US: ਡੋਨਾਲਡ ਟਰੰਪ ਤੋਂ ਡਰੀ ਕਮਲਾ ਹੈਰਿਸ, ਅਮਰੀਕੀ ਜਨਤਾ ਸਾਮਣੇ ਮੰਨੀ ਇਹ ਗੱਲ, ਜਾਣੋ ਹੋਰ ਕੀ ਕਿਹਾ

ਆਇਓਵਾ ਕਾਕਸ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਅਮਰੀਕਾ ਦੀ ਉਪ ਰਾਸ਼ਟਰਪਤੀ ਦਾ ਬਿਆਨ ਸਾਮਣੇ ਆਇਆ। ਟਰੰਪ ਬਾਰੇ ਹੋਰ ਵੀ ਬਹੁਤ ਕੁੱਝ ਆਖਿਆ। ਆਓ ਜਾਣਦੇ ਹਾਂ..... 

Share:

ਹਾਈਲਾਈਟਸ

  • ਡੋਨਾਲਡ ਟਰੰਪ ਵ੍ਹਾਈਟ ਹਾਊਸ ਵਾਪਸ ਆ ਸਕਦੇ ਹਨ
  • ਉਹ ਅਮਰੀਕਾ ਵਿੱਚ ਲੋਕਤੰਤਰ ਲਈ ਖ਼ਤਰਾ ਹੈ

US News: ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਕਹਿਣਾ ਹੈ ਕਿ ਉਹ ਇਸ ਗੱਲੋਂ ਬਹੁਤ ਡਰੀ ਹੋਈ ਹੈ ਕਿ ਡੋਨਾਲਡ ਟਰੰਪ ਵ੍ਹਾਈਟ ਹਾਊਸ ਵਾਪਸ ਆ ਸਕਦੇ ਹਨ। ਕਮਲਾ ਹੈਰਿਸ ਨੇ ਡੈਮੋਕ੍ਰੇਟਿਕ ਪਾਰਟੀ ਦੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਕਮਲਾ ਹੈਰਿਸ ਦਾ ਇਹ ਬਿਆਨ ਆਇਓਵਾ ਕਾਕਸ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਆਇਆ ਹੈ, ਜਿਸ ਵਿੱਚ ਡੋਨਾਲਡ ਟਰੰਪ ਦੀ ਜਿੱਤ ਹੋਈ ਹੈ। 

ਹੈਰਿਸ ਨੇ ਸਵੀਕਾਰ ਕੀਤੀ ਡਰਨ ਵਾਲੀ ਗੱਲ

ਆਇਓਵਾ ਵਿੱਚ ਰਿਪਬਲਿਕਨ ਕਾਕਸ ਚ ਡੋਨਾਲਡ ਟਰੰਪ ਦੀ ਵਿਆਪਕ ਜਿੱਤ ਤੋਂ ਬਾਅਦ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਮੰਨਿਆ ਕਿ ਉਹ 'ਬਹੁਤ ਡਰੀ ਹੋਈ' ਸੀ ਕਿ ਸਾਬਕਾ ਰਾਸ਼ਟਰਪਤੀ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਵ੍ਹਾਈਟ ਹਾਊਸ ਵਿੱਚ ਵਾਪਸ ਆਉਣਗੇ। ਬੁੱਧਵਾਰ ਨੂੰ ਏਬੀਸੀ ਦੇ 'ਦਿ ਵਿਊ' 'ਤੇ ਬੋਲਦਿਆਂ ਹੈਰਿਸ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਵੱਲੋਂ ਟਰੰਪ ਦੀ ਸੰਭਾਵਿਤ ਜਿੱਤ ਨੂੰ ਲੈ ਕੇ ਕੀਤੀਆਂ ਚਿੰਤਾਵਾਂ ਬਾਰੇ ਵੀ ਗੱਲ ਕੀਤੀ। ਟਰੰਪ ਦੇ ਦੁਬਾਰਾ ਰਾਸ਼ਟਰਪਤੀ ਬਣਨ ਦੇ ਨਤੀਜਿਆਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, 'ਮੈਨੂੰ ਬਹੁਤ ਡਰ ਲੱਗ ਰਿਹਾ ਹੈ'। ਇਸ ਲਈ ਮੈਂ ਆਪਣੇ ਦੇਸ਼ ਦੀ ਯਾਤਰਾ ਕਰ ਰਹੀ ਹਾਂ, ਸਾਨੂੰ ਸਾਰਿਆਂ ਨੂੰ ਡਰਨਾ ਚਾਹੀਦਾ ਹੈ।’

ਟਰੰਪ ਨੂੰ ਲੋਕਤੰਤਰ ਲਈ ਖ਼ਤਰਾ ਦੱਸਿਆ 

ਹੈਰਿਸ ਨੇ ਟਰੰਪ ਨੂੰ ਲੋਕਤੰਤਰ ਲਈ ਖ਼ਤਰਾ ਦੱਸਦਿਆਂ ਕਿਹਾ ਕਿ ਇੱਕ ਸਾਬਕਾ ਰਾਸ਼ਟਰਪਤੀ ਜਿਸਨੂੰ ਦੋ ਵਾਰ ਮਹਾਦੋਸ਼ ਦਾ ਸਾਹਮਣਾ ਕਰਨਾ ਪਿਆ, ਜਿਸਦੇ ਖਿਲਾਫ 91 ਅਪਰਾਧਿਕ ਮਾਮਲੇ ਪੈਂਡਿੰਗ ਹਨ, ਉਹ ਅਮਰੀਕਾ ਵਿੱਚ ਲੋਕਤੰਤਰ ਲਈ ਖ਼ਤਰਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਸਾਬਕਾ ਫਸਟ ਲੇਡੀ ਮਿਸ਼ੇਲ ਓਬਾਮਾ ਨੇ ਵੀ ਡੋਨਾਲਡ ਟਰੰਪ ਦੇ ਮੁੜ ਅਮਰੀਕੀ ਰਾਸ਼ਟਰਪਤੀ ਚੁਣੇ ਜਾਣ ਦੀਆਂ ਸੰਭਾਵਨਾਵਾਂ ਨੂੰ ਡਰਾਉਣਾ ਦੱਸਿਆ ਸੀ।

ਇਹ ਵੀ ਪੜ੍ਹੋ