ਆਈਸਲੈਂਡ ਵਿੱਚ ਫਟਿਆ ਜੁਆਲਾਮੁਖੀ, ਤੱਟ ਰੱਖਿਅਕ ਹੈਲੀਕਾਪਟਰ ਰਵਾਨਾ

ਜੁਆਲਾਮੁਖੀ ਫਟਣ ਦੀ ਸ਼ੁਰੂਆਤ ਫਿਸ਼ਿੰਗ ਟਾਊਨ ਗ੍ਰਿੰਦਾਵਿਕ ਦੇ ਉੱਤਰ ਵਿੱਚ ਹੋਈ, ਪਰ ਇਹ ਅਜੇ ਵੀ ਅਸਪਸ਼ਟ ਹੈ ਕਿ ਲਾਵਾ ਕਿੱਥੋਂ ਆ ਰਿਹਾ ਹੈ ਅਤੇ ਕਿਸ ਦਿਸ਼ਾ ਵਿੱਚ ਵਹਿ ਰਿਹਾ ਹੈ।

Share:

ਹਾਈਲਾਈਟਸ

  • ਮੌਸਮ ਵਿਭਾਗ ਦੇ ਅਨੁਸਾਰ 2021 ਤੋਂ ਬਾਅਦ ਰੇਕਜੇਨੇਸ ਪ੍ਰਾਇਦੀਪ ਉੱਤੇ ਇਹ ਪੰਜਵਾਂ ਵਿਸਫੋਟ ਹੈ

ਦੱਖਣ-ਪੱਛਮੀ ਆਈਸਲੈਂਡ ਐਤਵਾਰ ਨੂੰ ਜੁਆਲਾਮੁਖੀ ਦੇ ਧਮਾਕਿਆਂ ਨਾਲ ਦਹਲ ਗਿਆ। ਹਾਲਾਂਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਫਿਰ ਵੀ ਕੁੱਝ ਇਲਾਕੇ ਖਾਲੀ ਕਰਾ ਦਿੱਤੇ ਗਏ ਹਨ। ਦੇਸ਼ ਦੇ ਮੌਸਮ ਵਿਭਾਗ ਦੇ ਅਨੁਸਾਰ 2021 ਤੋਂ ਬਾਅਦ ਰੇਕਜੇਨੇਸ ਪ੍ਰਾਇਦੀਪ ਉੱਤੇ ਇਹ ਪੰਜਵਾਂ ਵਿਸਫੋਟ ਹੈ। ਸਿਵਲ ਪ੍ਰੋਟੈਕਸ਼ਨ ਏਜੰਸੀ ਨੇ ਦੱਸਿਆ ਕਿ ਸਥਿਤੀ ਅਤੇ ਸਹੀ ਸਥਾਨ ਦਾ ਮੁਲਾਂਕਣ ਕਰਨ ਲਈ ਤੱਟ ਰੱਖਿਅਕ ਹੈਲੀਕਾਪਟਰ ਰਵਾਨਾ ਕਰ ਦਿੱਤੇ ਗਏ ਹਨ। ਜੁਆਲਾਮੁਖੀ ਫਟਣ ਦੀ ਸ਼ੁਰੂਆਤ ਫਿਸ਼ਿੰਗ ਟਾਊਨ ਗ੍ਰਿੰਦਾਵਿਕ ਦੇ ਉੱਤਰ ਵਿੱਚ ਹੋਈ, ਪਰ ਇਹ ਅਜੇ ਵੀ ਅਸਪਸ਼ਟ ਹੈ ਕਿ ਲਾਵਾ ਕਿੱਥੋਂ ਆ ਰਿਹਾ ਹੈ ਅਤੇ ਕਿਸ ਦਿਸ਼ਾ ਵਿੱਚ ਵਹਿ ਰਿਹਾ ਹੈ।

 

18 ਦਸੰਬਰ ਨੂੰ ਵੀ ਹੋਇਆ ਸੀ ਵਿਸਫੋਟ 

ਪ੍ਰਾਇਦੀਪ 'ਤੇ ਆਖਰੀ ਵਿਸਫੋਟ 18 ਦਸੰਬਰ ਨੂੰ ਸਵਾਰਤਸੇਂਗੀ ਜਵਾਲਾਮੁਖੀ ਵਿੱਚ ਹੋਇਆ ਸੀ, ਜਿਸ ਨਾਲ ਗ੍ਰਿੰਦਾਵਿਕ ਦੇ 4,000 ਵਸਨੀਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣਾ ਪਿਆ ਸੀ। ਇਸ਼ਦੇ ਇਲਾਵਾ ਪ੍ਰਸਿੱਧ ਸੈਰ ਸਪਾਟਾ ਸਥਾਨ, ਬਲੂ ਲੈਗੂਨ ਜੀਓਥਰਮਲ ਸਪਾ ਨੂੰ ਬੰਦ ਕਰ ਦਿੱਤਾ ਗਿਆ ਸੀ। ਯੂਰੇਸ਼ੀਅਨ ਅਤੇ ਉੱਤਰੀ ਅਮਰੀਕੀ ਟੈਕਟੋਨਿਕ ਪਲੇਟਾਂ ਦੇ ਵਿਚਕਾਰ ਸਥਿਤ ਆਈਸਲੈਂਡ ਇੱਕ ਭੂਚਾਲ ਅਤੇ ਜਵਾਲਾਮੁਖੀ ਵਿਸਫੋਟਾਂ ਵਾਲਾ ਸਥਾਨ ਹੈ ਕਿਉਂਕਿ ਦੋਵੇਂ ਪਲੇਟਾਂ ਉਲਟ ਦਿਸ਼ਾਵਾਂ ਵਿੱਚ ਚਲਦੀਆਂ ਹਨ।

ਇਹ ਵੀ ਪੜ੍ਹੋ