ਕਲਸਟਰ ਬੰਬ ਕੀ ਹਨ ਜੋ ਅਮਰੀਕਾ ਯੂਕਰੇਨ ਨੂੰ ਭੇਜ ਰਿਹਾ ਹੈ

ਸੰਯੁਕਤ ਰਾਜ ਅਮਰੀਕਾ ਦੁਆਰਾ ਯੂਕਰੇਨ ਨੂੰ ਕਲਸਟਰ ਬੰਬਾਂ ਦੀ ਸਪਲਾਈ ਕਰਨ ਦੇ ਫੈਸਲੇ ਨੇ ਅਮਰੀਕਾ ਦੇ ਪ੍ਰਮੁੱਖ ਸਹਿਯੋਗੀਆਂ ਵਿੱਚ ਗੰਭੀਰ ਚਿੰਤਾ ਪੈਦਾ ਕਰ ਦਿੱਤੀ ਹੈ। ਬੀਬੀਸੀ ਨਿਊਜ਼ ਦੇ ਹਵਾਲੇ ਮੁਤਾਬਕ ਇਟਲੀ, ਸਪੇਨ, ਜਰਮਨੀ ਅਤੇ ਯੂਕੇ, ਨਾਟੋ ਦੇ ਉਨ੍ਹਾਂ ਮੈਂਬਰਾਂ ਵਿੱਚੋਂ ਹਨ ਜਿਨ੍ਹਾਂ ਨੇ ਇਨ੍ਹਾਂ ਹਥਿਆਰਾਂ ਦੀ ਵਰਤੋਂ ਦਾ ਵਿਰੋਧ ਕੀਤਾ ਹੈ। ਹੁਣ ਤੱਕ 100 ਤੋਂ […]

Share:

ਸੰਯੁਕਤ ਰਾਜ ਅਮਰੀਕਾ ਦੁਆਰਾ ਯੂਕਰੇਨ ਨੂੰ ਕਲਸਟਰ ਬੰਬਾਂ ਦੀ ਸਪਲਾਈ ਕਰਨ ਦੇ ਫੈਸਲੇ ਨੇ ਅਮਰੀਕਾ ਦੇ ਪ੍ਰਮੁੱਖ ਸਹਿਯੋਗੀਆਂ ਵਿੱਚ ਗੰਭੀਰ ਚਿੰਤਾ ਪੈਦਾ ਕਰ ਦਿੱਤੀ ਹੈ। ਬੀਬੀਸੀ ਨਿਊਜ਼ ਦੇ ਹਵਾਲੇ ਮੁਤਾਬਕ ਇਟਲੀ, ਸਪੇਨ, ਜਰਮਨੀ ਅਤੇ ਯੂਕੇ, ਨਾਟੋ ਦੇ ਉਨ੍ਹਾਂ ਮੈਂਬਰਾਂ ਵਿੱਚੋਂ ਹਨ ਜਿਨ੍ਹਾਂ ਨੇ ਇਨ੍ਹਾਂ ਹਥਿਆਰਾਂ ਦੀ ਵਰਤੋਂ ਦਾ ਵਿਰੋਧ ਕੀਤਾ ਹੈ। ਹੁਣ ਤੱਕ 100 ਤੋਂ ਵੱਧ ਦੇਸ਼ਾਂ ਦੁਆਰਾ ਕਲੱਸਟਰ ਬੰਬਾਂ ‘ਤੇ ਪਾਬੰਦੀ ਲਗਾਈ ਜਾ ਚੁੱਕੀ ਹੈ ਕਿਉਂਕਿ ਉਹ ਬਹੁਤ ਵੱਡੀ ਆਬਾਦੀ ਦਾ ਨਾਸ਼ ਕਰਨ ਦੀ ਸ਼ਕਤੀ ਰਖਦੇ ਹਨ। ਰਾਸ਼ਟਰਪਤੀ ਜੋ ਬਿਡੇਨ ਨੇ 800 ਮਿਲੀਅਨ ਡਾਲਰ ਦੇ ਇੱਕ ਫੌਜੀ ਸਹਾਇਤਾ ਪੈਕੇਜ ਦੇ ਹਿੱਸੇ ਵਜੋਂ ਯੂਕਰੇਨ ਨੂੰ ਕਲੱਸਟਰ ਬੰਬ ਭੇਜਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਤੇ ਸਹਿਯੋਗੀ ਪਾਰਟੀਆਂ ਨੂੰ ਭਰੋਸੇ ਵਿੱਚ ਲਿਆ ਗਿਆ ਹੈ।

ਕਲੱਸਟਰ ਬੰਬ ਕੀ ਹੈ?

