ਠੰਡ 'ਚ ਖਾਓ ਇਹ ਪੰਜ ਪ੍ਰਕਾਰ ਦੇ ਲੱਡੂ, ਦਰਦ-ਬਿਮਾਰੀਆਂ ਹੋ ਜਾਣਗੀਆਂ ਦੂਰ 

ਸਰਦੀਆਂ 'ਚ ਜ਼ਰੂਰੀ ਹੈ ਕਿ ਸ਼ਰੀਰ ਨੂੰ ਗਰਮਾਇਸ਼ ਮਿਲੇ। ਇਸਦੇ ਲਈ ਡਾਈਟ ਨੂੰ ਬਦਲਣਾ ਪੈਂਦਾ ਹੈ। ਅਜਿਹੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਜਿਹਨਾਂ ਦੀ ਤਾਸੀਰ ਗਰਮ ਹੋਵੇ। 

Share:

ਹਾਈਲਾਈਟਸ

  • ਜੋੜਾਂ ਦੇ ਦਰਦ
  • ਭਰਪੂਰ ਊਰਜਾ

ਠੰਡ ਵਿੱਚ ਗਰਮ ਚੀਜ਼ਾਂ ਨੂੰ ਡਾਈਟ ਦਾ ਹਿੱਸਾ ਜ਼ਰੂਰ ਬਣਾਓ। ਖਾਸ ਤੌਰ 'ਤੇ ਅਜਿਹੀਆਂ ਚੀਜ਼ਾਂ ਦਾ ਸੇਵਨ ਕਰੋ ਜੋ ਸਰੀਰ ਨੂੰ ਗਰਮ ਰੱਖਣ ਅਤੇ ਬੀਮਾਰੀਆਂ ਨੂੰ ਦੂਰ ਕਰਨ। ਠੰਡ ਵਿੱਚ ਖਾਣ ਲਈ ਤੁਸੀਂ ਕਈ ਤਰ੍ਹਾਂ ਦੇ ਲੱਡੂ ਬਣਾ ਸਕਦੇ ਹੋ। ਜਿਹਨਾਂ ਨੂੰ ਖਾਣ ਨਾਲ ਇਮਿਊਨਿਟੀ ਮਜਬੂਤ ਹੋਵੇਗੀ ਅਤੇ ਸਰੀਰ ਵਿੱਚ ਗਰਮੀ ਆਵੇਗੀ। ਤਿਲ, ਅਲਸੀ, ਮੇਥੀ, ਗੋਂਦ ਅਤੇ ਸੌਂਠ ਦੇ ਲੱਡੂ ਬਣਾਏ ਜਾ ਸਕਦੇ ਹਨ। ਇਹ ਲੱਡੂ ਜੋੜਾਂ ਦੇ ਦਰਦ ਅਤੇ ਹੋਰ ਸਮੱਸਿਆਵਾਂ ਵਿੱਚ ਰਾਹਤ ਦੇਣਗੇ।  ਖਾਸ ਗੱਲ ਇਹ ਹੈ ਕਿ ਲੱਡੂਆਂ ਨੂੰ ਤੁਸੀਂ ਕਾਫੀ ਸਮੇਂ ਤੱਕ  ਸਟੋਰ ਵੀ ਕਰ ਸਕਦੇ ਹੋ। ਆਓ ਜਾਣਦੇ ਹਾਂ ਠੰਡ ਵਿੱਚ ਕਿਹੜੇ ਲੱਡੂ ਖਾਣੇ ਚਾਹੀਦੇ ਹਨ......

ਤਿਲ ਦੇ ਲੱਡੂ

ਸਰਦੀਆਂ ਵਿੱਚ ਤਿਲ, ਗੁੜ ਅਤੇ ਘਿਓ ਤੋਂ ਬਣੇ ਇਹ ਲੱਡੂ ਖਾਣ ਵਿੱਚ ਬਹੁਤ ਹੀ ਸਵਾਦਿਸ਼ਟ ਹੁੰਦੇ ਹਨ। ਇਹ ਲੱਡੂ ਗਰਮ ਹੁੰਦੇ ਹਨ ਜਿਸ ਨਾਲ ਠੰਡ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ। ਸਰਦੀਆਂ ਵਿੱਚ ਤਿਲ ਅਤੇ ਗੁੜ ਭਰਪੂਰ ਊਰਜਾ ਦਿੰਦੇ ਹਨ। ਤਿਲ ਦੇ ਲੱਡੂ ਖਾਣ ਨਾਲ ਡਿਪ੍ਰੈਸ਼ਨ ਅਤੇ ਤਣਾਅ ਤੋਂ ਰਾਹਤ ਮਿਲਦੀ ਹੈ। ਤਿਲ ਫੇਫੜਿਆਂ ਅਤੇ ਸਰੀਰ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ। ਇਸਨੂੰ ਖਾਣ ਨਾਲ ਕੈਲਸ਼ੀਅਮ ਮਿਲਦਾ ਹੈ ਜਿਸ ਨਾਲ ਹੱਡੀਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਹ ਲੱਡੂ ਸਰੀਰ ਵਿੱਚ ਖੂਨ ਵਧਾਉਣ ਦਾ ਕੰਮ ਕਰਦੇ ਹਨ ।  ਗੈਸ ਅਤੇ ਕਬਜ਼ ਤੋਂ ਰਾਹਤ ਦਿੰਦੇ ਹਨ।

