ਪਲਕ ਝਪਕਦੇ ਹੀ ਦੁਸ਼ਮਣ ਨੂੰ ਮਿੱਟੀ ਵਿੱਚ ਮਿਲਾਉਣ ਵਾਲੇ ਕਮਾਂਡੋਜ਼ ਕਿਉ ਨਹੀਂ ਪਹਿਨਦੇ ਅੰਡਰਵੀਅਰ,ਜਾਣੋ ਇਸਦੇ ਪਿੱਛੇ ਦੀ ਕਹਾਣੀ...

ਕਮਾਂਡੋ ਭਾਵੇਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਨਾਵਾਂ ਨਾਲ ਜਾਣੇ ਜਾਂਦੇ ਹਨ ਪਰ ਇਨ੍ਹਾਂ ਦਾ ਕੰਮ ਲਗਭਗ ਇੱਕੋ ਜਿਹਾ ਹੈ। ਪਰ ਇਨ੍ਹਾਂ ਵਿੱਚ ਇਕ ਆਮ ਗੱਲ ਇਹ ਹੈ ਕਿ ਕਮਾਂਡੋ ਵਿਸ਼ੇਸ਼ ਆਪਰੇਸ਼ਨਾਂ ਦੌਰਾਨ ਅੰਡਰਵੀਅਰ ਨਹੀਂ ਪਹਿਨਦੇ ਹਨ।

Share:

ਦੁਨੀਆਂ ਦੀ ਹਰ ਫ਼ੌਜ ਵਿੱਚ ਕਮਾਂਡੋਜ਼ ਦਾ ਵਿਸ਼ੇਸ਼ ਸਥਾਨ ਅਤੇ ਰੁਤਬਾ ਹੈ। ਕਮਾਂਡੋਜ਼ ਬਹੁਤ ਸਾਰੇ ਆਧੁਨਿਕ ਹਥਿਆਰਾਂ ਦੀ ਵਰਤੋਂ ਕਰਨ ਅਤੇ 'ਹੈਂਡ ਟੂ ਹੈਂਡ' ਲੜਾਈ ਵਿੱਚ ਮਾਹਰ ਹੁੰਦੇ ਹਨ ਅਤੇ ਅੱਖ ਝਪਕਦਿਆਂ ਹੀ ਆਪਣੇ ਦੁਸ਼ਮਣਾਂ ਨੂੰ ਖਤਮ ਕਰ ਸਕਦੇ ਹਨ। ਕਮਾਂਡੋ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਲੜਨ ਦੇ ਮਾਹਰ ਹਨ ਅਤੇ ਆਮ ਤੌਰ 'ਤੇ ਜਦੋਂ ਆਮ ਫੌਜ ਪਿੱਛੇ ਹਟਦੀ ਹੈ ਤਾਂ ਉਹ ਜ਼ਿੰਮੇਵਾਰੀ ਸੰਭਾਲ ਲੈਂਦੇ ਹਨ। ਜ਼ਿਆਦਾਤਰ ਉਨ੍ਹਾਂ ਨੂੰ 'ਸਪੈਸ਼ਲ ਆਪ੍ਰੇਸ਼ਨਾਂ' ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ। ਕਮਾਂਡੋ ਭਾਵੇਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਨਾਵਾਂ ਨਾਲ ਜਾਣੇ ਜਾਂਦੇ ਹਨ ਪਰ ਕੰਮ ਲਗਭਗ ਇੱਕੋ ਜਿਹਾ ਹੈ। ਇਕ ਹੋਰ ਗੱਲ ਆਮ ਹੈ - ਕਮਾਂਡੋ ਵਿਸ਼ੇਸ਼ ਆਪਰੇਸ਼ਨਾਂ ਦੌਰਾਨ ਅੰਡਰਵੀਅਰ ਨਹੀਂ ਪਹਿਨਦੇ ਹਨ। ਅੱਜ ਅਸੀਂ ਤੁਹਾਨੂੰ ਸਭ ਤੋਂ ਖੂੰਖਾਰ ਸੈਨਿਕ ਯਾਨੀ ਕਮਾਂਡੋ ਬਾਰੇ ਦੱਸਣ ਜਾ ਰਹੇ ਹਾਂ।

