5 ਸੁਪਰਫੂਡ ਦੇ ਫਾਇਦਿਆਂ ਲਈ ਖਾਣ ਦੇ ਸਹੀ ਤਰੀਕੇ ਜਾਣੋ

ਸੁਪਰਫੂਡਜ਼ ਨੇ ਆਪਣੇ ਅਨੇਕ ਸਿਹਤਵਰਧਕ ਲਾਭਾਂ ਕਰਕੇ ਵਿਸੇਸ਼ ਸਥਾਨ ਹਾਸਲ ਕੀਤਾ ਹੈ। ਇਹ ਪੌਸ਼ਟਿਕ ਪਾਵਰਹਾਊਸ ਵਿਟਾਮਿਨਾਂ, ਖਣਿਜਾਂ ਅਤੇ ਐਂਟੀਆਕਸੀਡੈਂਟਾਂ ਨਾਲ ਭਰਭੂਰ ਹਨ ਜੋ ਤੁਹਾਡੀ ਤੰਦਰੁਸਤੀ ਨੂੰ ਵਧਾ ਸਕਦੇ ਹਨ। ਭਾਵੇਂ ਕਿ ਇਥੇ ਸਿਰਫ ਇਹਨਾਂ ਸੁਪਰਫੂਡਜ਼ ਨੂੰ ਤੁਹਾਡੀ ਖੁਰਾਕ ਵਿੱਚ ਸ਼ਾਮਲ ਕਰਨ ਬਾਰੇ ਗੱਲ ਨਾ ਕਰਕੇ ਅਸੀਂ ਸਗੋਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ […]

Share:

ਸੁਪਰਫੂਡਜ਼ ਨੇ ਆਪਣੇ ਅਨੇਕ ਸਿਹਤਵਰਧਕ ਲਾਭਾਂ ਕਰਕੇ ਵਿਸੇਸ਼ ਸਥਾਨ ਹਾਸਲ ਕੀਤਾ ਹੈ। ਇਹ ਪੌਸ਼ਟਿਕ ਪਾਵਰਹਾਊਸ ਵਿਟਾਮਿਨਾਂ, ਖਣਿਜਾਂ ਅਤੇ ਐਂਟੀਆਕਸੀਡੈਂਟਾਂ ਨਾਲ ਭਰਭੂਰ ਹਨ ਜੋ ਤੁਹਾਡੀ ਤੰਦਰੁਸਤੀ ਨੂੰ ਵਧਾ ਸਕਦੇ ਹਨ। ਭਾਵੇਂ ਕਿ ਇਥੇ ਸਿਰਫ ਇਹਨਾਂ ਸੁਪਰਫੂਡਜ਼ ਨੂੰ ਤੁਹਾਡੀ ਖੁਰਾਕ ਵਿੱਚ ਸ਼ਾਮਲ ਕਰਨ ਬਾਰੇ ਗੱਲ ਨਾ ਕਰਕੇ ਅਸੀਂ ਸਗੋਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਪੌਸ਼ਟਿਕਤਾ ਦਾ ਵੱਧ ਤੋਂ ਵੱਧ ਲਾਭ ਕਿਵੇਂ ਉਠਾਉਣਾ ਹੈ।

ਇੱਥੇ 5 ਸੁਪਰਫੂਡ ਹਨ ਜੋ ਤੁਸੀਂ ਹੁਣ ਤੱਕ ਗਲਤ ਖਾ ਰਹੇ ਹੋ

1. ਬਦਾਮ

ਬਦਾਮ ਇੱਕ ਪ੍ਰਸਿੱਧ ਸਨੈਕ ਵਿਕਲਪ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਬਦਾਮ ਨੂੰ ਰਾਤ ਭਰ ਪਾਣੀ ਵਿੱਚ ਭਿਉਂ ਕੇ ਰੱਖਣ ਨਾਲ ਐਨਜ਼ਾਈਮ ਸਰਗਰਮ ਹੋ ਜਾਂਦੇ ਹਨ ਜੋ ਫਾਈਟਿਕ ਐਸਿਡ ਨੂੰ ਤੋੜਨ ਵਿੱਚ ਮਦਦ ਕਰਦੇ ਹਨ। ਇਹ ਇੱਕ ਅਜਿਹਾ ਮਿਸ਼ਰਣ ਹੈ ਜੋ ਪੌਸ਼ਟਿਕ ਤੱਤਾਂ ਦੀ ਜਜ਼ਬ ਕਰਨ ਸਬੰਧੀ ਸਮਰੱਥਾ ਨੂੰ ਰੋਕਦਾ ਹੈ। ਇਹ ਪ੍ਰਕਿਰਿਆ ਜ਼ਿੰਕ ਅਤੇ ਮੈਗਨੀਸ਼ੀਅਮ ਵਰਗੇ ਜ਼ਰੂਰੀ ਖਣਿਜਾਂ ਦੀ ਉਪਲਬਧਤਾ ਨੂੰ ਵੀ ਵਧਾਉਂਦੀ ਹੈ।