ਗੋਂਦ ਦੇ ਲੱਡੂ

ਜੇਕਰ ਤੁਸੀਂ ਜ਼ੁਕਾਮ ਅਤੇ ਖੰਘ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਇਹ ਲੱਡੂ ਖਾਓ। ਸਰਦੀਆਂ ਦੇ ਮੌਸਮ ਵਿੱਚ ਇਸ ਲੱਡੂ ਨੂੰ ਖਾਣ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਹ ਲੱਡੂ ਗਰਭ ਅਵਸਥਾ ਤੋਂ ਬਾਅਦ ਔਰਤਾਂ ਨੂੰ ਖੁਆਏ ਜਾਂਦੇ ਹਨ। ਇਨ੍ਹਾਂ ਲੱਡੂਆਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ਨਾਲ ਖਾਣ ਨਾਲ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ।

ਮੇਥੀ ਦੇ ਲੱਡੂ 

ਜਿਵੇਂ ਹੀ ਠੰਡ ਆਉਂਦੀ ਹੈ, ਬਜ਼ੁਰਗ ਘਰ ਵਿੱਚ ਮੇਥੀ ਦੇ ਲੱਡੂ ਬਣਾਉਣੇ ਸ਼ੁਰੂ ਕਰ ਦਿੰਦੇ ਹਨ। ਮੇਥੀ ਦੇ ਲੱਡੂ ਸਰਦੀਆਂ ਵਿੱਚ ਖੂਬ ਖਾਏ ਜਾਂਦੇ ਹਨ। ਮੇਥੀ ਦੇ ਬੀਜਾਂ ਵਿੱਚ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਫਲੂ ਅਤੇ ਜ਼ੁਕਾਮ ਤੋਂ ਬਚਾਉਂਦੇ ਹਨ। ਇਸ ਵਿਚ ਗੁੜ, ਘਿਓ ਅਤੇ ਮੇਥੀ ਦੇ ਬੀਜ ਮਿਲਾਏ ਜਾਂਦੇ ਹਨ। ਇਹ ਤਿੰਨੋਂ ਚੀਜ਼ਾਂ ਸਰਦੀਆਂ ਵਿੱਚ ਫਾਇਦੇਮੰਦ ਹੁੰਦੀਆਂ ਹਨ। ਮੇਥੀ ਖਾਣ ਨਾਲ ਜੋੜਾਂ ਦਾ ਦਰਦ ਅਤੇ ਸੋਜ ਘੱਟ ਹੁੰਦੀ ਹੈ। ਮੇਥੀ ਕਿਡਨੀ ਦੇ ਕੰਮ ਕਰਨ ਦੀ ਸਮਰੱਥਾ ਨੂੰ ਮਜ਼ਬੂਤ ਕਰਦੀ ਹੈ। ਸਰੀਰ ਨੂੰ ਗਰਮ ਰੱਖਣ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਮੇਥੀ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਸੌਂਠ ਦੇ ਲੱਡੂ 

ਸੌਂਠ ਦੇ ਲੱਡੂ ਖਾਣ ਨਾਲ ਸਰਦੀਆਂ ਵਿੱਚ ਸਰੀਰ ਗਰਮ ਰਹਿੰਦਾ ਹੈ। ਇਮਿਊਨਿਟੀ ਮਜ਼ਬੂਤ ​​ਹੁੰਦੀ ਹੈ। ਇਹ ਲੱਡੂ ਖਾਣ ਨਾਲ  ਛਾਤੀ ਦਾ ਦਰਦ ਘੱਟ ਹੋ ਸਕਦਾ ਹੈ। ਸੌਂਠ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਮੌਸਮੀ ਬਿਮਾਰੀਆਂ, ਜ਼ੁਕਾਮ ਅਤੇ ਫਲੂ ਨੂੰ ਦੂਰ ਰੱਖਦੇ ਹਨ।

ਅਲਸੀ ਦੇ ਲੱਡੂ 

ਜੇਕਰ ਤੁਸੀਂ ਸਰਦੀਆਂ ਵਿੱਚ ਦਿਲ ਦੀ ਸਿਹਤ ਦਾ ਖਿਆਲ ਰੱਖਣਾ ਚਾਹੁੰਦੇ ਹੋ ਤਾਂ ਆਪਣੀ ਖੁਰਾਕ ਵਿੱਚ ਅਲਸੀ ਦੇ  ਲੱਡੂ ਜ਼ਰੂਰ ਸ਼ਾਮਲ ਕਰੋ। ਇਹ ਲੱਡੂ ਖਾਣ ਨਾਲ ਸਰੀਰ ਨੂੰ ਓਮੇਗਾ 3 ਫੈਟੀ ਐਸਿਡ ਮਿਲਦਾ ਹੈ। ਲੱਡੂ ਸਰੀਰ ਨੂੰ ਗਰਮ ਰੱਖਦੇ ਹਨ ਅਤੇ ਇਸਨੂੰ ਖਾਣ ਨਾਲ ਇਮਿਊਨਿਟੀ ਮਜ਼ਬੂਤ ​​ਹੁੰਦੀ ਹੈ। ਵਾਲਾਂ, ਚਮੜੀ ਅਤੇ ਸਰੀਰ ਲਈ ਬਹੁਤ ਫਾਇਦੇਮੰਦ ਹੈ।

ਇਹ ਵੀ ਪੜ੍ਹੋ