ਆਸਟ੍ਰੇਲੀਆਈ ਅਰਬਪਤੀ ਤੇ ਜਾਣੋ ਕੀ ਲੱਗੇ ਦੋਸ਼?

ਆਸਟ੍ਰੇਲੀਆਈ ਅਰਬਪਤੀ ਐਂਥਨੀ ਪ੍ਰੈਟ ਅਮਰੀਕੀ ਪ੍ਰੈਸ ਰਿਪੋਰਟਾਂ ਤੋਂ ਬਾਅਦ ਸੁਰਖੀਆਂ ਵਿੱਚ ਹਨ। ਪ੍ਰੈਟ ਤੇ ਕਈ ਸੰਗੀਨ ਆਰੋਪ ਲਗਾਏ ਗਏ ਹਨ। ਇਸ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਾਰੋਬਾਰੀ ਨੂੰ ਅਮਰੀਕੀ ਪ੍ਰਮਾਣੂ ਬਾਰੇ ਰਾਜ਼ ਸਾਝੇ ਕਰਨ ਦਾ ਦੋਸ਼ ਸ਼ਾਮਲ ਹੈ। ਏਬੀਸੀ ਨਿਊਜ਼ ਨੇ ਰਿਪੋਰਟ ਜਾਰੀ ਕਰਦੇ ਦੱਸਿਆ ਕਿ ਟਰੰਪ ਨੇ ਪ੍ਰੈਟ ਨਾਲ ਸੰਭਾਵੀ ਤੌਰ ਤੇ ਸੰਵੇਦਨਸ਼ੀਲ […]

Share:

ਆਸਟ੍ਰੇਲੀਆਈ ਅਰਬਪਤੀ ਐਂਥਨੀ ਪ੍ਰੈਟ ਅਮਰੀਕੀ ਪ੍ਰੈਸ ਰਿਪੋਰਟਾਂ ਤੋਂ ਬਾਅਦ ਸੁਰਖੀਆਂ ਵਿੱਚ ਹਨ। ਪ੍ਰੈਟ ਤੇ ਕਈ ਸੰਗੀਨ ਆਰੋਪ ਲਗਾਏ ਗਏ ਹਨ। ਇਸ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਾਰੋਬਾਰੀ ਨੂੰ ਅਮਰੀਕੀ ਪ੍ਰਮਾਣੂ ਬਾਰੇ ਰਾਜ਼ ਸਾਝੇ ਕਰਨ ਦਾ ਦੋਸ਼ ਸ਼ਾਮਲ ਹੈ। ਏਬੀਸੀ ਨਿਊਜ਼ ਨੇ ਰਿਪੋਰਟ ਜਾਰੀ ਕਰਦੇ ਦੱਸਿਆ ਕਿ ਟਰੰਪ ਨੇ ਪ੍ਰੈਟ ਨਾਲ ਸੰਭਾਵੀ ਤੌਰ ਤੇ ਸੰਵੇਦਨਸ਼ੀਲ ਜਾਣਕਾਰੀ ਉੱਤੇ ਚਰਚਾ ਕੀਤੀ ਹੈ। ਪ੍ਰੈਟ ਉਸਦੇ ਮਾਰ-ਏ-ਲਾਗੋ ਕਲੱਬ ਦਾ ਮੈਂਬਰ ਹੈ। ਰਿਪੋਰਟ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਟਰੰਪ ਵੱਲੋਂ ਸਾਝੀ ਕੀਤੀ ਜਾਣਕਾਰੀ ਨੂੰ ਕਾਰੋਬਾਰੀ ਨੇ ਹੋਰਾਂ ਨਾਲ ਸਾਂਝਾ ਕੀਤਾ। ਆਸਟ੍ਰੇਲੀਆ ਦੇ ਕਾਰਡਬੋਰਡ ਕਿੰਗ ਬਾਰੇ ਕੁਝ ਰੋਚਕ ਗੱਲਾਂ ਹਨ ਜੋ ਤੁਹਾਨੂੰ ਜਾਣਨ ਦੀ ਲੋੜ ਹੈ। ਆਓ ਜਾਣੀਏ ਕੀ ਹਨ ਉਹ ਗੱਲਾਂ। 

ਐਂਥਨੀ ਪ੍ਰੈਟ ਕੌਣ ਹੈ?

ਵਿਜ਼ੀ ਅਤੇ ਪ੍ਰੈਟ ਇੰਡਸਟਰੀਜ਼ ਦੋ ਵਿਸ਼ਾਲ ਕਾਗਜ਼ ਅਤੇ ਪੈਕੇਜਿੰਗ ਕੰਪਨੀਆਂ ਦੇ ਚੇਅਰਮੈਨ ਹਨ। ਵਿਜ਼ੀ ਪ੍ਰੈਟ ਦੇ ਪਿਤਾ ਦੁਆਰਾ ਸਥਾਪਿਤ ਕੀਤੀ ਗਈ ਸੀ। ਜੋ ਆਸਟ੍ਰੇਲੀਆ ਦੀ ਦੂਜੀ-ਸਭ ਤੋਂ ਵੱਡੀ ਪ੍ਰਾਈਵੇਟ ਕੰਪਨੀ ਹੈ। ਜਦੋਂ ਕਿ ਪ੍ਰੈਟ ਇੰਡਸਟਰੀਜ਼ ਲਗਭਗ 12 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਯੂ.ਐੱਸ. ਕੋਰੂਗੇਟਿਡ ਪੈਕੇਜਿੰਗ ਕੰਪਨੀ ਹੈ।

ਉਸਦੇ ਕਾਰੋਬਾਰ ਦੀ ਮੁੱਖ ਲਾਈਨ ਕੀ ਹੈ?