2. ਕੁਇਨੋਆ

ਕੁਇਨੋਆ ਨੇ ਗਲੁਟਨ-ਮੁਕਤ ਅਨਾਜ ਹੋਣ ਦੇ ਵਜੋਂ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਕੁਇਨੋਆ ਵਿੱਚ ਕੁਦਰਤੀ ਤੌਰ ‘ਤੇ ਸੈਪੋਨਿਨ ਨਾਮਕ ਇੱਕ ਕੌੜੀ ਪਰਤ ਹੁੰਦੀ ਹੈ ਜੋ ਸਵਾਦ ਅਤੇ ਪਾਚਨ ਨੂੰ ਪ੍ਰਭਾਵਿਤ ਕਰਦੀ ਹੈ। ਇਸ ਲਈ ਕੁਝ ਦੇਰ 15-20 ਮਿੰਟ ਇਸਨੂੰ ਭਿਓਂ ਕੇ ਰੱਖਣ ਨਾਲ ਇਹ ਕੌੜੀ ਪਰਤ ਹਟ ਜਾਂਦੀ ਹੈ

3. ਸੇਬ

ਜਰਨਲ ਆਫ਼ ਐਗਰੀਕਲਚਰਲ ਐਂਡ ਫੂਡ ਕੈਮਿਸਟਰੀ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਸੇਬ ਦੀ ਪਰਤ ਵਿੱਚ ਫਾਈਬਰ, ਐਂਟੀਆਕਸੀਡੈਂਟ ਅਤੇ ਹੋਰ ਲਾਭਕਾਰੀ ਮਿਸ਼ਰਣ ਹੁੰਦੇ ਹਨ ਜੋ ਸਮੁੱਚੀ ਸਿਹਤ ਸੁਧਾਰ ਵਿੱਚ ਯੋਗਦਾਨ ਪਾਉਂਦੇ ਹਨ। ਇਸ ਲਈ ਇਹਨਾਂ ਨੂੰ ਪਰਤ ਲਾਹੇ ਬਿਨ੍ਹਾਂ ਖਾਓ।

4. ਬਰੋਕਲੀ

ਬਰੋਕਲੀ ਨੂੰ ਤਲੇ, ਭੁੰਨੇ ਜਾਂ ਉਬਾਲ ਕੇ ਖਾਣ ਦੀ ਬਜਾਏ 5 ਮਿੰਟ ਸਟੀਮ ਕਰਕੇ ਖਾਧਾ ਜਾਣਾ ਚਾਹਿਦਾ ਹੈ। ਸਟੀਮਿੰਗ ਵਿਟਾਮਿਨ ਸੀ, ਫੋਲੇਟ ਅਤੇ ਐਂਟੀਆਕਸੀਡੈਂਟਸ ਸਮੇਤ ਪੌਸ਼ਟਿਕ ਤੱਤਾਂ ਦੀ ਵੱਧ ਤੋਂ ਵੱਧ ਮਾਤਰਾ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰਦੀ ਹੈ।

5. ਫਲ਼ੀਆਂ

ਡੱਬਾਬੰਦ ਫਲੀਆਂ ਵਿੱਚ ਸੁੱਕੀਆਂ ਫਲੀਆਂ ਦੇ ਮੁਕਾਬਲੇ ਸੋਡੀਅਮ ਦਾ ਉੱਚ ਪੱਧਰ ਹੁੰਦਾ ਹੈ। ਇਸ ਦੀ ਬਜਾਏ ਸੁੱਕੀਆਂ ਫਲੀਆਂ ਦੀ ਚੋਣ ਕਰੋ। ਸੁੱਕੀਆਂ ਫਲੀਆਂ ਨੂੰ ਰਾਤ ਭਰ ਭਿਓਂਣ ਨਾਲ ਖਾਣਾ ਪਕਾਉਣ ਦਾ ਸਮਾਂ ਘੱਟ ਜਾਂਦਾ ਹੈ ਅਤੇ ਪਾਚਨ ਸ਼ਕਤੀ ਵੀ ਵਧਦੀ ਹੈ।

ਇਸ ਲਈ ਜਰੂਰੀ ਹੈ ਕਿ ਇਹਨਾਂ ਤਰੀਕਿਆਂ ਨਾਲ ਪ੍ਰਯੋਗ ਕਰੋ ਅਤੇ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਪੋਸ਼ਣ ਸਮੇਤ ਤੰਦਰੁਸਤੀ ਦੇ ਇੱਕ ਨਵੇਂ ਪੱਧਰ ਤੱਕ ਅੱਗੇ ਲਿਜਾਓ!