ਸ਼ੂਗਰ ਦੇ ਮਰੀਜਾਂ ਨੂੰ ਖਾਣਾ ਚਾਹੀਦਾ ਹੈ, ਕੀ ਨਹੀਂ ਖਾਣਾ ਚਾਹੀਦਾ

ਸ਼ੂਗਰ ਜਾਂ ਡਾਇਬਟੀਜ਼ ਉਹ ਰੋਗ ਹੈ, ਜਿਸ ‘ਚ ਸਰੀਰ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਜੱਦੋ-ਜਹਿਦ ਕਰਦਾ ਹੈ। ਬਹੁਤੇ ਸ਼ੂਗਰ ਰੋਗੀਆਂ ਨੂੰ ਇਸ ਗੱਲ ਦਾ ਤਾਂ ਪਤਾ ਹੁੰਦਾ ਹੈ ਕਿ ਇਸ ਰੋਗ ਦਾ ਸਬੰਧ ਮਿੱਠੇ ਜਾਂ ਖੰਡ ਨਾਲ ਹੈ। ਇਹ ਗੱਲ ਆਮ ਸੁਣਨ ‘ਚ ਆਉਂਦੀ ਹੈ ਜਦੋਂ ਰੋਗੀ ਕਹਿੰਦਾ ਹੈ ਕਿ ਮੈਂ ਤਾਂ […]

Share:

ਸ਼ੂਗਰ ਜਾਂ ਡਾਇਬਟੀਜ਼ ਉਹ ਰੋਗ ਹੈ, ਜਿਸ ‘ਚ ਸਰੀਰ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਜੱਦੋ-ਜਹਿਦ ਕਰਦਾ ਹੈ। ਬਹੁਤੇ ਸ਼ੂਗਰ ਰੋਗੀਆਂ ਨੂੰ ਇਸ ਗੱਲ ਦਾ ਤਾਂ ਪਤਾ ਹੁੰਦਾ ਹੈ ਕਿ ਇਸ ਰੋਗ ਦਾ ਸਬੰਧ ਮਿੱਠੇ ਜਾਂ ਖੰਡ ਨਾਲ ਹੈ। ਇਹ ਗੱਲ ਆਮ ਸੁਣਨ ‘ਚ ਆਉਂਦੀ ਹੈ ਜਦੋਂ ਰੋਗੀ ਕਹਿੰਦਾ ਹੈ ਕਿ ਮੈਂ ਤਾਂ ਚਾਹ-ਦੁੱੱਧ ਵੀ ਫਿੱਕਾ ਪੀਂਦਾ ਹਾਂ ਪਰ ਮੇਰੀ ਸ਼ੂਗਰ ਫਿਰ ਵੀ ਕੰਟਰੋਲ ਨਹੀਂ ਹੋ ਰਹੀ। ਉਨ੍ਹਾਂ ‘ਚੋਂ ਬਹੁਤਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਹੜੇ-ਕਿਹੜੇ ਖ਼ੁਰਾਕੀ ਪਦਾਰਥਾਂ ‘ਚ ਇਹ ਖੰਡ ਕਾਰਬੋਜ਼ ਦੇ ਲੁਕਵਂੇ ਰੂਪ ‘ਚ ਹੁੰਦੀ ਹੈ। ਖੰਡ, ਮਿੱਠਾ ਜਾਂ ਕਾਰਬੋਜ਼ (ਗੁਲੂਕੋਜ਼) ਇਕ ਹੀ ਗੱਲ ਹੈ। ਅਸਲ ਵਿਚ ਰੋਗੀ ਨੇ ਖੰਡ, ਮਿੱਠੇ ਦੇ ਨਾਲ-ਨਾਲ ਜ਼ਿਆਦਾ ਕਾਰਬੋਜ਼ ਵਾਲੀਆਂ ਖ਼ੁਰਾਕੀ ਵਸਤਾਂ ਤੋਂ ਵੀ ਪਰਹੇਜ਼ ਕਰਨਾ ਹੁੰਦਾ ਹੈ।

ਕੀ ਖਾਈਏ?