ਕਲੱਸਟਰ ਬੰਬ ਇੱਕ ਅਜਿਹੀ ਕਿਸਮ ਦਾ ਹਥਿਆਰ ਹੈ ਜੋ ਇੱਕ ਵਿਸ਼ਾਲ ਖੇਤਰ ਵਿੱਚ ਛੋਟੇ ਬੰਬਾਂ ਨੂੰ ਖਿੰਡਾਉਣ ਲਈ ਤਿਆਰ ਕੀਤਾ ਗਿਆ ਹੈ। ਛੋਟੇ ਬੰਬਾਂ ਨੂੰ ਸਬਮੁਨੀਸ਼ਨ ਜਾਂ ਬੰਬਲੇਟ ਕਿਹਾ ਜਾਂਦਾ ਹੈ। ਕਲੱਸਟਰ ਬੰਬਾਂ ਨੂੰ ਹਵਾ ਜਾਂ ਜ਼ਮੀਨ/ਸਮੁੰਦਰ ਤੋਂ ਫਾਇਰ ਕੀਤਾ ਜਾ ਸਕਦਾ ਹੈ। ਇਹ ਧਮਾਕੇ ਆਸ ਪਾਸ ਦੇ ਕਿਸੇ ਵੀ ਵਿਅਕਤੀ ਲਈ ਗੰਭੀਰ ਖ਼ਤਰਾ ਬਣਦੇ ਹਨ, ਜਿਸ ਨਾਲ ਮੌਤ ਜਾਂ ਗੰਭੀਰ ਸੱਟਾਂ ਲੱਗਦੀਆਂ ਹਨ। ਇਸ ਤੋਂ ਇਲਾਵਾ, ਕੁਝ ਬੰਬ ਤੁਰੰਤ ਵਿਸਫੋਟ ਨਹੀਂ ਕਰਦੇ ਪਰ ਆਗਾਮੀ ਸਾਲਾਂ ਤੱਕ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਜਾਂ ਮਾਰ ਸਕਦੇ ਹਨ। ਇਨ੍ਹਾਂ ਦੇ ਫ਼ੇਲ ਹੋਣ ਦੀ ਦਰ 10% ਤੋਂ 40% ਤੱਕ ਬਣਦੀ ਹੈ। ਬਿਨਾਂ ਵਿਸਫੋਟ ਹੋਏ ਬੰਬ  ਖਿਡੌਣਿਆਂ ਵਰਗੇ ਜਾਪਦੇ ਹਨ ਜੋ ਉਹਨਾਂ ਬੱਚਿਆਂ ਲਈ ਆਕਰਸ਼ਣ ਦਾ ਕਾਰਨ ਬਣ ਸਕਦੇ ਹਨ ਜੋ ਅਜਿਹੀਆਂ ਚੀਜਾਂ ਇਕੱਠੀਆਂ ਕਰਨਾ ਪਸੰਦ ਕਰਦੇ ਹਨ। ਇਸ ਲਈ ਬਚਿਆਂ ਲਈ ਵੀ ਇਹ ਇੱਕ ਗੰਭੀਰ ਖਤਰਾ ਪੈਦਾ ਕਰਦੇ ਹਨ।

ਯੂਕਰੇਨ ਇਨ੍ਹਾਂ ਦੀ ਮੰਗ ਕਿਉਂ ਕਰ ਰਿਹਾ ਹੈ?

ਯੂਕਰੇਨ ਦੀਆਂ ਫੌਜਾਂ ਕੋਲ ਤੋਪਖਾਨੇ ਦੇ ਗੋਲਿਆਂ ਵਿੱਚ ਕਮੀ ਆਈ ਹੈ। ਉਹ ਰੂਸੀਆਂ ਦਾ ਮੁਕਾਬਲਾ ਕਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ ਅਤੇਅਜਿਹੇ ਵਿੱਚ ਯੂਕਰੇਨ ਦੇ ਪੱਛਮੀ ਸਹਿਯੋਗੀ ਉਨ੍ਹਾਂ ਦੀ ਲੋੜ ਨੂੰ ਤੇਜੀ ਨਾਲ ਪੂਰਾ ਕਰਨ ਵਿੱਚ ਅਸਮਰਥ ਹਨ। ਯੂਕਰੇਨ ਨੇ ਰੱਖਿਆਤਮਕ ਬੰਕਰਾਂ ਵਿੱਚ ਰੂਸੀ ਪੈਦਲ ਫੌਜ ਨੂੰ ਨਿਸ਼ਾਨਾ ਬਣਾਉਣ ਲਈ ਅਜਿਹੇ ਕਲੱਸਟਰ ਹਥਿਆਰਾਂ ਦੀ ਮੁੜ ਵਰਤੋਂ ਲਈ ਅਮਰੀਕਾ ਨੂੰ ਗੁਹਾਰ ਲਗਾਈ ਸੀ। ਇਸ ਫੈਸਲੇ ਨੇ ਵਾਸ਼ਿੰਗਟਨ ਵਿੱਚ ਛੇ ਮਹੀਨੇ ਲੰਬੀ ਬਹਿਸ ਛੇੜ ਦਿੱਤੀ ਹੈ, ਕਿਉਂਕਿ ਇਸ ਨਾਲ ਬਹੁਤ ਸਾਰੇ ਡੈਮੋਕਰੇਟਸ ਅਤੇ ਮਨੁੱਖੀ ਅਧਿਕਾਰਾਂ ਦੇ ਵਕੀਲਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।