WAR BIG UPDATE: ਹਮਾਸ ਦੀ ਖਤਰਨਾਕ ਨਕਬਾ ਯੂਨਿਟ ਦਾ ਕਮਾਂਡਰ ਅਹਿਮਦ ਮੂਸਾ ਢੇਰ

ਮਰਨ ਵਾਲਿਆਂ ਵਿੱਚ ਨਕਬਾ ਯੂਨਿਟ ਦੇ ਕਮਾਂਡਰ ਅਹਿਮਦ ਮੂਸਾ ਅਤੇ ਪੱਛਮੀ ਜਬਲੀਆ ਸਥਿਤ ਅੱਤਵਾਦੀ ਪਲਟਨ ਦੇ ਕਮਾਂਡਰ ਉਮਰ ਅਲਹਾਂਡੀ ਸ਼ਾਮਲ।

Share:

ਇਜ਼ਰਾਇਲੀ ਫੌਜ ਦੇ ਹਮਲੇ ਵਿੱਚ ਹਮਾਸ ਨੂੰ ਵੱਡਾ ਨੁਕਸਾਨ ਹੋਇਆ ਹੈ। IDF ਨੇ ਕਿਹਾ ਕਿ ਗਾਜ਼ਾ ਵਿੱਚ ਉਸਦੇ ਬਲਾਂ ਨੇ ਹਮਾਸ ਦੀ ਨਕਬਾ ਯੂਨਿਟ ਦੇ ਕਈ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ ਜਿਨ੍ਹਾਂ ਨੇ 7 ਅਕਤੂਬਰ ਨੂੰ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ ਕੀਤੇ ਸਨ। ਇਸ ਤੋਂ ਇਲਾਵਾ 252ਵੇਂ ਡਿਵੀਜ਼ਨ ਦੇ ਆਈਡੀਐਫ ਰਿਜ਼ਰਵ ਨੇ ਰਾਤੋ-ਰਾਤ 19 ਹਮਾਸ ਅੱਤਵਾਦੀਆਂ 'ਤੇ ਹਮਲਾ ਕੀਤਾ ਜੋ ਇਸ ਦੀਆਂ ਫੌਜਾਂ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਹੇ ਸਨ।

ਰਾਕੇਟ ਲਾਂਚਰ ਵੀ ਕੀਤੇ ਨਸ਼ਟ

ਇਸ ਤੋਂ ਇਲਾਵਾ ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਬੀਚ 'ਤੇ ਇਕ ਕੰਟੇਨਰ ਦਾ ਪਤਾ ਲਗਾਇਆ ਅਤੇ ਨਸ਼ਟ ਕਰ ਦਿੱਤਾ। ਇਸ ਕੰਟੇਨਰ ਵਿੱਚ ਕਰੀਬ 20 ਰਾਕੇਟ ਲਾਂਚਰ ਰੱਖੇ ਗਏ ਸਨ। ਹਮਾਸ ਨੇ ਨਾਗਰਿਕਾਂ ਦੇ ਵਿਚਕਾਰ ਕਈ ਹੋਰ ਰਾਕੇਟ ਲਾਂਚਰ ਲੁਕਾਏ ਹੋਏ ਸਨ ਜਿਨ੍ਹਾਂ ਨੂੰ ਇਜ਼ਰਾਈਲੀ ਬਲਾਂ ਨੇ ਫੜਿਆ ਅਤੇ ਨਸ਼ਟ ਕਰ ਦਿੱਤਾ।

ਉੱਤਰੀ ਗਾਜ਼ਾ ਤੋਂ ਛੱਡਣ ਲਈ ਮਜ਼ਬੂਰ ਲੋਕ

ਗਾਜ਼ਾ 'ਤੇ ਇਜ਼ਰਾਈਲ ਦੇ ਹਮਲੇ ਕਾਰਨ ਉੱਤਰੀ ਗਾਜ਼ਾ 'ਚ ਰਹਿਣ ਵਾਲੇ ਲੋਕਾਂ ਇਸ ਇਲਾਕੇ ਨੂੰ ਛੱਡਣ ਲਈ ਮਜ਼ਬੂਰ ਹੋ ਗਏ ਹਨ। ਇਜ਼ਰਾਈਲ ਦੇ ਮੁੱਖ ਫੌਜੀ ਬੁਲਾਰੇ ਰੀਅਰ ਐਡਮਿਰਲ ਡੇਨੀਅਲ ਹਾਗਾਰੀ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਵਿੱਚ ਗਾਜ਼ਾ ਪੱਟੀ ਤੋਂ 1 ਲੱਖ ਤੋਂ ਵੱਧ ਲੋਕ ਦੱਖਣ ਵੱਲ ਭੱਜ ਗਏ ਹਨ।

ਇਹ ਵੀ ਪੜ੍ਹੋ