 

ਕਿਉ ਨਹੀਂ ਪਹਿਨਦੇ ਕਮਾਂਡੋ ਅੰਡਰਵੀਅਰ

ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਭ ਤੋਂ ਖੌਫਨਾਕ ਮੰਨੇ ਜਾਣ ਵਾਲੇ ਕਮਾਂਡੋ ਅੰਡਰਵੀਅਰ ਕਿਉਂ ਨਹੀਂ ਪਹਿਨਦੇ। ਇਸ ਦਾ ਡੂੰਘਾ ਕਾਰਨ 1970 ਦੀ ਅਮਰੀਕਾ ਅਤੇ ਵੀਅਤਨਾਮ ਜੰਗ ਨਾਲ ਸਬੰਧਤ ਹੈ। ਜਦੋਂ ਅਮਰੀਕੀ ਫੌਜ ਨੇ ਵੀਅਤਨਾਮ 'ਤੇ ਹਮਲਾ ਕੀਤਾ ਤਾਂ ਉਨ੍ਹਾਂ ਨੂੰ ਬਹੁਤ ਔਖੇ ਹਾਲਾਤਾਂ 'ਚੋਂ ਗੁਜ਼ਰਨਾ ਪਿਆ। ਅਜਿਹੀ ਸਥਿਤੀ ਜੋ ਅਮਰੀਕੀ ਸੈਨਿਕਾਂ ਨੇ ਕਦੇ ਨਹੀਂ ਦੇਖੀ ਸੀ। ਅਮਰੀਕਾ ਦੇ ਮੁਕਾਬਲੇ ਵੀਅਤਨਾਮ ਵਿੱਚ ਮੌਸਮ ਬਹੁਤ ਗਰਮ ਸੀ ਅਤੇ ਲੜਾਈ ਜ਼ਿਆਦਾਤਰ ਜੰਗਲਾਂ ਵਿੱਚ ਹੀ ਹੁੰਦੀ ਸੀ। ਯੁੱਧ ਦੌਰਾਨ ਅਮਰੀਕੀ ਵਿਸ਼ੇਸ਼ ਬਲਾਂ ਦੇ ਸੈਨਿਕਾਂ ਨੂੰ ਆਪਣਾ ਜ਼ਿਆਦਾਤਰ ਸਮਾਂ ਗਰਮ ਅਤੇ ਨਮੀ ਵਾਲੇ ਜੰਗਲਾਂ ਵਿੱਚ ਬਿਤਾਉਣਾ ਪੈਂਦਾ ਸੀ। ਉਹ ਚਿੱਕੜ ਅਤੇ ਦਲਦਲ ਨਾਲ ਭਰੇ ਜੰਗਲ ਵਿੱਚ, ਤੇਜ਼ ਗਰਮੀ ਅਤੇ ਨਮੀ ਦਾ ਸਾਹਮਣਾ ਕਰਦੇ ਹੋਏ ਦੁਸ਼ਮਣ ਨਾਲ ਲੜ ਰਹੇ ਸਨ। ਇਸ ਕਾਰਨ ਪਸੀਨੇ ਅਤੇ ਧੂੜ ਦੇ ਕਣ ਸਰੀਰ 'ਤੇ ਚਿਪਕਣ ਲੱਗੇ।

