ਵਿਦੇਸ਼ 'ਚ ਜਲੰਧਰ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਗੋਲੀ ਰਣਜੀਤ ਰਾਣਾ ਦੀ ਪਿੱਠ 'ਚ ਲੱਗ ਕੇ ਛਾਤੀ 'ਚੋਂ ਲੰਘ ਗਈ, ਜਿਸ ਕਾਰਨ ਰਣਜੀਤ ਰਾਣਾ ਗੰਭੀਰ ਜ਼ਖਮੀ ਹਾਲਤ 'ਚ ਉਥੇ ਹੀ ਡਿੱਗ ਪਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।

Share:

ਹਾਈਲਾਈਟਸ

  • ਦੱਸਣਯੋਗ ਹੈ ਕਿ ਦੋ ਮਹੀਨੇ ਬਾਅਦ ਫਰਵਰੀ 2024 ਵਿੱਚ ਉਸਦਾ ਵਿਆਹ ਸੀ।

ਫਿਲੀਪੀਨਜ਼ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਕੁਝ ਵਿਅਕਤੀਆਂ ਨੇ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਨੌਜਵਾਨ ਦੇ ਮੌਕੇ ਤੇ ਹੀ ਮੌਤ ਹੋ ਗਈ। ਦੱਸਣਯੋਗ ਹੈ ਕਿ ਦੋ ਮਹੀਨੇ ਬਾਅਦ ਫਰਵਰੀ 2024 ਵਿੱਚ ਉਸਦਾ ਵਿਆਹ ਸੀ। ਇਸ ਘਟਨਾ ਦੇ ਨਾਲ ਉਸ ਦੇ ਪਿਤਾ ਅਰਜੁਨ ਸਿੰਘ ਅਤੇ ਵੱਡੇ ਭਰਾ ਬਲਵੰਤ ਸਿੰਘ ਨੂੰ ਵੱਡਾ ਸਦਮਾ ਲੱਗਾ ਹੈ।

 

ਦੁਕਾਨ ਤੇ ਕੰਮ ਕਰ ਆਇਆ ਸੀ ਰਣਜੀਤ ਸਿੰਘ

ਜਾਣਕਾਰੀ ਦਿੰਦੇ ਹੋਏ ਰੋਟਰੀ ਕਲੱਬ ਲੋਹੀਆਂ ਦੇ ਮੁਖੀ ਜੋਗਾ ਸਿੰਘ ਡੋਲ ਨੇ ਦੱਸਿਆ ਕਿ ਉਸ ਦਾ ਭਤੀਜਾ ਰਣਜੀਤ ਰਾਣਾ ਪੁੱਤਰ ਰੇਸ਼ਮ ਸਿੰਘ ਉਮਰ 33 ਸਾਲ ਜੋ ਕਿ ਅੱਜ ਸਵੇਰੇ ਆਪਣੇ ਕਸਬਾ ਸੰਬਲੋ ਤੋਂ ਨਜ਼ਦੀਕੀ ਚਾਓ ਕਸਬੇ 'ਚ ਇਕ ਦੁਕਾਨ 'ਤੇ ਕੰਮ ਕਰਨ ਆਇਆ ਤਾਂ ਅਚਾਨਕ ਪਿੱਛੇ ਤੋਂ ਆਏ ਦੋ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀ ਰਣਜੀਤ ਰਾਣਾ ਦੀ ਪਿੱਠ 'ਚ ਲੱਗ ਕੇ ਛਾਤੀ 'ਚੋਂ ਲੰਘ ਗਈ, ਜਿਸ ਕਾਰਨ ਰਣਜੀਤ ਰਾਣਾ ਗੰਭੀਰ ਜ਼ਖਮੀ ਹਾਲਤ 'ਚ ਉਥੇ ਹੀ ਡਿੱਗ ਪਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਹਾਲਾਂਕਿ ਕਾਤਲਾਂ ਨੇ ਮੌਕੇ ਤੋਂ ਕੋਈ ਲੁੱਟ ਦੀ ਵਾਰਦਾਤ ਨਹੀਂ ਕੀਤੀ,ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਇਰਾਦਾ ਰਣਜੀਤ ਰਾਣਾ ਨੂੰ ਮਾਰਨ ਦਾ ਸੀ।

 

ਇਹ ਵੀ ਪੜ੍ਹੋ