ਧਿਆਨ ਰੱਖੋ ਡਾਰਕ ਚਾਕਲੇਟ ਓਨੀ ‘ਸਿਹਤਮੰਦ’ ਨਹੀਂ ਹੋ ਸਕਦੀ ਜਿੰਨੀ ਅਸੀਂ ਸੋਚਦੇ ਹਾਂ

ਆਪਣੀ ਸਿਹਤ ਨੂੰ ਤਰਜੀਹ ਦੇਣ ਸਮੇਂ ਅਸੀਂ ਅਕਸਰ ਡਾਰਕ ਚਾਕਲੇਟ ਦੀ ਚੋਣ ਕਰਦੇ ਹਾਂ ਕਿਉਂਕਿ ਇਹ ਐਂਟੀਆਕਸੀਡੈਂਟਸ ਦਾ ਇੱਕ ਵਧੀਆ ਸਰੋਤ ਹੈ। ਅਮਰੀਕੀ ਬ੍ਰਾਂਡ ‘ਹਰਸ਼ੇ’ ਹਾਲ ਹੀ ਵਿੱਚ ਆਪਣੀਆਂ ਡਾਰਕ ਚਾਕਲੇਟ ਬਾਰਾਂ ਵਿੱਚ ਲੈੱਡ ਅਤੇ ਕੈਡਮੀਅਮ ਵਰਗੀਆਂ ਭਾਰੀ ਧਾਤਾਂ ਦੇ ਖਤਰਨਾਕ ਪੱਧਰਾਂ ਨੂੰ ਲੈ ਕੇ ਸੁਰਖੀਆਂ ਵਿੱਚ ਆਇਆ ਹੈ। ਹੁਣ ਤੱਕ, ਅਧਿਐਨਾਂ ਨੇ ਸਾਬਤ ਕੀਤਾ […]

Share:

ਆਪਣੀ ਸਿਹਤ ਨੂੰ ਤਰਜੀਹ ਦੇਣ ਸਮੇਂ ਅਸੀਂ ਅਕਸਰ ਡਾਰਕ ਚਾਕਲੇਟ ਦੀ ਚੋਣ ਕਰਦੇ ਹਾਂ ਕਿਉਂਕਿ ਇਹ ਐਂਟੀਆਕਸੀਡੈਂਟਸ ਦਾ ਇੱਕ ਵਧੀਆ ਸਰੋਤ ਹੈ। ਅਮਰੀਕੀ ਬ੍ਰਾਂਡ ‘ਹਰਸ਼ੇ’ ਹਾਲ ਹੀ ਵਿੱਚ ਆਪਣੀਆਂ ਡਾਰਕ ਚਾਕਲੇਟ ਬਾਰਾਂ ਵਿੱਚ ਲੈੱਡ ਅਤੇ ਕੈਡਮੀਅਮ ਵਰਗੀਆਂ ਭਾਰੀ ਧਾਤਾਂ ਦੇ ਖਤਰਨਾਕ ਪੱਧਰਾਂ ਨੂੰ ਲੈ ਕੇ ਸੁਰਖੀਆਂ ਵਿੱਚ ਆਇਆ ਹੈ।

ਹੁਣ ਤੱਕ, ਅਧਿਐਨਾਂ ਨੇ ਸਾਬਤ ਕੀਤਾ ਸੀ ਕਿ ਚਾਕਲੇਟ ਦੇ ਹੋਰ ਰੂਪਾਂ ਦੀ ਤੁਲਨਾ ਵਿੱਚ ਡਾਰਕ ਚਾਕਲੇਟ ਤੁਹਾਡੇ ਲਈ ਨਿਸ਼ਚਤ ਤੌਰ ‘ਤੇ ਸਿਹਤਮੰਦ ਹੈ। ਜਿਨ੍ਹਾਂ ਵਿੱਚ ਮੌਜੂਦ ਫਲੇਵੋਨੋਇਡਸ, ਆਰਾਮ ਕਰਨ ਲਈ ਸਾਡੀਆਂ ਧਮਨੀਆਂ ਨੂੰ ਸੰਕੇਤ ਭੇਜਦੇ ਹਨ ਜੋ ਕਿ ਸਾਡੇ ਬਲੱਡ ਪ੍ਰੈਸ਼ਰ ਨੂੰ ਘਟਾਉਂਦੇ ਹਨ। ਪ੍ਰਕਾਸ਼ਿਤ ਲੇਖ ਵਿੱਚ ਪਾਇਆ ਗਿਆ ਕਿ ਜਦੋਂ ਉਨ੍ਹਾਂ ਨੇ ਵੱਖ-ਵੱਖ ਬ੍ਰਾਂਡਾਂ ਦੀਆਂ 28 ਕਿਸਮਾਂ ਦੀਆਂ ਡਾਰਕ ਚਾਕਲੇਟ ਬਾਰਾਂ ਵਿੱਚ ਆਰਸੈਨਿਕ, ਕੈਡਮੀਅਮ, ਲੈੱਡ ਅਤੇ ਪਾਰਾ ਦੇ ਪੱਧਰਾਂ ਦੀ ਜਾਂਚ ਕੀਤੀ ਤਾਂ ਖ਼ਬਰ ਚੰਗੀ ਨਹੀਂ ਸੀ। ਜਾਂਚ ਕੀਤੇ ਗਏ 28 ਵਿੱਚੋਂ ਪੰਜ ਵਿੱਚ ਕੈਡਮੀਅਮ ਅਤੇ ਲੈੱਡ ਦੇ ਪੱਧਰ, ਖਪਤ ਲਈ ਸੁਰੱਖਿਅਤ ਮੰਨੇ ਜਾਣ ਵਾਲੇ ਪੱਧਰਾਂ ਨਾਲੋਂ ਵੱਧ ਪਾਏ ਗਏ।

