਬੁਰਾ ਪ੍ਰਭਾਵ ਪਾ ਸਕਦਾ ਹੈ। 

ਔਰਤਾਂ ਆਪਣੇ ਤਣਾਅ ਨੂੰ ਕਰਦੀਆਂ ਹਨ ਨਜ਼ਰਅੰਦਾਜ਼ 

ਔਰਤਾਂ ਦੇ ਰੋਜ਼ਾਨਾ ਦੇ ਜੀਵਨ ਵਿੱਚ ਤਣਾਅ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ ਜਿਨ੍ਹਾਂ ‘ਤੇ ਉਹ ਧਿਆਨ ਨਹੀਂ ਦਿੰਦੀਆਂ। ਪਰਿਵਾਰਕ ਭੋਜਨ ਤਿਆਰ ਕਰਨਾ ਜਾਂ ਬੱਚਿਆਂ ਨੂੰ ਸਮੇਂ ਸਿਰ ਸਕੂਲ ਭੇਜਣਾ ਆਦਿ ਵਰਗੇ ਸਧਾਰਣ ਕੰਮ ਵੀ ਬਹੁਤ ਤਣਾਅ ਦਾ ਕਾਰਨ ਬਣ ਸਕਦੇ ਹਨ। ਇਹ ਕੰਮ ਅਕਸਰ ਟਾਲੇ ਨਹੀਂ ਜਾ ਸਕਦੇ ਹਨ ਅਤੇ ਰੋਜ਼ਾਨਾ ਇਹ ਕੰਮ ਕਰਦੇ ਰਹਿਣ ਨਾਲ ਇਹ ਤਣਾਅ ਦਾ ਕਾਰਨ ਬਣ ਸਕਦੇ ਹਨ। 

ਬਹੁਤ ਸਾਰੀਆਂ ਔਰਤਾਂ ਕੋਵਿਡ ਮਹਾਮਾਰੀ ਦੇ ਦੌਰਾਨ ਵੀ ਸੰਘਰਸ਼ ਕਰ ਰਹੀਆਂ ਸਨ। ਉਦਾਹਰਣ ਦੇ ਲਈ, ਬੱਚਿਆਂ ਨੂੰ ਆਨਲਾਇਨ ਕਲਾਸਰੂਮ ‘ਚ ਹਿੱਸਾ ਦਵਾਉਣਾ, ਬੱਚਿਆਂ ਦਾ ਸਕੂਲ ਦਾ ਕੰਮ ਕਰਵਾਉਣਾ, ਅਤੇ ਨਾਲ-ਨਾਲ ਆਪ ਵੀ ਆਪਣੇ ਰੋਜ਼ਗਾਰ ਦੇ ਵਿੱਚ ਵਰਕ-ਫਰੋਮ-ਹੋਮ ਲਈ ਬਦਲਦੀ ਤਕਨਾਲਜੀ ਨੂੰ ਸਿੱਖਣਾ। ਮਹਾਮਾਰੀ ਦੇ ਦੌਰਾਨ ਇਸ ਸਭ ਨੇ ਉਹਨਾਂ ਲਈ ਕੰਮ ਦਾ ਭਾਰ ਬਹੁਤ ਵਧਾ ਦਿੱਤਾ ਸੀ। ਇਸ ਕਰਕੇ ਉਹਨਾਂ ਦੇ ਤਣਾਅ ਦੇ ਪੱਧਰ ਵਿੱਚ ਵੀ ਵਾਧਾ ਹੋਇਆ ਹੈ। 

ਤਣਾਅ ਦਿਲ ਦੀ ਸਿਹਤ ਨੂੰ ਪ੍ਰਭਾਵਤ ਕਰਨ ਲਈ ਜਾਣਿਆ ਜਾਂਦਾ ਹੈ। ਇਹ ਚਿੰਤਾ ਦੀ ਗੱਲ ਹੈ ਕਿ 58% ਔਰਤਾਂ ਜੋ ਦਿਲ ਦੀ ਸਮੱਸਿਆਵਾਂ ਹੋਣ ਦੇ ਜੋਖਮ ਵਿਚ ਹਨ, ਤਣਾਅ, ਜੋ ਕਿ ਦਿਲ ਦੀ ਸਮੱਸਿਆ ਦੇ ਲਈ ਚੋਟੀ ਦੇ ਤਿੰਨ ਜੋਖਮ ਕਾਰਕਾਂ ਵਿੱਚੋਂ ਇੱਕ ਹੈ, ਉਸ ‘ਤੇ ਵਿਚਾਰ ਨਹੀਂ ਕਰਦੀਆਂ। 

ਇਸ ਤਰ੍ਹਾਂ ਕਰਨ ਤਣਾਅ ਦਾ ਸਾਹਮਣਾ 

  1. ਘੱਟੋ ਘੱਟ ਸੱਤ ਤੋਂ ਅੱਠ ਘੰਟਿਆਂ ਦੀ ਨਿਰਵਿਘਨ ਨੀਂਦ ਲਵੋ। 
  2. 30 ਮਿੰਟ ਦੀ ਨਿਯਮਤ ਸਰੀਰਕ ਗਤੀਵਿਧੀ, ਜਿਸ ਵਿਚ ਉਹ ਤੇਜ਼ ਤੁਰਨਾ, ਦੌੜਨਾ, ਯੋਗਾ ਦਾ ਅਭਿਆਸ ਕਰਨ ਆਦਿ ਸ਼ਾਮਲ ਹੈ। 
  3. ਉਹ ਹਾਈਡਰੇਟ ਰਹਿਣ 
  4. ਚੰਗਾ ਸੰਤੁਲਿਤ, ਸਿਹਤਮੰਦ ਅਤੇ ਸਮੇਂ ਸਿਰ ਭੋਜਨ ਖਾਣ।  

ਇਹ ਕਦਮ ਦਿਲ ਦੀ ਦੇਖਭਾਲ ਲਈ ਬਹੁਤ ਮਹੱਤਵਪੂਰਨ ਹਨ ਅਤੇ ਪਰਿਵਾਰਕ ਮੈਂਬਰਾਂ ਜਾਂ ਦੋਸਤਾਂ ਨੂੰ ਵੀ ਔਰਤਾਂ ਨੂੰ ਉਨ੍ਹਾਂ ਦੀ ਸਿਹਤ ਨੂੰ ਪਹਿਲ ਦੇਣ, ਨਿਯਮਤ ਡਾਕਟਰੀ ਜਾਂਚ ਕਰਨ ਅਤੇ ਸੁਰੱਖਿਆਤਮਕ ਤੇ ਸਿਹਤਮੰਦ ਦਿਲ ਲਈ ਉਪਾਅ ਕਰਨ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ। ਤਾਂ ਫਿਰ ਆਓ ਇਸ ਸਾਲ ਦਿਲ ਲਈ ਸਿਹਤਮੰਦ ਜੀਵਨ ਸ਼ੈਲੀ ਦੀ ਸ਼ੁਰੂਆਤ ਕਰੀਏ।