ਲਾਈਵ ਪ੍ਰੋਗ੍ਰਾਮ ਦੌਰਾਨ ਯੂਕਰੇਨ ਨੇ ਦਾਗੀ ਮਿਜ਼ਾਈਲ, ਰੂਸੀ ਅਦਾਕਾਰਾ ਦੀ ਮੌਤ

40 ਸਾਲਾ ਅਭਿਨੇਤਰੀ ਪੋਲੀਨਾ ਮੇਨਸ਼ਿਖ ਰੂਸੀ ਥੀਏਟਰ ਵਿੱਚ ਕੰਮ ਕਰਦੀ ਸੀ। ਰੂਸ ਦੀ ਮਿਜ਼ਾਈਲ ਅਤੇ ਆਰਟਿਲਰੀ ਫੋਰਸ ਦੇ ਸਾਲਾਨਾ ਦਿਵਸ ਸਮਾਰੋਹ ਦੇ ਮੌਕੇ 'ਤੇ ਇੱਕ ਸੰਗੀਤ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਉਹ ਪਰਫਾਰਮ ਕਰ ਰਹੀ ਸੀ।

Share:

ਰੂਸ ਅਤੇ ਯੂਕਰੇਨ ਵਿਚਕਾਰ 24 ਫਰਵਰੀ 2022 ਤੋਂ ਜੰਗ ਚੱਲ ਰਹੀ ਹੈ। ਜੰਗ ਵਿੱਚ ਦੋਵਾਂ ਦੇਸ਼ਾਂ ਦਾ ਨੁਕਸਾਨ ਹੋਇਆ ਹੈ। ਹੁਣ ਇੱਕ ਰੂਸੀ ਅਭਿਨੇਤਰੀ ਦੀ ਵੀ ਜੰਗ ਦੌਰਾਨ ਮੌਤ ਹੋ ਗਈ ਹੈ। ਇਹ ਹਾਦਸਾ ਲਾਈਵ ਸ਼ੋਅ ਦੌਰਾਨ ਵਾਪਰਿਆ। ਅਭਿਨੇਤਰੀ ਪੋਲੀਨਾ ਮੇਨਸ਼ਿਖ ਪੂਰਬੀ ਯੂਕਰੇਨ ਦੇ ਰੂਸ ਦੇ ਨਿਯੰਤਰਿਤ ਖੇਤਰ ਡੋਨਬਾਸ ਵਿੱਚ ਰੂਸੀ ਸੈਨਿਕਾਂ ਲਈ ਲਾਈਵ ਪ੍ਰਦਰਸ਼ਨ ਦੇ ਰਹੀ ਸੀ। ਇਸ ਦੌਰਾਨ ਯੂਕਰੇਨ ਨੇ ਹਵਾਈ ਹਮਲਾ ਕੀਤਾ। ਇਸ ਹਮਲੇ 'ਚ ਅਦਾਕਾਰਾ ਦੀ ਮੌਤ ਹੋ ਗਈ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਹਮਲੇ ਦੀ ਜਾਂਚ ਦਾ ਐਲਾਨ

