ਸਹੀ ਸਨਸਕ੍ਰੀਨ ਦਾ ਮਹੱਤਵ ਅਤੇ ਚੁਣਾਵ ਸਬੰਧੀ ਨੁਕਤੇ

ਸੂਰਜ ਆਪਣੇ ਪੂਰੇ ਦਮ-ਖਮ ਨਾਲ ਚਮਕ ਰਿਹਾ ਹੈ ਜਿਵੇਂ ਕਿ ਗਰਮੀ ਇੱਥੇ ਲੰਬੇ ਸਮੇਂ ਤੱਕ ਰਹਿਣ ਵਾਲੀ ਹੋਵੇ! ਭਾਵੇਂ ਤੁਹਾਨੂੰ ਇਹ ਪਸੰਦ ਹੋਵੇ ਜਾਂ ਨਾ ਪਰ ਤੁਸੀਂ ਗਰਮੀ ਵਿੱਚ ਬਾਹਰ ਇੰਨਾ ਸਮਾਂ ਬਿਤਾਉਂਦੇ ਹੋ ਕਿ ਤੁਹਾਡੀ ਚਮੜੀ ਨੂੰ ਸੁਰੱਖਿਅਤ ਰੱਖਣ ਲਈ ਇੱਕ ਸਹੀ ਸਕਿਨਕੇਅਰ ਰੁਟੀਨ ਜਰੂਰੀ ਹੋ ਜਾਂਦਾ ਹੈ। ਇੱਕ ਸਨਸਕ੍ਰੀਨ ਗਰਮੀ ਦੇ ਮੁਕਾਬਲੇ ਲਈ […]

Share:

ਸੂਰਜ ਆਪਣੇ ਪੂਰੇ ਦਮ-ਖਮ ਨਾਲ ਚਮਕ ਰਿਹਾ ਹੈ ਜਿਵੇਂ ਕਿ ਗਰਮੀ ਇੱਥੇ ਲੰਬੇ ਸਮੇਂ ਤੱਕ ਰਹਿਣ ਵਾਲੀ ਹੋਵੇ! ਭਾਵੇਂ ਤੁਹਾਨੂੰ ਇਹ ਪਸੰਦ ਹੋਵੇ ਜਾਂ ਨਾ ਪਰ ਤੁਸੀਂ ਗਰਮੀ ਵਿੱਚ ਬਾਹਰ ਇੰਨਾ ਸਮਾਂ ਬਿਤਾਉਂਦੇ ਹੋ ਕਿ ਤੁਹਾਡੀ ਚਮੜੀ ਨੂੰ ਸੁਰੱਖਿਅਤ ਰੱਖਣ ਲਈ ਇੱਕ ਸਹੀ ਸਕਿਨਕੇਅਰ ਰੁਟੀਨ ਜਰੂਰੀ ਹੋ ਜਾਂਦਾ ਹੈ। ਇੱਕ ਸਨਸਕ੍ਰੀਨ ਗਰਮੀ ਦੇ ਮੁਕਾਬਲੇ ਲਈ ਗੁਣਵੱਤਾ ਪੱਖੋਂ ਆਪਣੀ ਸੂਚੀ ਦੇ ਸਿਖਰ ‘ਤੇ ਹੋਣੀ ਚਾਹੀਦੀ ਹੈ!

ਤੁਹਾਡੀ ਚਮੜੀ ਲਈ ਸਨਸਕ੍ਰੀਨ ਇੰਨੀ ਮਹੱਤਵਪੂਰਨ ਕਿਉਂ ਹੈ?

ਸੂਰਜ ਦੀਆਂ ਯੂਵੀਏ ਅਤੇ ਯੂਵੀਬੀ ਕਿਰਨਾਂ ਚਮੜੀ ਲਈ ਬਹੁਤ ਨੁਕਸਾਨਦੇਹ ਹੋ ਸਕਦੀਆਂ ਹਨ। ਸੂਰਜੀ ਕਿਰਨਾਂ ਦੇ ਬਹੁਤ ਜ਼ਿਆਦਾ ਸੰਪਰਕ ’ਚ ਆਉਣ ਨਾਲ ਚਮੜੀ ਦਾ ਕੈਂਸਰ ਵੀ ਹੋ ਸਕਦਾ ਹੈ। ਗਰਮੀਆਂ ਦੌਰਾਨ ਇਹ ਕਿਰਨਾਂ ਹੋਰ ਵੀ ਤੀਬਰ ਹੁੰਦੀਆਂ ਹਨ ਜੋ ਤੁਹਾਡੀ ਚਮੜੀ ਦੇ ਸੈੱਲਾਂ ਦਾ ਨੁਕਸਾਨ ਕਰਕੇ ਤੁਹਾਨੂੰ ਜੋਖਮ ਵਿੱਚ ਪਾਉਂਦੀਆਂ ਹਨ। ਨੁਕਸਾਨ ਤੋਂ ਸਾਡਾ ਮਤਲਬ ਹੈ, ਚਮੜੀ ਦੀਆਂ ਸਥਿਤੀਆਂ ਜਿਵੇਂ ਕਿ ਚਮੜੀ ’ਤੇ ਧੱਫੜ, ਝੁਲਸਣ, ਮੁਹਾਸੇ, ਕਾਲੇ ਧੱਬੇ, ਝੁਰੜੀਆਂ ਅਤੇ ਇੱਥੋਂ ਤੱਕ ਕਿ ਕੈਂਸਰ ਵੀ। ਕਿਉਂਕਿ ਸਨਸਕ੍ਰੀਨ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਤੋਂ ਬਚਾਉਂਦੀ ਹੈ, ਇਸ ਲਈ ਤੁਹਾਨੂੰ ਇਸਦੇ ਆਪਣੀ ਸਕਿਨਕੇਅਰ ਰੁਟੀਨ ਵਿੱਚ ਸ਼ਾਮਲ ਕਰਨ ਦੀ ਲੋੜ ਹੈ।

