ਇੰਗਲੈਂਡ 'ਚ ਪੰਜਾਬੀ ਨੌਜਵਾਨ ਉੱਪਰ ਡਿੱਗੀ ਕੰਧ, ਮੌਤ 

3 ਸਾਲ ਪਹਿਲਾਂ ਪੜ੍ਹਾਈ ਕਰਨ ਲਈ ਪੰਜਾਬ ਤੋਂ ਇੰਗਲੈਂਡ ਗਿਆ ਸੀ। ਮ੍ਰਿਤਕ ਦੀ ਪਛਾਣ ਇਕਰਾਮ ਸਿੰਘ (25) ਵਜੋਂ ਹੋਈ। ਘਟਨਾ ਮਗਰੋਂ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। 

Share:

ਗੁਰਦਾਸਪੁਰ ਦੇ ਮੁਹੱਲਾ ਪ੍ਰੇਮ ਨਗਰ ਵਾਸੀ 25 ਸਾਲਾ ਦੇ ਨੌਜਵਾਨ ਇਕਰਾਮ ਸਿੰਘ ਦੀ ਮੌਤ ਹੋ ਗਈ। ਇੰਗਲੈਂਡ 'ਚ ਪੜ੍ਹਾਈ ਕਰਨ ਗਏ ਇਸ ਨੌਜਵਾਨ ਦੀ ਮੌਤ ਕੰਮ ਕਰਦੇ ਸਮੇਂ ਵਾਪਰੇ ਹਾਦਸੇ ਦੌਰਾਨ ਹੋਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ  ਇਕਰਾਮ ਸਿੰਘ 2020 ਵਿੱਚ ਯੂਕੇ ਪੜ੍ਹਾਈ ਕਰਨ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉੱਥੇ ਕੰਮ ਕਰਦੇ ਸਮੇਂ ਕੰਧ ਉਸਦੇ ਉਪਰ ਡਿੱਗ ਗਈ। ਜਿਸ ਨਾਲ ਉਸਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਅੰਬੈਸੀ ਵੱਲੋਂ 15 ਤਾਰੀਕ ਨੂੰ ਫੋਨ ਕਰਕੇ ਸੂਚਨਾ ਦਿੱਤੀ ਗਈ ਸੀ। 
 
ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮੰਗ 
 
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਕਰਾਮ ਸਿੰਘ ਬਹੁਤ ਖੁਸ਼ ਰਹਿੰਦਾ ਸੀ। ਰੋਜ਼ਾਨਾ ਗੱਲ ਹੁੰਦੀ ਰਹਿੰਦੀ ਸੀ। ਸ਼ਹਿਰ ਦੇ ਨੁਮਾਇੰਦੇ ਤੇ ਆਮ ਆਦਮੀ ਪਾਰਟੀ ਦੇ ਆਗੂ ਰਮਨ ਬਹਿਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ।  ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਜਲਦੀ ਹੀ ਇਕਰਾਮ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇਗਾ। ਪਰਿਵਾਰ ਨੇ ਭਾਰਤ ਤੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਮ੍ਰਿਤਕ ਦੇਹ  ਜਲਦੀ ਤੋਂ ਜਲਦੀ ਇੱਥੇ ਲਿਆਂਦੀ ਜਾਵੇ ਤਾਂ ਜੋ ਉਹ ਰਸਮਾਂ ਦੇ ਨਾਲ  ਅੰਤਿਮ ਸੰਸਕਾਰ ਕਰ ਸਕਣ। 
 

ਇਹ ਵੀ ਪੜ੍ਹੋ