ਕੈਨੇਡਾ 'ਚ ਮੰਦਰਾਂ ਦੀ ਭੰਨਤੋੜ ਕਰਨ ਵਾਲਾ ਗ੍ਰਿਫਤਾਰ

41 ਸਾਲਾ ਦੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ। ਮੂਲ ਰੂਪ 'ਚ ਭਾਰਤ ਦਾ ਰਹਿਣ ਵਾਲਾ ਹੈ ਅਤੇ  ਇਸ ਸਮੇਂ ਕੈਨੇਡਾ ਦਾ ਨਾਗਰਿਕ ਵੀ ਹੈ। ਉਸਦੀ ਹਰਕਤ ਸੀਸੀਟੀਵੀ 'ਚ ਕੈਦ ਹੋ ਗਈ ਸੀ। 

Share:

ਕੈਨੇਡਾ ਦੇ ਡਰਹਮ ਅਤੇ ਗ੍ਰੇਟਰ ਟੋਰਾਂਟੋ ਵਿੱਚ ਹਿੰਦੂ ਮੰਦਰਾਂ ਦੀ ਭੰਨਤੋੜ ਕਰਨ ਦੇ ਦੋਸ਼ ਹੇਠ 41 ਸਾਲਾ ਭਾਰਤੀ-ਕੈਨੇਡੀਅਨ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ 41 ਸਾਲਾ ਇੰਡੋ-ਕੈਨੇਡੀਅਨ ਵਿਅਕਤੀ ਦੀ ਪਛਾਣ ਬਰੈਂਪਟਨ ਸ਼ਹਿਰ ਦੇ ਜਗਦੀਸ਼ ਪੰਧੇਰ ਵਜੋਂ ਹੋਈ।  8 ਅਕਤੂਬਰ ਨੂੰ ਅਧਿਕਾਰੀਆਂ ਨੇ ਪਿਕਰਿੰਗ ਵਿੱਚ ਬੇਲੀ ਸਟਰੀਟ ਅਤੇ ਕ੍ਰਾਸਨੋ ਬੁਲੇਵਾਰਡ ਦੇ ਖੇਤਰ ਵਿੱਚ ਇੱਕ ਹਿੰਦੂ ਮੰਦਰ ਵਿੱਚ ਭੰਨਤੋੜ ਅਤੇ ਘੁਸਪੈਠ ਦੀ ਰਿਪੋਰਟ ਦਾ ਜਵਾਬ ਦਿੱਤਾ। ਪੁਲਿਸ ਅਨੁਸਾਰ ਸੁਰੱਖਿਆ ਨਿਗਰਾਨੀ ਦੌਰਾਨ ਜਗਦੀਸ਼ ਪੰਧੇਰ ਨੂੰ ਮੰਦਰ ਵਿੱਚ ਦਾਖ਼ਲ ਹੁੰਦੇ ਹੋਏ ਦਾਨ ਬਾਕਸ ਵਿੱਚੋਂ ਵੱਡੀ ਮਾਤਰਾ ਵਿੱਚ ਨਕਦੀ ਲੈਂਦਿਆਂ ਦੇਖਿਆ ਗਿਆ। ਹਾਲਾਂਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਉਹ ਫਰਾਰ ਹੋ ਗਿਆ ਸੀ।

ਫੁਟੇਜ ਨੇ ਖੋਲ੍ਹੀ ਪੋਲ 

ਜਗਦੀਸ਼ ਪੰਧੇਰ ਨੂੰ ਸਵੇਰੇ  ਫੁਟੇਜ ਵਿੱਚ ਪਿਕਰਿੰਗ ਅਤੇ ਅਜੈਕਸ ਵਿੱਚ ਹਿੰਦੂ ਮੰਦਰਾਂ ਵਿੱਚ ਵਾਧੂ ਭੰਨਤੋੜ ਕਰਦੇ ਦੇਖਿਆ ਗਿਆ ਸੀ। ਇਹ ਸਾਰੀਆਂ ਘਟਨਾਵਾਂ ਡਰਹਮ ਅਤੇ ਗ੍ਰੇਟਰ ਟੋਰਾਂਟੋ ਏਰੀਆ ਦੇ ਆਲੇ-ਦੁਆਲੇ ਵਾਪਰੀਆਂ ਸਨ। ਜਿਸਤੋਂ ਬਾਅਦ ਪੁਲਿਸ ਨੇ ਨਿਗਰਾਨੀ ਰੱਖਣੀ ਸ਼ੁਰੂ ਕੀਤੀ ਅਤੇ ਜਾਂਚ ਪੜਤਾਲ ਮਗਰੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ। 

ਇਹ ਵੀ ਪੜ੍ਹੋ