ਆਪਣੀ ਚਮੜੀ ਦੀ ਕਿਸਮ ਅਨੁਕੂਲ ਸਹੀ ਸਨਸਕ੍ਰੀਨ ਦੀ ਚੋਣ ਕਰਨਾ

ਸਨਸਕ੍ਰੀਨ ਹਰ ਸਕਿਨਕੇਅਰ ਰੁਟੀਨ ਦਾ ਇੱਕ ਵਿਵਾਦ ਰਹਿਤ ਹਿੱਸਾ ਹੋਣੀ ਚਾਹੀਦੀ ਹੈ, ਪਰ ਇਸਦੇ ਚੁਣਾਵ ਨੂੰ ਲੈਕੇ ਮੁਸ਼ਕਲਾਂ ਆ ਸਕਦੀਆਂ ਹਨ। ਤੁਹਾਡੀ ਚਮੜੀ ਦੀ ਕਿਸਮ ਅਨੁਸਾਰ ਤੁਹਾਨੂੰ ਕਿਸ ਕਿਸਮ ਦੀ ਸਨਸਕ੍ਰੀਨ ਦੀ ਵਰਤੋਂ ਕਰਨੀ ਚਾਹੀਦੀ ਹੈ, ਆਓ ਇੱਥੇ ਇਸ ਬਾਰੇ ਜਾਣਦੇ ਹਾਂ।

1. ਚਮੜੀ ਦੀਆਂ ਸਾਰੀਆਂ ਕਿਸਮਾਂ ਲਈ

ਬਜ਼ਾਰ ਵਿੱਚ ਕੁਝ ਅਜਿਹੀਆਂ ਸਨਸਕ੍ਰੀਨਾਂ ਹਨ ਜੋ ਚਮੜੀ ਦੀਆਂ ਸਾਰੀਆਂ ਕਿਸਮਾਂ ਲਈ ਅਨੁਕੂਲ ਹਨ ਜਿਵੇਂ ਕਿ ਫਿਊਜ਼ਨ ਵਾਟਰ ਸਨਸਕ੍ਰੀਨ।

2. ਮੁਹਾਂਸਿਆਂ ਵਾਲੀ ਚਮੜੀ ਲਈ

ਇਸ ਸਬੰਧ ਵਿੱਚ ਸਿਲੀਕਾਨ-ਆਧਾਰਿਤ ਸਨਸਕ੍ਰੀਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਜੋ ਖੁੱਲ੍ਹੇ ਰੋਮਾਂ, ਤੇਲਯੁਕਤ ਚਮੜੀ ਸਮੇਤ ਮੁਹਾਂਸਿਆਂ ਅਧਾਰਿਤ ਚਮੜੀ ‘ਤੇ ਕਮਾਲ ਦਾ ਕੰਮ ਕਰਦੀ ਹੈ।

3. ਦਾਗ-ਧੱਬਿਆਂ ਵਾਲੀ ਚਮੜੀ ਲਈ

ਜੇਕਰ ਤੁਸੀਂ ਦਾਗ-ਧੱਬਿਆਂ ਨੂੰ ਥੋੜਾ ਜਿਹਾ ਛੁਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਸਕਿਨਕੇਅਰ ਰੁਟੀਨ ਵਿੱਚ ਰੰਗਦਾਰ ਸਨਸਕ੍ਰੀਨ ਸ਼ਾਮਲ ਕਰ ਸਕਦੇ ਹੋ। ਇਹ ਉਹਨਾਂ ਔਰਤਾਂ ਲਈ ਇੱਕ ਵਧੀਆ ਵਿਕਲਪ ਹੈ ਜੋ ਮੇਕਅੱਪ ਕਰਨਾ ਪਸੰਦ ਨਹੀਂ ਕਰਦੀਆਂ, ਖਾਸ ਕਰਕੇ ਗਰਮੀਆਂ ਦੇ ਮੌਸਮ ਵਿੱਚ।

4. ਤੇਲਯੁਕਤ ਚਮੜੀ ਲਈ

ਇਸ ਸਥਿਤੀ ਵਿੱਚ ਪਾਊਡਰ ਸਨਸਕ੍ਰੀਨ ਦੀ ਵਰਤੋਂ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।

ਸਨਸਕ੍ਰੀਨ ਦੀ ਵਰਤੋਂ ਨੂੰ ਸੁਨਿਸ਼ਚਿਤ ਕਰਨ ਲਈ ਤੁਸੀਂ ਆਪਣੇ ਨਿਯਮ ਵਿੱਚ ਕੋਈ ਤਬਦੀਲੀ ਕਰਨ ਤੋਂ ਪਹਿਲਾਂ ਡਾਕਟਰੀ ਸਲਾਹ ਲਵੋ।