ਅਪਰੇਸ਼ਨ ਦੇ ਦੌਰਾਨ ਕਮਾਂਡੋਜ਼
ਅਪਰੇਸ਼ਨ ਦੇ ਦੌਰਾਨ ਕਮਾਂਡੋਜ਼

ਵੀਅਤਨਾਮ ਦੀ ਕੜਕਦੀ ਧੁੱਪ, ਨਮੀ ਕਾਰਨ ਅਮਰੀਕੀ ਸੈਨਿਕਾਂ ਨੂੰ ਆਪਣੇ ਤੰਗ ਅੰਡਰਵੀਅਰਾਂ ਹੇਠ ਫੰਗਲ ਇਨਫੈਕਸ਼ਨ ਹੋਣ ਲੱਗੀ। ਕਈ ਸੈਨਿਕਾਂ ਨੂੰ ਅਜਿਹੀ ਖਤਰਨਾਕ ਇਨਫੈਕਸ਼ਨ ਹੋਈ ਕਿ ਉਨ੍ਹਾਂ ਦੇ ਗੁਪਤ ਅੰਗ ਅਤੇ ਆਲੇ-ਦੁਆਲੇ ਦੀ ਚਮੜੀ ਉਤਰਨ ਲੱਗੀ। ਇਸ ਤੋਂ ਬਾਅਦ ਅਮਰੀਕੀ ਫੌਜ ਦੇ ਡਾਕਟਰਾਂ ਨੇ ਸੈਨਿਕਾਂ ਖਾਸ ਤੌਰ 'ਤੇ ਸਪੈਸ਼ਲ ਫੋਰਸਿਜ਼ ਲਈ ਐਡਵਾਈਜ਼ਰੀ ਜਾਰੀ ਕੀਤੀ। ਜਿਸ ਵਿੱਚ ਸਾਫ਼ ਲਿਖਿਆ ਹੋਇਆ ਸੀ- ਗੋ ਕਮਾਂਡੋਭਾਵ ਅੰਡਰਵੀਅਰ ਨਾ ਪਾਓ। ਜਦੋਂ ਵੀਅਤਨਾਮ ਯੁੱਧ ਖਤਮ ਹੋਇਆ ਅਤੇ ਅਮਰੀਕੀ ਸੈਨਿਕ ਵਾਪਸ ਪਰਤ ਗਏ, ਤਾਂ 'ਗੋ ਕਮਾਂਡੋ' ਵਾਕੰਸ਼ ਅਮਰੀਕੀ ਫੌਜੀ ਸਕੂਲਾਂ ਵਿੱਚ ਬਹੁਤ ਮਸ਼ਹੂਰ ਹੋ ਗਿਆ।

 

ਇੱਕ ਹੋਰ ਕਹਾਣੀ ਵੀ ਹੈ ਪ੍ਰਚਲਿਤ

ਇਸੇ ਦੇ ਨਾਲ ਹੀ ਇੱਕ ਹੋਰ ਕਹਾਣੀ ਵੀ ਪ੍ਰਚਲਿਤ ਹੈ। ਅਮਰੀਕੀ ਕਮਾਂਡੋਜ਼ ਨਾਲ ਸਬੰਧਤ ਦੂਜੀ ਘਟਨਾ 1982 ਦੀ ਫਾਕਲੈਂਡਜ਼ ਜੰਗ ਨਾਲ ਸਬੰਧਤ ਹੈ। ਜਦੋਂ ਬਰਤਾਨੀਆ ਦੇ ਰਾਇਲ ਮਰੀਨ ਕਮਾਂਡੋਜ਼ ਨੇ ਫਾਕਲੈਂਡ 'ਤੇ ਹਮਲਾ ਕੀਤਾ ਤਾਂ ਉਨ੍ਹਾਂ ਨੇ ਕੁਝ ਅਜਿਹਾ ਖਾਧਾ ਜਿਸ ਕਾਰਨ ਜ਼ਿਆਦਾਤਰ ਸੈਨਿਕਾਂ ਨੂੰ ਦਸਤ ਲੱਗ ਗਏ। ਇਹ ਉੱਚ ਅਧਿਕਾਰੀਆਂ ਲਈ ਵੱਡੀ ਸਮੱਸਿਆ ਬਣ ਗਿਆ। ਸੈਨਿਕਾਂ ਨੂੰ ਬਾਰ-ਬਾਰ ਪੈਂਟ ਉਤਾਰਨ ਦੀ ਪਰੇਸ਼ਾਨੀ ਤੋਂ ਬਚਣ ਲਈ ਅੰਡਰਵੀਅਰ ਤੋਂ ਬਿਨਾਂ ਰਹਿਣ ਲਈ ਕਿਹਾ ਗਿਆ ਸੀ।

