ਵੈਨਕੂਵਰ ਵਿੱਚ ਕੈਨੇਡਾ ਦਾ ਸਭ ਤੋਂ ਪੁਰਾਣਾ ਵਿਸਾਖੀ ਨਗਰ ਕੀਰਤਨ ਕੱਢਿਆ ਗਿਆ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੈਨਕੂਵਰ ਦੇ ਰੌਸ ਸਟਰੀਟ ਗੁਰਦੁਆਰੇ ਵਿੱਚ ਜਸ਼ਨ ਵਿੱਚ ਹਿੱਸਾ ਲੈਣ ਲਈ ਦੌਰਾ ਕੀਤਾ ਟੋਰਾਂਟੋ: ਕੈਨੇਡਾ ਦਾ ਸਭ ਤੋਂ ਪੁਰਾਣਾ ਵਿਸਾਖੀ ਜਸ਼ਨ ਜੋ ਕੋਵਿਡ-19 ਪਾਬੰਦੀਆਂ ਕਰਕੇ ਪਏ ਗੈਪ ਦੇ ਤਿੰਨ ਸਾਲਾਂ ਬਾਅਦ ਸ਼ਨੀਵਾਰ ਨੂੰ ਵੈਨਕੂਵਰ ਦੀਆਂ ਸੜਕਾਂ ‘ਤੇ ਵਾਪਸੀ ਕੀਤੀ। ਜਲੂਸ ਵਿੱਚ ਸ਼ਾਮਲ ਹੋਣ ਲਈ ਲਗਭਗ ਇੱਕ ਚੌਥਾਈ ਲੱਖ ਦੇ […]

Share:

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੈਨਕੂਵਰ ਦੇ ਰੌਸ ਸਟਰੀਟ ਗੁਰਦੁਆਰੇ ਵਿੱਚ ਜਸ਼ਨ ਵਿੱਚ ਹਿੱਸਾ ਲੈਣ ਲਈ ਦੌਰਾ ਕੀਤਾ

ਟੋਰਾਂਟੋ: ਕੈਨੇਡਾ ਦਾ ਸਭ ਤੋਂ ਪੁਰਾਣਾ ਵਿਸਾਖੀ ਜਸ਼ਨ ਜੋ ਕੋਵਿਡ-19 ਪਾਬੰਦੀਆਂ ਕਰਕੇ ਪਏ ਗੈਪ ਦੇ ਤਿੰਨ ਸਾਲਾਂ ਬਾਅਦ ਸ਼ਨੀਵਾਰ ਨੂੰ ਵੈਨਕੂਵਰ ਦੀਆਂ ਸੜਕਾਂ ‘ਤੇ ਵਾਪਸੀ ਕੀਤੀ। ਜਲੂਸ ਵਿੱਚ ਸ਼ਾਮਲ ਹੋਣ ਲਈ ਲਗਭਗ ਇੱਕ ਚੌਥਾਈ ਲੱਖ ਦੇ ਇਕੱਠ ਨੇ ਨਗਰ ਕੀਰਤਨ ਦਾ ਸ਼ਹਿਰ ਵਿੱਚ ਵਾਪਸੀ ਦੌਰਾਨ ਸਵਾਗਤ ਕੀਤਾ।

ਖਾਲਸਾ ਦਿਨ ’ਤੇ ਨਗਰ ਕੀਰਤਨ ਦਾ ਆਯੋਜਨ ਖਾਲਸਾ ਦੀਵਾਨ ਸੋਸਾਇਟੀ ਦੁਆਰਾ ਕੀਤਾ ਜਾਂਦਾ ਹੈ, ਜਿਸਦੀ ਸਥਾਪਨਾ 1906 ਵਿੱਚ ਕੀਤੀ ਗਈ ਸੀ ਜੋ ਕਿ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਵੈਨਕੂਵਰ ਦੇ ਇਤਿਹਾਸਕ ਰੌਸ ਸਟਰੀਟ ਗੁਰਦੁਆਰੇ ਦਾ ਸੰਚਾਲਨ ਵੀ ਕਰਦੀ ਹੈ। ਪ੍ਰਬੰਧਕ ਇਸ ਗੱਲ ਤੋਂ ਬਹੁਤ ਖੁਸ਼ ਸਨ ਕਿ 2019 ਤੋਂ ਬਾਅਦ ਪਹਿਲੀ ਵਾਰ ਨਗਰ ਕੀਰਤਨ ਦੀ ਵਾਪਸੀ ਹੋਈ ਹੈ। ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਨੇ ਕਿਹਾ, “ਇਹ ਸ਼ਾਨਦਾਰ ਸੀ, ਲੋਕ ਬਹੁਤ ਉਤਸ਼ਾਹਿਤ ਸਨ।”

