ਪ੍ਰੇਮਿਕਾ ਦੇ ਕਤਲ ਦੀ ਮਿਲੀ ਅਨੌਖੀ ਸਜ਼ਾ, ਯੂਕਰੇਨ ਖਿਲਾਫ ਜੰਗ ਲੜਨ ਲਈ ਭੇਜਿਆ

ਪ੍ਰੇਮਿਕਾ ਵਲੋਂ ਬ੍ਰੇਕਅਪ ਕਰਨ ਤੋਂ ਮਗਰੋਂ ਗੁੱਸੇ ਵਿੱਚ ਆਏ ਪ੍ਰੇਮੀ ਨੇ ਬਲਾਤਕਾਰ ਕਰਨ ਤੋਂ ਬਾਅਦ 111 ਵਾਰ ਚਾਕੂ ਮਾਰ ਕੇ ਕੀਤਾ ਸੀ ਕਤਲ।

Share:

ਰੂਸ ਵਿੱਚ ਬਲਾਤਕਾਰ ਤੋਂ ਬਾਅਦ ਆਪਣੀ ਪ੍ਰੇਮਿਕਾ ਦਾ ਚਾਕੂ ਮਾਰ ਕੇ ਕਤਲ ਕਰਨ ਵਾਲੇ ਦੋਸ਼ੀ ਨੂੰ ਪੁਤਿਨ ਸਰਕਾਰ ਵਲੋਂ ਅਨੋਖੀ ਸਜ਼ਾ ਦਿਤੀ ਗਈ ਹੈ। ਉਸ ਨੂੰ ਯੂਕਰੇਨ ਦੇ ਖਿਲਾਫ ਜੰਗ ਲਈ ਭੇਜ ਦਿੱਤਾ ਗਿਆ ਹੈ। ਕਈ ਕੈਦੀਆਂ ਨੂੰ ਪੁਤਿਨ ਦੇ ਹੁਕਮਾਂ 'ਤੇ ਯੂਕਰੇਨ ਵਿੱਚ ਲੜਨ ਲਈ ਭੇਜਿਆ ਗਿਆ ਹੈ। ਦੋਸ਼ੀ ਦਾ ਨਾਂ ਵਲਾਦਿਸਲਾਵ ਕਨਯੂਸ ਹੈ। ਪ੍ਰੇਮਿਕਾ ਦਾ ਸਿਰਫ਼ ਇਹਨਾਂ ਕਸੂਰ ਹੀ ਸੀ ਕਿ ਉਸ ਨੇ ਆਪਣੇ ਪ੍ਰੇਮੀ ਨਾਲ ਬ੍ਰੇਕਅਪ ਕਰ ਲਿਆ ਸੀ। ਗੂੱਸੇ ਵਿੱਚ ਆਏ ਪ੍ਰੇਮੀ ਨੇ ਪਹਿਲਾਂ ਆਪਣੀ ਪ੍ਰੇਮਿਕਾ ਵੇਰਾ ਪੇਖਤੇਲੇਵਾ ਨਾਲ ਬਲਾਤਕਾਰ ਕੀਤਾ। ਕਰੀਬ 4 ਘੰਟੇ ਤਸ਼ੱਦਦ ਕੀਤਾ ਅਤੇ ਬਾਅਦ 'ਚ ਉਸ 'ਤੇ ਚਾਕੂ ਨਾਲ 111 ਵਾਰ ਕੀਤੇ ਤੇ ਤਾਰ ਨਾਲ ਗਲਾ ਘੁੱਟ ਦਿੱਤਾ। ਲੜਕੀ ਦੀ ਮੌਤ ਹੋ ਚੁੱਕੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਵਲਾਦਿਸਲਾਵ (27) ਨੇ ਇਸ ਸਾਲ ਦੀ ਸ਼ੁਰੂਆਤ 'ਚ ਵੇਰਾ (23) ਨਾਲ ਬਲਾਤਕਾਰ ਅਤੇ ਕਤਲ ਕਰ ਦਿੱਤਾ ਸੀ। ਵੇਰਾ ਨੇ ਆਪਣੀਆਂ ਬੁਰੀਆਂ ਆਦਤਾਂ ਦੇ ਕਾਰਨ ਵਲਾਦਿਸਲਾਵ ਨਾਲ ਨਾਤਾ ਤੋੜ ਲਿਆ ਸੀ। 