 

ਤੀਜੀ ਘਟਨਾ ਦੂਜੇ ਵਿਸ਼ਵ ਯੁੱਧ ਨਾਲ ਸਬੰਧਿਤ

ਕਮਾਂਡੋਜ਼ ਵੱਲੋਂ ਅੰਡਰਵੀਅਰ ਨਾ ਪਹਿਨਣ ਨਾਲ ਜੁੜੀ ਇੱਕ ਹੋਰ ਘਟਨਾ ਹੈ, ਜਿਸ ਦਾ ਸਬੰਧ ਦੂਜੇ ਵਿਸ਼ਵ ਯੁੱਧ ਨਾਲ ਹੈ। ਦੂਜੇ ਵਿਸ਼ਵ ਯੁੱਧ ਵਿਚ ਅਮਰੀਕੀ ਅਤੇ ਬ੍ਰਿਟਿਸ਼ ਕਮਾਂਡੋ ਜ਼ਮੀਨ ਦੇ ਨਾਲ-ਨਾਲ ਪਾਣੀ ਵਿਚ ਵੀ ਲੜ ਰਹੇ ਸਨ। ਅਜਿਹੇ 'ਚ ਅੰਡਰਵੀਅਰ ਨੂੰ ਵਾਰ-ਵਾਰ ਸੁਕਾਉਣਾ ਸੰਭਵ ਨਹੀਂ ਸੀ। ਦੂਜਾ, ਇਸ ਨਾਲ ਇਨਫੈਕਸ਼ਨ ਅਤੇ ਜਲਣ ਵਰਗੀਆਂ ਸਮੱਸਿਆਵਾਂ ਹੋਣ ਲੱਗੀਆਂ। ਇਸ ਤੋਂ ਬਚਣ ਲਈ ਅੰਡਰਵੀਅਰ ਪਾਉਣਾ ਬੰਦ ਕਰ ਦਿੱਤਾ। ਹੌਲੀ-ਹੌਲੀ ਇਹ ਹੋਰ ਸੈਨਿਕਾਂ ਵਿੱਚ ਵੀ ਬਹੁਤ ਮਸ਼ਹੂਰ ਹੋ ਗਿਆ।

ਅਪਰੇਸ਼ਨ ਦੇ ਦੌਰਾਨ ਕਮਾਂਡੋਜ਼
ਅਪਰੇਸ਼ਨ ਦੇ ਦੌਰਾਨ ਕਮਾਂਡੋਜ਼

ਕਮਾਂਡੋਜ਼ ਦੀ ਵੀ ਮਜ਼ਬੂਰੀ

Forces.net ਦੀ ਇੱਕ ਰਿਪੋਰਟ ਦੇ ਅਨੁਸਾਰ, ਕਿਉਂਕਿ ਵਿਸ਼ੇਸ਼ ਬਲ ਜਾਂ ਕਮਾਂਡੋ ਅਕਸਰ ਹਫ਼ਤਿਆਂ ਜਾਂ ਮਹੀਨਿਆਂ ਤੱਕ ਆਪਰੇਸ਼ਨਾਂ ਵਿੱਚ ਸ਼ਾਮਲ ਰਹਿੰਦੇ ਹਨ। ਕਦੇ ਉਹ ਜੰਗਲਾਂ ਵਿੱਚ, ਕਦੇ ਪਹਾੜਾਂ ਵਿੱਚ, ਕਦੇ ਪਾਣੀ ਵਿੱਚ ਅਤੇ ਕਦੇ ਨਮੀ ਵਾਲੇ ਵਾਤਾਵਰਨ ਵਿੱਚ ਆਪਰੇਸ਼ਨ ਕਰਦੇ ਹਨ। ਅਕਸਰ ਬੈਠੇ ਜਾਂ ਰੇਂਗਦੇ ਹੋਏ ਦੁਸ਼ਮਣ ਤੱਕ ਪਹੁੰਚਣਾ ਪੈਂਦਾ ਹੈ। ਇਸ ਮਾਹੌਲ ਵਿਚ ਹਮੇਸ਼ਾ ਅੰਡਰਵੀਅਰ ਕਾਰਨ ਇਨਫੈਕਸ਼ਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਦੂਜਾ- ਉਨ੍ਹਾਂ ਨੂੰ ਅਪਰੇਸ਼ਨ ਦੌਰਾਨ ਨਹਾਉਣ- ਧੋਣ ਦਾ ਸਮਾਂ ਨਹੀਂ ਮਿਲਦਾ। ਉਨ੍ਹਾਂ ਦੇ ਬੈਕਪੈਕ ਵਿੱਚ ਇੰਨੀ ਜਗ੍ਹਾ ਨਹੀਂ ਹੁੰਦੀ ਕਿ ਉਹ ਅੰਡਰਵੀਅਰ ਕੈਰੀ ਕਰ ਸਕਣ।