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਕਲਿੱਪ 'ਚ ਪੋਲੀਨਾ ਮੇਨਸ਼ਿਖ ਨੂੰ ਗਿਟਾਰ ਵਜਾਉਂਦੇ ਹੋਏ ਅਤੇ ਰੂਸੀ ਸੈਨਿਕਾਂ ਲਈ ਗੀਤ ਗਾਉਂਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਅਚਾਨਕ ਜ਼ੋਰਦਾਰ ਆਵਾਜ਼ ਆਉਂਦੀ ਹੈ ਅਤੇ ਬਲੈਕ ਆਊਟ ਹੋ ਜਾਂਦਾ ਹੈ। ਰੂਸੀ ਜਾਂਚ ਕਮੇਟੀ ਨੇ ਹਮਲੇ ਦੀ ਜਾਂਚ ਦਾ ਐਲਾਨ ਕੀਤਾ ਹੈ। ਨਿਊਜ਼ ਏਜੰਸੀ 'ਰਾਇਟਰਜ਼' ਮੁਤਾਬਕ ਘਟਨਾ ਦੇ ਵੇਰਵਿਆਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ। ਪਰ ਦੋਵਾਂ ਪਾਸਿਆਂ ਦੇ ਫੌਜੀ ਅਧਿਕਾਰੀਆਂ ਨੇ ਕਿਹਾ ਕਿ ਯੂਕਰੇਨ ਨੇ 19 ਨਵੰਬਰ ਨੂੰ ਡੋਨਬਾਸ ਖੇਤਰ ਵਿੱਚ ਹਮਲਾ ਕੀਤਾ ਸੀ। ਰਿਪੋਰਟ ਮੁਤਾਬਕ 40 ਸਾਲਾ ਅਭਿਨੇਤਰੀ ਪੋਲੀਨਾ ਮੇਨਸ਼ਿਖ ਰੂਸੀ ਥੀਏਟਰ 'ਚ ਕੰਮ ਕਰਦੀ ਸੀ। ਰੂਸ ਦੀ ਮਿਜ਼ਾਈਲ ਅਤੇ ਆਰਟਿਲਰੀ ਫੋਰਸ ਦੇ ਸਾਲਾਨਾ ਦਿਵਸ ਸਮਾਰੋਹ ਦੇ ਮੌਕੇ 'ਤੇ ਇੱਕ ਸੰਗੀਤ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ। ਅਭਿਨੇਤਰੀ ਇਸ 'ਚ ਪਰਫਾਰਮ ਕਰ ਰਹੀ ਸੀ। ਇਸ ਸਮੇਂ ਯੂਕਰੇਨ ਨੇ ਹਵਾਈ ਹਮਲੇ ਕੀਤੇ। ਇਸ ਹਮਲੇ 'ਚ ਅਭਿਨੇਤਰੀ ਸਮੇਤ ਕੁਝ ਰੂਸੀ ਮਲਾਹਾਂ ਦੀ ਵੀ ਮੌਤ ਹੋ ਗਈ ਸੀ। ਕੰਸਰਟ ਹਾਲ 'ਚ ਹੋਏ ਇਸ ਹਮਲੇ 'ਚ ਘੱਟੋ-ਘੱਟ 100 ਲੋਕ ਜ਼ਖਮੀ ਹੋ ਗਏ। ਹਾਲਾਂਕਿ ਇਸ ਹਮਲੇ 'ਚ ਮਾਰੇ ਗਏ ਲੋਕਾਂ ਦੀ ਕੁੱਲ ਗਿਣਤੀ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।

ਯੂਕਰੇਨ ਨੇ ਦੱਸਿਆ ਬਦਲਾ

ਯੂਕਰੇਨ ਨੇ ਇਸ ਹਮਲੇ ਨੂੰ ਬਦਲਾ ਕਰਾਰ ਦਿੱਤਾ ਹੈ। ਯੂਕਰੇਨ ਨੇ ਮੰਨਿਆ ਕਿ ਇਹ ਹਮਲਾ ਇਸ ਮਹੀਨੇ ਦੇ ਸ਼ੁਰੂ ਵਿੱਚ ਯੂਕਰੇਨ ਵਿੱਚ ਇੱਕ ਪੁਰਸਕਾਰ ਸਮਾਰੋਹ ਵਿੱਚ ਹੋਏ ਵਿਨਾਸ਼ਕਾਰੀ ਰੂਸੀ ਹਮਲੇ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ। ਯੂਕਰੇਨ ਦੇ ਹਵਾਈ ਕਮਾਂਡਰ ਰਾਬਰਟ ਬ੍ਰੋਵਡੀ ਨੇ ਕਿਹਾ ਕਿ ਕੀਵ ਦੀਆਂ ਫੌਜਾਂ ਨੇ '128ਵੀਂ ਬ੍ਰਿਗੇਡ ਦਾ ਬਦਲਾ ਲੈਣ' ਲਈ ਰੂਸੀ ਮਰੀਨ ਦੀ 810ਵੀਂ ਵੱਖਰੀ ਬ੍ਰਿਗੇਡ 'ਤੇ ਹਮਲਾ ਕੀਤਾ।

ਹੁਣ ਤੱਕ 10 ਹਜਾਰ ਮੌਤਾਂ

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫਤਰ ਨੇ ਮੰਗਲਵਾਰ ਨੂੰ ਕਿਹਾ ਕਿ ਫਰਵਰੀ 2022 ਵਿਚ ਰੂਸੀ ਹਮਲੇ ਤੋਂ ਬਾਅਦ ਯੂਕਰੇਨ ਵਿਚ 10,000 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਰੂਸ ਅਤੇ ਯੂਕਰੇਨ ਵਿਚਾਲੇ ਜੰਗ 21ਵੇਂ ਮਹੀਨੇ ਵਿੱਚ ਦਾਖਲ ਹੋ ਗਈ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫਤਰ ਨੇ ਕਿਹਾ ਕਿ ਮਰਨ ਵਾਲਿਆਂ ਵਿੱਚੋਂ ਇੱਕ ਤਿਹਾਈ 60 ਸਾਲ ਤੋਂ ਵੱਧ ਉਮਰ ਦੇ ਸਨ।

ਇਹ ਵੀ ਪੜ੍ਹੋ

Tags :