7 ਵਾਰ ਕਾਲ ਕਰਨ ਤੇ ਵੀ ਪੁਲਿਸ ਨੇ ਨਹੀਂ ਦਿੱਤਾ ਸੀ ਕੋਈ ਜ਼ਵਾਬ

ਖਾਸ ਗੱਲ ਇਹ ਹੈ ਕਿ ਵੇਰਾ ਦੇ ਗੁਆਂਢੀਆਂ ਨੇ ਉਸ ਦੇ ਫਲੈਟ ਤੋਂ ਚੀਕਾਂ ਦੀ ਆਵਾਜ਼ ਸੁਣ ਕੇ 7 ਵਾਰ ਪੁਲਿਸ ਨੂੰ ਫੋਨ ਕੀਤਾ, ਪਰ ਪੁਲਸ ਨੇ ਇਕ ਵਾਰ ਵੀ ਕਾਲ ਦਾ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਵਲਾਦਿਸਲਾਵ ਵੀ ਮੌਕੇ ਤੋਂ ਭੱਜ ਗਿਆ। ਬਾਅਦ ਵਿੱਚ ਵੇਰਾ ਦੀ ਮਾਂ ਨੇ ਪੁਲਿਸ ਨੂੰ ਜਾ ਕੇ ਵਾਰਦਾਤ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਵਲਾਦਿਸਲਾਵ ਨੂੰ ਬਾਅਦ ਵਿੱਚ 17 ਸਾਲ ਦੀ ਸਖ਼ਤ ਮਿਹਨਤ ਦੀ ਸਜ਼ਾ ਸੁਣਾਈ ਗਈ ਸੀ। ਇੱਕ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਜਾਰੀ ਹੈ।

ਰਾਸ਼ਟਰਪਤੀ ਦੇ ਵਿਸ਼ੇਸ਼ ਹੁਕਮਾਂ ਤਹਿਤ ਮੁਆਫ਼ੀ ਦਿੱਤੀ ਗਈ

ਪੱਛਮੀ ਮੀਡੀਆ ਦੀਆਂ ਕਈ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੂਸ ਕੋਲ ਸੈਨਿਕਾਂ ਦੀ ਕਮੀ ਹੋ ਰਹੀ ਹੈ। ਇਸ ਤੋਂ ਇਲਾਵਾ ਇੱਥੋਂ ਦੇ ਨੌਜਵਾਨ ਇਸ ਥੋਪੀ ਜੰਗ ਵਿੱਚ ਸ਼ਾਮਲ ਹੋਣ ਲਈ ਤਿਆਰ ਨਹੀਂ ਹਨ। ਕੁਝ ਨੌਜਵਾਨ ਅਜਿਹੇ ਹਨ ਜੋ ਦੇਸ਼ ਛੱਡ ਕੇ ਚਲੇ ਗਏ ਹਨ ਤਾਂ ਕਿ ਉਨ੍ਹਾਂ ਨੂੰ ਫੌਜ ਵਿਚ ਭਰਤੀ ਨਾ ਹੋਣਾ ਪਵੇ। ਇਸ ਤੋਂ ਬਾਅਦ ਜੇਲ੍ਹ ਵਿੱਚ ਬੰਦ ਖ਼ਤਰਨਾਕ ਕੈਦੀਆਂ ਨੂੰ ਇਸ ਸ਼ਰਤ 'ਤੇ ਮਾਫ਼ੀ ਦਿੱਤੀ ਗਈ ਕਿ ਉਹ ਜੰਗ ਵਿੱਚ ਸ਼ਾਮਲ ਹੋਣਗੇ। ਬਹੁਤ ਸਾਰੇ ਡਰੇ ਹੋਏ ਕੈਦੀ ਇਸ ਲਈ ਸਹਿਮਤ ਹੋਏ। ਵਲਾਦਿਸਲਾਵ ਵੀ ਉਨ੍ਹਾਂ ਵਿੱਚੋਂ ਇੱਕ ਹੈ। ਉਸ ਨੂੰ 27 ਅਪ੍ਰੈਲ ਨੂੰ ਰਾਸ਼ਟਰਪਤੀ ਦੇ ਵਿਸ਼ੇਸ਼ ਹੁਕਮਾਂ ਤਹਿਤ ਮੁਆਫ਼ੀ ਦਿੱਤੀ ਗਈ ਸੀ। ਹੁਣ ਉਹ ਲੜਾਈ ਵਿੱਚ ਸ਼ਾਮਲ ਹੋ ਗਿਆ ਹੈ।

ਇਹ ਵੀ ਪੜ੍ਹੋ