ਆਕਰਸ਼ਣ ਦਾ ਕੇਂਦਰ ਖ਼ਾਸਤੌਰ ’ਤੇ ਪਾਲਕੀ ਸੀ, ਜੋ ਕਿ 55 ਫੁੱਟ ਲੰਬੀ ਸੀ ਅਤੇ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਮੰਨੇ ਜਾਂਦੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਦਰਸ਼ਿਤ ਕਰਦੀ ਸੀ। ਇਸ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਪਿਛੇ 324ਵੇਂ ਖ਼ਾਲਸਾ ਪ੍ਰਕਾਸ਼ ਦਿਵਸ ਵਾਲੀ ਘਟਨਾ ਹੈ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ।

ਸੁਸਾਇਟੀ ਦੇ ਉਪ-ਪ੍ਰਧਾਨ ਜਗਦੀਪ ਸੰਘੇੜਾ ਅਨੁਸਾਰ, ਇਹ ਭਾਰਤ ਤੋਂ ਬਾਹਰ ਸਭ ਤੋਂ ਪੁਰਾਣਾ ਨਗਰ ਕੀਰਤਨ ਹੈ, ਜੋ ਪਹਿਲੀ ਵਾਰ 1979 ਵਿੱਚ ਆਯੋਜਿਤ ਕੀਤਾ ਗਿਆ ਸੀ। ਇਹ ਜਲੂਸ ਸਵੇਰੇ 11 ਵਜੇ ਰੌਸ ਸਟਰੀਟ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਈਆ ਅਤੇ ਸ਼ਾਮ 4.30 ਵਜੇ ਦੇ ਕਰੀਬ ਵਾਪਸ ਗੁਰੁਦੁਆਰੇ ਪਹੁੰਚਿਆ।

ਸ਼ਨੀਵਾਰ ਨੂੰ ਨਗਰ ਕੀਰਤਨ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਹਿਤ ਉਨ੍ਹਾਂ ਦੇ ਕੈਬਨਿਟ ਸਾਥੀ ਹਰਜੀਤ ਸੱਜਣ ਸਮੇਤ ਮੇਅਰ ਕੇਨ ਸਿਮ ਵੀ ਸਨ, ਜਿਨ੍ਹਾਂ ਨੇ ਟਵੀਟ ਕੀਤਾ, “ਅੱਜ ਵੈਨਕੂਵਰ ਦੀ ਵਿਸਾਖੀ ਪਰੇਡ ਦੀ ਵਾਪਸੀ ਦਾ ਜਸ਼ਨ ਮਨਾਉਂਦਿਆਂ ਬਹੁਤ ਵਧੀਆ ਸਮਾਂ ਬੀਤਿਆ। ਅੱਜ ਦੇ ਤਿਉਹਾਰਾਂ ਦੇ ਆਯੋਜਕਾਂ ਦਾ ਅਜਿਹੇ ਅਦਭੁਤ ਸਮਾਗਮ ‘ਤੇ ਸਖ਼ਤ ਮਿਹਨਤ ਕਰਨ ਲਈ ਧੰਨਵਾਦ ਅਤੇ ਉਨ੍ਹਾਂ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਸੇਵਾ, ਸਮਾਨਤਾ ਅਤੇ ਹਮਦਰਦੀ ਦੀਆਂ ਕਦਰਾਂ-ਕੀਮਤਾਂ ਨੂੰ ਦਰਸਾਉਂਦੇ ਹੋਏ ਹਾਜ਼ਰੀ ਭਰੀ।”

ਵੈਸਾਖੀ ਨਗਰ ਕੀਰਤਨ ਦੇ 2020 ਅਤੇ 2021 ਵਿੱਚ ਰੱਦ ਹੋਣ ਤੋਂ ਬਾਅਦ, ਪਿਛਲੇ ਸਾਲ ਸੀਮਿਤ ਪ੍ਰੋਗਰਾਮ ਕੀਤੇ ਗਏ ਸਨ।