ਨਿਊਯਾਰਕ 'ਚ ਦੋ ਸਬਵੇਅ ਟਰੇਨਾਂ ਆਪਸ ਵਿੱਚ ਭਿੜਿਆ, 24 ਲੋਕ ਜ਼ਖਮੀ

ਮੈਨਹਟਨ ਵਿੱਚ ਵੈਸਟ 96 ਵੀਂ ਸਟ੍ਰੀਟ ਦੇ ਨੇੜੇ ਇੱਕ ਸਬਵੇਅ ਟਰੇਨ ਲਗਭਗ 300 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਵਰਕ ਟਰੇਨ ਨਾਲ ਟਕਰਾ ਗਈ, ਜਿਸ ਨਾਲ ਟਰੇਨ ਪਟੜੀ ਤੋਂ ਉਤਰ ਗਈ।

Share:

ਨਿਊਯਾਰਕ 'ਚ ਸਬਵੇਅ ਟਰੇਨ ਦੇ ਪਟੜੀ ਤੋਂ ਉਤਰਨ ਕਾਰਨ 24 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਮੈਟਰੋਪੋਲੀਟਨ ਟਰਾਂਸਪੋਰਟੇਸ਼ਨ ਅਥਾਰਟੀ ਦੇ ਅਧਿਕਾਰੀਆਂ ਅਨੁਸਾਰ ਵੀਰਵਾਰ ਦੁਪਹਿਰ ਨੂੰ ਮੈਨਹਟਨ ਵਿੱਚ ਵੈਸਟ 96 ਵੀਂ ਸਟ੍ਰੀਟ ਦੇ ਨੇੜੇ ਇੱਕ ਸਬਵੇਅ ਟਰੇਨ ਲਗਭਗ 300 ਲੋਕਾਂ ਨੂੰ ਲੈ ਕੇ ਜਾ ਸੀ ਕਿ ਉਸਦੀ ਟੱਕਰ ਇੱਕ ਵਰਕ ਟਰੇਨ ਨਾਲ ਹੋ ਗਈ। ਹਾਸਦੇ ਦੇ ਕਾਰਨ ਟਰੇਨ ਪਟੜੀ ਤੋਂ ਉਤਰ ਗਈ।

 

ਹਾਦਸੇ ਦੀ ਕੀਤੀ ਜਾ ਰਹੀ ਜਾਂਚ

ਟਰੇਨ ਵਿੱਚ ਬੈਠੀ ਐਵਲਿਨ ਐਗੁਇਲਰ ਜੋ ਬਰੁਕਲਿਨ ਤੋਂ ਘਰ ਜਾ ਰਹੀ ਸੀ, ਨੇ ਦੱਸਿਆ ਕਿ ਇਹ ਹਾਦਸਾ ਡਰਾਵਨਾ ਸੀ। ਟਰੇਨ 'ਚ ਲੋਕਾਂ ਦਾ ਸਾਮਾਨ ਉੱਡ ਗਿਆ। ਉਸਦਾ ਸਿਰ ਦਰਵਾਜ਼ੇ ਦੀ ਖਿੜਕੀ ਨਾਲ ਟਕਰਾ ਗਿਆ। ਹਾਲਾਂਕਿ ਉਸਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਨਿਊਯਾਰਕ ਸਿਟੀ ਟ੍ਰਾਂਜ਼ਿਟ ਦੇ ਪ੍ਰਧਾਨ ਰਿਚਰਡ ਡੇਵੀ ਨੇ ਕਿਹਾ ਕਿ ਆਉਚ ਆਫ ਸਰਵਿਸ ਰੇਲਗੱਡੀ ਫਸ ਗਈ ਸੀ ਕਿਉਂਕਿ ਕਿਸੇ ਨੇ ਕਈ ਐਮਰਜੈਂਸੀ ਸਟਾਪ ਕੋਰਡਾਂ ਨੂੰ ਖਿੱਚ ਦਿੱਤਾ ਸੀ ਅਤੇ ਕਰਮਚਾਰੀ ਬ੍ਰੇਕ ਦੀਆਂ ਤਾਰਾਂ ਨੂੰ ਰੀਸੈਟ ਕਰਨ ਲਈ ਟ੍ਰੇਨ ਵਿੱਚ ਸਨ। ਡੇਵੀ ਨੇ ਕਿਹਾ ਕਿ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। ਇਸਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