Hoshiarpur: ਹਲਕਾ ਮੁਕੇਰੀਆਂ ਦਾ ਨੌਜਵਾਨ ਅਮਰੀਕੀ ਫੌਜ ਵਿੱਚ ਮੈਡੀਕਲ ਸਪੈਸ਼ਲਿਸਟ ਵਜੋਂ ਹੋਇਆ ਭਰਤੀ, ਇਲਾਕੇ 'ਚ ਖੁਸ਼ੀ ਦੀ ਲਹਿਰ

Hoshiarpur: ਵਿਨੋਦ ਠਾਕੁਰ ਦੇ ਪਿਤਾ ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਵਿਨੋਦ ਪੜ੍ਹਾਈ ਵਿੱਚ ਬਹੁਤ ਮਿਹਨਤੀ ਅਤੇ ਹੁਸ਼ਿਆਰ ਸੀ ਅਤੇ 2 ਸਾਲ ਪਹਿਲਾਂ ਅਮਰੀਕਾ ਗਿਆ ਸੀ। ਵਿਨੋਦ ਦੀ ਮੁੱਢਲੀ ਸਿੱਖਿਆ ਮਾਨਸਰ ਪਿੰਡ ਵਿੱਚ ਹੋਈ ਅਤੇ ਇਸ ਤੋਂ ਬਾਅਦ ਉਸ ਨੇ ਹਿਮਾਚਲ ਕਾਲਜ ਤੋਂ ਬੀ.ਟੈਕ ਮਕੈਨੀਕਲ ਵਿੱਚ ਗ੍ਰੈਜੂਏਸ਼ਨ ਕੀਤੀ। ਵਿਨੋਦ ਦੇ ਪਿਤਾ ਰਵਿੰਦਰ ਦਾ ਕਹਿਣਾ ਹੈ ਕਿ ਬਾਅਦ ਵਿੱਚ ਰਵਿੰਦਰ ਪੜ੍ਹਾਈ ਲਈ ਅਮਰੀਕਾ ਚਲਾ ਗਿਆ।

Share:

Hoshiarpur: ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਪਿੰਡ ਹਰਕੇ ਮਾਨਸਰ ਦਾ 29 ਸਾਲਾ ਨੌਜਵਾਨ ਵਿਨੋਦ ਠਾਕੁਰ ਅਮਰੀਕੀ ਫੌਜ ਵਿੱਚ ਮੈਡੀਕਲ ਸਪੈਸ਼ਲਿਸਟ ਵਜੋਂ ਭਰਤੀ ਹੋਇਆ ਹੈ। ਇਸ ਦੀ ਸੂਚਨਾ ਮਿਲਦੇ ਹੀ ਪੂਰੇ ਇਲਾਕੇ 'ਚ ਖੁਸ਼ੀ ਦੀ ਲਹਿਰ ਦੌੜ ਗਈ। ਵਿਨੋਦ ਠਾਕੁਰ ਨੂੰ ਉਨ੍ਹਾਂ ਦੀ ਇਸ ਉਪਲੱਬਧੀ 'ਤੇ ਵਧਾਈ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਵਿਨੋਦ ਠਾਕੁਰ ਦੇ ਪਿਤਾ ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਵਿਨੋਦ ਪੜ੍ਹਾਈ ਵਿੱਚ ਬਹੁਤ ਮਿਹਨਤੀ ਅਤੇ ਹੁਸ਼ਿਆਰ ਸੀ ਅਤੇ 2 ਸਾਲ ਪਹਿਲਾਂ ਅਮਰੀਕਾ ਗਿਆ ਸੀ। ਵਿਨੋਦ ਦੀ ਮੁੱਢਲੀ ਸਿੱਖਿਆ ਮਾਨਸਰ ਪਿੰਡ ਵਿੱਚ ਹੋਈ ਅਤੇ ਇਸ ਤੋਂ ਬਾਅਦ ਉਸ ਨੇ ਹਿਮਾਚਲ ਕਾਲਜ ਤੋਂ ਬੀ.ਟੈਕ ਮਕੈਨੀਕਲ ਵਿੱਚ ਗ੍ਰੈਜੂਏਸ਼ਨ ਕੀਤੀ। ਵਿਨੋਦ ਦੇ ਪਿਤਾ ਰਵਿੰਦਰ ਦਾ ਕਹਿਣਾ ਹੈ ਕਿ ਬਾਅਦ ਵਿੱਚ ਰਵਿੰਦਰ ਪੜ੍ਹਾਈ ਲਈ ਅਮਰੀਕਾ ਚਲਾ ਗਿਆ।

ਮਿਹਨਤ ਨਾਲ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹੋਇਆ ਭਰਤੀ

ਬੜੀ ਮਿਹਨਤ ਨਾਲ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਅਮਰੀਕਾ ਦੀ ਫੌਜ ਵਿਚ ਮੈਡੀਕਲ ਸਪੈਸ਼ਲਿਸਟ ਵਜੋਂ ਭਰਤੀ ਹੋ ਗਿਆ। ਵਿਨੋਦ ਨੇ ਜਦੋਂ ਪਹਿਲੀ ਵਾਰ ਫ਼ੋਨ 'ਤੇ ਸਾਨੂੰ ਇਹ ਖੁਸ਼ਖਬਰੀ ਸੁਣਾਈ ਤਾਂ ਸਾਡੇ ਪੂਰੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ | ਵਿਨੋਦ ਠਾਕੁਰ ਦੀ ਮਾਂ ਪ੍ਰੋਮਿਲਾ ਦੇਵੀ ਅਤੇ ਭੈਣ ਏਕਤਾ ਠਾਕੁਰ ਦਾ ਕਹਿਣਾ ਹੈ ਕਿ ਵਿਨੋਦ ਦੀ ਕਾਮਯਾਬੀ ਉਸ ਦੇ ਲਗਨ ਅਤੇ ਮਿਹਨਤ ਦਾ ਨਤੀਜਾ ਹੈ ਕਿਉਂਕਿ ਵਿਨੋਦ ਦੂਜੇ ਮੁੰਡਿਆਂ ਨਾਲੋਂ ਬਿਲਕੁਲ ਵੱਖਰਾ ਸੀ ਅਤੇ ਆਪਣੀ ਪੜ੍ਹਾਈ ਪ੍ਰਤੀ ਬਹੁਤ ਗੰਭੀਰ ਸੀ। ਵਿਨੋਦ ਦੇ ਮਾਤਾ-ਪਿਤਾ ਨੇ ਪੰਜਾਬ ਤੋਂ ਬਾਹਰ ਰਹਿੰਦੇ ਸਾਰੇ ਨੌਜਵਾਨਾਂ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਜੇਕਰ ਤੁਸੀਂ ਆਪਣੇ ਭਵਿੱਖ ਪ੍ਰਤੀ ਗੰਭੀਰ ਹੋ, ਆਪਣੇ ਟੀਚੇ ਪ੍ਰਤੀ ਮਿਹਨਤ ਅਤੇ ਲਗਨ ਨਾਲ ਕੰਮ ਕਰੋ, ਤਾਂ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ।

ਇਹ ਵੀ ਪੜ੍ਹੋ