ਇਸ ਰੋਗ ਨੂੰ ਮੈਟਾਬੋਲਿਜ਼ਮ ਦਾ ਰੋਗ ਵੀ ਕਿਹਾ ਜਾਂਦਾ ਹੈ, ਕਿਉਂਕਿ ਕਾਰਬੋਜ਼, ਫੈਟ ਤੇ ਪ੍ਰੋਟੀਨ ਦਾ ਮੈਟਾਬੋਲਿਜ਼ਮ ਪ੍ਰਭਾਵਿਤ ਹੁੰਦਾ ਹੈ। ਪ੍ਰੋਟੀਨ, ਕਾਰਬੋਜ਼ ਤੇ ਫੈਟ ਵਾਲੀ ਮਿਲੀ-ਜੁਲੀ ਖ਼ੁਰਾਕ ਸ਼ੂਗਰ ਰੋਗੀ ਲਈ ਵਧੀਆ ਖ਼ੁਰਾਕ ਹੈ। ਪਸ਼ੂ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਇੰਸੁਲਿਨ ਹਾਰਮੋਨ ਨੂੰ ਘੱਟ ਬਣਨ ਦਿੰਦੀ ਹੈ। ਪ੍ਰੋਟੀਨ ਨਾਲ ਭਰਪੂਰ ਖ਼ੁਰਾਕ ਸ਼ੂਗਰ ਰੋਗੀ ਦੀ ਸਿਹਤ ਲਈ ਗੁਣਕਾਰੀ ਹੈ। ਇਸ ਲਈ ਘੱਟ ਫੈਟ ਵਾਲੀ ਕੁਦਰਤੀ ਅਨਪ੍ਰੋਸੈਸਡ ਚੰਗੀ ਕਿਸਮ ਦੀ ਪ੍ਰੋਟੀਨ, ਜਿਵੇਂ ਦੁੱਧ ਤੇ ਦੁੱਧ ਤੋਂ ਬਣੇ ਪਦਾਰਥ, ਬੀਨਜ਼, ਸਾਬਤ ਦਾਲਾਂ ਮੂੰਗੀ, ਛੋਲੇ, ਅਰਹਰ, ਸੋਇਆਬੀਨ, ਮਸਰ ਆਦਿ ਦਾ ਸੇਵਨ ਕੀਤਾ ਜਾ ਸਕਦਾ ਹੈ। ਖ਼ੁਰਾਕ ਵਿਚਲੀ ਫੈਟ, ਮੱਖਣ ਦੀ ਬਜਾਏ ਜ਼ਿਆਦਾਤਰ ਨਟ੍ਰਸ (ਜਿਵੇਂ ਬਦਾਮ,ਅਖਰੋਟ), ਜੈਤੂਨ ਦਾ ਤੇਲ, ਅਲਸੀ ਦਾ ਤੇਲ ਤੇ ਮੱਛੀ ਦਾ ਤੇਲ ਤੋਂ ਮਿਲਣੀ ਚਾਹੀਦੀ ਹੈ। ਚੰਗੀ ਕਿਸਮ ਦੀ ਫੈਟ ਤੋਂ ਓਮੇਗਾ 3 ਅਤੇ ਉਮੇਗਾ 6 ਫੈਟੀ ਐਸਿਡ ਮਿਲਦੇ ਹਨ, ਜੋ ਦਿਮਾਗ਼ ਤੇ ਦਿਲ ਦੀ ਚੰਗੀ ਸਿਹਤ ਲਈ ਜ਼ਰੂਰੀ ਹੁੰਦੇ ਹਨ। ਸ਼ੂਗਰ ਰੋਗੀ ਰੋਜ਼ਾਨਾ ਲੋੜੀਂਦੀਆਂ ਕੈਲੋਰੀਆਂ ਦਾ ਸਿਰਫ਼ 60 ਫ਼ੀਸਦੀ ਕਾਰਬੋਜ਼ ਵਾਲੀਆਂ ਖ਼ੁਰਾਕੀ ਵਸਤਾਂ ਤੋਂ ਲੈ ਸਕਦਾ ਹੈ। ਉਸ ਲਈ ਰੇਸ਼ੇ ਵਾਲੇ ਕਾਰਬੋਜ਼, ਸਟਾਰਚ ਵਾਲੇ ਕਾਰਬੋਜ਼ ਨਾਲੋਂ ਜਿਆਦਾ ਲਾਭਕਾਰੀ ਹਨ, ਕਿਉਂਕਿ ਇਹ ਜਲਦੀ ਹਜ਼ਮ ਵੀ ਨਹੀਂ ਹੁੰਦੇ ਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਸਥਿਰ ਰੱਖਦੇ ਹਨ। ਇਸ ਲਈ ਰੇਸ਼ੇ ਭਰਪੂਰ ਅਨਾਜ ਅਤੇ ਦਾਲਾਂ ਤੋਂ ਬਣੀਆਂ ਖ਼ੁਰਾਕੀ ਵਸਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਹਰੀਆਂ ਪੱਤੇ ਵਾਲੀਆਂ ਸਬਜ਼ੀਆਂ, ਕੱਚੇ ਫਲ ਤੇ ਸਲਾਦ ਖ਼ੁਰਾਕ ‘ਚ ਵੱਧ ਲੈਣੇ ਚਾਹੀਦੇ ਹਨ।

ਕੀ ਨਾ ਖਾਓ

ਚਾਵਲ, ਸੂਜੀ ਤੇ ਮੈਦੇ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ, ਕਿਉਂਕਿ ਇਨ੍ਹਾਂ ‘ਚ ਕਾਰਬੋਜ਼ (ਮਿੱਠੇ) ਦੀ ਮਿਕਦਾਰ ਜ਼ਿਆਦਾ ਹੁੰਦੀ ਹੈ। ਜ਼ਿਆਦਾ ਕਾਰਬੋਜ਼ ਵਾਲੀਆਂ ਸਬਜ਼ੀਆਂ ਜਿਵੇਂ ਅਰਬੀ, ਕਚਾਲੂ, ਆਲੂ, ਸ਼ਕਰਕੰਦੀ ਖ਼ੁਰਾਕ ‘ਚ ਘੱਟ ਵਰਤਣੀਆਂ ਚਾਹੀਦੀਆਂ ਹਨ। ਜ਼ਿਆਦਾ ਮਿੱਠੇ ਫਲ, ਜਿਵੇਂ ਅੰਬ, ਲੀਚੀ, ਖਜ਼ੂਰ ਤੇ ਕੇਲੇ ਦੀ ਵਰਤੋਂ ਰੋਗ ਦੀ ਗੰਭੀਰਤਾ ਅਨੁਸਾਰ ਘੱਟ ਜਾਂ ਬਿਲਕੁਲ ਬੰਦ ਕਰ ਦੇਣੀ ਚਾਹੀਦੀ ਹੈ। ਖਾਣ ਵਾਲੇ ਮਿੱਠੇ ਪਦਾਰਥ ਜੈਮ, ਜੈਲੀ, ਸੁਕੈਸ਼, ਮੁਰੱਬਾ, ਕੇਕ, ਪੇਸਟਰੀ ਅਤੇ ਪ੍ਰੋਸੈਸਡ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।