ਆਸਟ੍ਰੇਲੀਆ ਵਿੱਚ ਉਸਦੀ ਕੰਪਨੀ ਕਾਗਜ਼, ਕੱਚ ਅਤੇ ਹੋਰ ਉਤਪਾਦਾਂ ਦੀ ਰੀਸਾਈਕਲਿੰਗ ਵਿੱਚ ਬਹੁਤ ਜ਼ਿਆਦਾ ਸ਼ਾਮਲ ਹੈ।  ਅਮਰੀਕਾ ਵਿੱਚ ਇਹ ਮੁੱਖ ਤੌਰ ਤੇ ਗੱਤੇ ਦੇ ਬਕਸਿਆਂ ਤੇ ਕੰਮ ਕਰਦੀ ਹੈ। ਟਰੰਪ ਨੇ ਅਸਲ ਵਿੱਚ 2020 ਵਿੱਚ ਓਹੀਓ ਵਿੱਚ ਇੱਕ ਪ੍ਰੈਟ ਪੇਪਰ-ਰੀਸਾਈਕਲਿੰਗ ਮਿੱਲ ਦਾ ਦੌਰਾ ਕੀਤਾ ਸੀ। ਇਸ ਦੌਰੇ ਨੂੰ ਅਸਲ ਵਿੱਚ ਕਾਫੀ ਹੈਰਾਨੀਜਨਕ ਦੱਸਿਆ ਗਿਆ ਸੀ। ਉੱਦੋਂ ਤੋ ਹੀ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਪ੍ਰੈਟ ਅਤੇ ਟਰੰਪ ਵਿੱਚ ਕੁਝ ਨਿੱਜੀ ਦੋਸ਼ਤੀ ਹੈ। ਹਾਲਾਕਿ ਬਾਅਦ ਵਿੱਚ ਹੋਏ ਖੁਲਾਸੇ ਤੋਂ ਬਾਅਦ ਦੋਵਾਂ ਦੀ ਨੇੜਤਾ ਅਤੇ ਦੋਸਤੀ ਕਿਸੇ ਤੋਂ ਲੁੱਕੀ ਨਹੀਂ ਰਹੀ। ਹੁਣ ਆਰੋਪ ਇਹ ਹੈ ਕਿ ਜੋ ਗੱਲਾਂ ਜਾਂ ਜਾਣਕਾਰੀਆਂ ਟਰੰਪ ਨੇ ਪ੍ਰੈਟ ਨੇ ਸਾਂਝੀਆ ਕੀਤੀਆ ਸਨ ਉਹ ਬਹੁਤ ਹੀ ਜ਼ਿਆਦਾ ਸੰਵੇਦਵਸ਼ੀਲ ਸਨ। ਸੁਰੱਖਿਆ ਦੇ ਪੱਖ ਤੋਂ ਬਹੁਤ ਅਹਿਮ ਵੀ। ਪਰ ਪ੍ਰੈਟ ਵੱਲੋਂ ਇਹ ਜਾਣਕਾਰੀ ਦੂਜਿਆਂ ਨਾਲ ਸਾਝਾ ਕਰਨ ਤੇ ਇਸ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਐਂਥਨੀ ਪ੍ਰੈਟ ਦੀ ਕੀਮਤ ਕਿੰਨੀ ਹੈ?  ਬਲੂਮਬਰਗ ਬਿਲੀਨੇਅਰਸ ਇੰਡੈਕਸ ਦੇ ਅਨੁਸਾਰ ਉਸਦੀ ਕੀਮਤ 9.2 ਬਿਲੀਅਨ ਡਾਲਰ ਹੈ। ਇਹ ਉਸਨੂੰ ਦੁਨੀਆ ਦਾ 213ਵਾਂ ਸਭ ਤੋਂ ਅਮੀਰ ਵਿਅਕਤੀ ਬਣਾਉਂਦਾ ਹੈ। ਪ੍ਰੈਟ ਨੂੰ ਆਸਟ੍ਰੇਲੀਆ ਅਤੇ ਅਮਰੀਕਾ ਦੋਵਾਂ ਦੇਸ਼ਾਂ ਵਿੱਚ ਰਾਜਨੀਤੀ ਦੇ ਦੋਵਾਂ ਪਾਸਿਆਂ ਨੂੰ ਸਮਰਥਨ ਦੇਣ ਲਈ ਜਾਣਿਆ ਜਾਂਦਾ ਹੈ। ਪ੍ਰੈਟ 2017 ਵਿੱਚ ਮਾਰ-ਏ-ਲਾਗੋ ਦਾ ਮੈਂਬਰ ਬਣਿਆ ਸੀ। ਉਸਨੇ ਆਪਣਾ ਜ਼ਿਆਦਾਤਰ ਸਮਾਂ ਮੈਲਬੌਰਨ ਅਤੇ ਨਿਊਯਾਰਕ ਵਿੱਚ ਬਿਤਾਇਆ ਜਿੱਥੇ ਉਹ ਕਈ ਸਾਲਾਂ ਤੋਂ ਰਿਹਾ ਹੈ।