ਇਹ ਗਰਭ ਅਵਸਥਾ ਦੌਰਾਨ ਸ਼ੀਸ਼ੂ ਵਿੱਚ ਕਈ ਤਰ੍ਹਾਂ ਦੀਆਂ ਵਿਕਾਸ ਸੰਬੰਧੀ ਸਮੱਸਿਆਵਾਂ ਪੈਦਾ ਕਰ ਸਕਦੇ ਹਨ, ਇਸ ਲਈ ਗਰਭਵਤੀ ਔਰਤਾਂ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਭੋਜਨ ਵਿੱਚ ਇਹਨਾਂ ਦੀ ਵਰਤੋਂ ਤੋਂ ਪਰਹੇਜ ਕਰਨ। ਇਹ ਛੋਟੇ ਬੱਚਿਆਂ ਲਈ ਵੀ ਸੁਰੱਖਿਅਤ ਨਹੀਂ ਹੈ ਕਿਉਂਕਿ ਇਹ ਦਿਮਾਗੀ ਵਿਕਾਸ ਅਤੇ ਘੱਟ ਆਈਕਿਉ ਦਾ ਕਾਰਨ ਬਣ ਸਕਦਾ ਹੈ।

ਇਸ ਸਬੰਧੀ ਸਾਨੂੰ ਕੀ ਕਰਨਾ ਚਾਹੀਦਾ ਹੈ?

ਨਮਾਮੀ ਅਗਰਵਾਲ, ਡਾਈਟੀਸ਼ੀਅਨ ਅਤੇ ਨਿਊਟ੍ਰੀਸ਼ਨਿਸਟ ਦਾ ਕਹਿਣਾ ਹੈ, “ਠੀਕ ਹੈ, ਮੈਂ ਕਹਾਂਗੀ ਕਿ ਸਾਨੂੰ ਇਹ ਸਮਝਣਾ ਹੋਵੇਗਾ ਕਿ ਪ੍ਰੋਸੈਸ ਕੀਤੀ ਗਈ ਕੋਈ ਵੀ ਚੀਜ਼ ਕਦੇ ਵੀ ਸਿਹਤਮੰਦ ਨਹੀਂ ਹੋ ਸਕਦੀ, ਚਾਹੇ ਉਹ ਚਾਕਲੇਟ ਹੋਵੇ ਜਾਂ ਹੈਲਥ ਫੂਡ, ਪਰ ਅੱਜ ਦੇ ਯੁੱਗ ਵਿੱਚ ਪ੍ਰੋਸੈਸਡ ਫੂਡ ਤੋਂ ਪਰਹੇਜ਼ ਨਹੀਂ ਕੀਤਾ ਜਾ ਸਕਦਾ। ਇਸ ਲਈ ਇੱਕ ਮੰਤਰ ਜੋ ਮੈਂ ਹਮੇਸ਼ਾ ਦੱਸਦੀ ਹਾਂ ਕਿ ਕਿਸੇ ਵੀ ਚੀਜ਼ ਦੀ ਵਧੀਕੀ ਮਾੜੀ ਹੈ, ਫਿਰ ਭਾਵੇਂ ਇਹ ਪ੍ਰੋਸੈਸਡ ਭੋਜਨਾਂ ਦੀ ਜ਼ਿਆਦਾ ਮਾਤਰਾ ਹੋਵੇ ਜਾਂ ਪਾਣੀ ਦੀ, ਹਰ ਚੀਜ਼ ਸੰਜਮ ਵਿੱਚ ਲੈਣੀ ਚਾਹੀਦੀ ਹੈ।”

ਉਹ ਅੱਗੇ ਕਹਿੰਦੀ ਹੈ ਕਿ ਕੁਦਰਤੀ ਭੋਜਨਾਂ ਨਾਲ ਜੁੜੇ ਰਹਿਣਾ ਸਭ ਤੋਂ ਵਧੀਆ ਰਹਿੰਦਾ ਹੈ। ਮਿੱਠੇ ਦੀ ਇੱਛਾ ਲਈ, ਅਸੀਂ ਖਜੂਰ ਅਤੇ ਸ਼ਹਿਦ ਦੀ ਵਰਤੋਂ ਕਰ ਸਕਦੇ ਹਾਂ। ਮੈਗਨੀਸ਼ੀਅਮ ਲਈ ਅਸੀਂ ਅਖਰੋਟ ਦੀ ਵਰਤੋਂ ਕਰ ਸਕਦੇ ਹਾਂ। ਆਪਣੀਆਂ ਲਾਲਸਾਵਾਂ ਦਾ ਪਤਾ ਲਗਾਓ ਅਤੇ ਪ੍ਰੋਸੈਸਡ ਭੋਜਨਾਂ ਤੋਂ ਪਰਹੇਜ਼ ਕਰਕੇ ਕੁਦਰਤੀ ਪਦਾਰਥਾਂ ਜਾਂ ਵਸਤਾਂ ਨੂੰ ਛਾਂਟੋ ਅਤੇ ਸੁਰੱਖਿਅਤ ਰਹੋ।