 

ਕੀ ਕਮਾਂਡੋ ਕਦੇ ਵੀ ਅੰਡਰਵੀਅਰ ਨਹੀਂ ਪਹਿਨਦੇ?

ਇਹ ਕਾਰਵਾਈ ਦੀ ਮਿਆਦ 'ਤੇ ਨਿਰਭਰ ਕਰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਅਪਰੇਸ਼ਨ ਥੋੜ੍ਹੇ ਸਮੇਂ ਦਾ ਹੋਵੇ ਤਾਂ ਕਮਾਂਡੋ ਅੰਡਰਵੀਅਰ ਲੈ ਕੇ ਜਾ ਸਕਦੇ ਹਨ ਪਰ ਜੇਕਰ ਅਜਿਹਾ ਲੱਗਦਾ ਹੈ ਕਿ ਅਪਰੇਸ਼ਨ ਲੰਬਾ ਸਮਾਂ ਚੱਲੇਗਾ ਜਾਂ ਜੰਗ ਵਰਗੇ ਹਾਲਾਤ ਪੈਦਾ ਹੋਣਗੇ ਤਾਂ ਅੰਡਰਵੀਅਰ ਨਾ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ।

 

ਸਮੇਂ ਦੇ ਨਾਲ ਪਹਿਰਾਵਾ ਬਦਲਦਾ ਹੈ

ਸਮੇਂ ਦੇ ਨਾਲ ਕਮਾਂਡੋਜ਼ ਦਾ ਪਹਿਰਾਵਾ ਬਦਲਿਆ ਜਾਂਦਾ ਹੈ ਜਿਸ ਵਿੱਚ ਅੰਡਰਵੀਅਰ ਵੀ ਸ਼ਾਮਲ ਹੈ। ਅਮਰੀਕਾ ਤੋਂ ਲੈ ਕੇ ਯੂਰਪ ਤੱਕ, ਹੁਣ ਸਪੈਸ਼ਲ ਫੋਰਸਾਂ ਲਈ ਖਾਸ ਕਿਸਮ ਦੇ ਸ਼ਾਰਟਸ ਜਾਂ ਅੰਡਰਵੀਅਰ ਬਣਾਏ ਜਾ ਰਹੇ ਹਨ ਜੋ ਕਿ ਲਾਇਕਰਾ ਦੇ ਬਣੇ ਹੁੰਦੇ ਹਨ। ਇਹ ਅੰਡਰਵੀਅਰ ਪਸੀਨੇ ਨੂੰ ਸੋਖ ਲੈਂਦੇ ਹਨ ਅਤੇ ਫੰਗਲ ਵਿਰੋਧੀ ਹੁੰਦੇ ਹਨ। ਅਜਿਹੇ 'ਚ ਇਨਫੈਕਸ਼ਨ ਆਦਿ ਦਾ ਖਤਰਾ ਬਹੁਤ ਘੱਟ ਹੁੰਦਾ ਹੈ।

ਇਹ ਵੀ ਪੜ੍ਹੋ

Tags :