Trump ਦੀ ਹੂਤੀ ਬਾਗੀਆਂ ਨੂੰ ਧਮਕੀ, ਪੂਰੀ ਤਰ੍ਹਾਂ ਤਬਾਹ ਕਰ ਦੇਵਾਂਗਾ, American airstrike ਵਿੱਚ 1 ਦੀ ਮੌਤ, 15 ਜ਼ਖਮੀ

ਈਰਾਨ 'ਤੇ ਲੰਬੇ ਸਮੇਂ ਤੋਂ ਹੂਤੀ ਵਿਦਰੋਹੀਆਂ ਦੀ ਮਦਦ ਕਰਨ ਦਾ ਦੋਸ਼ ਲਗਾਇਆ ਜਾਂਦਾ ਰਿਹਾ ਹੈ। ਹੂਤੀ ਯਮਨ ਦੇ ਘੱਟ ਗਿਣਤੀ ਸ਼ੀਆ ਜ਼ੈਦੀ ਭਾਈਚਾਰੇ ਨਾਲ ਸਬੰਧਤ ਹਨ। ਇਸ ਭਾਈਚਾਰੇ ਨੇ 1962 ਤੱਕ ਲਗਭਗ ਇੱਕ ਹਜ਼ਾਰ ਸਾਲ ਯਮਨ ਉੱਤੇ ਰਾਜ ਕੀਤਾ। ਹਾਲਾਂਕਿ, ਈਰਾਨ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸ ਕੇ ਰੱਦ ਕਰਦਾ ਆ ਰਿਹਾ ਹੈ।

Share:

Trump threatens Houthi rebels : ਯਮਨ ਦੀ ਰਾਜਧਾਨੀ ਸਨਾ ਵਿੱਚ ਇੱਕ ਰਿਹਾਇਸ਼ੀ ਇਮਾਰਤ 'ਤੇ ਅਮਰੀਕੀ ਹਵਾਈ ਹਮਲਿਆਂ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ 15 ਲੋਕ ਜ਼ਖਮੀ ਹੋ ਗਏ। ਹਾਲ ਹੀ ਦੇ ਸਮੇਂ ਵਿੱਚ, ਅਮਰੀਕਾ ਨੇ ਹੂਤੀ ਦੇ ਕੰਟਰੋਲ ਵਾਲੇ ਸਨਾ 'ਤੇ ਲਗਾਤਾਰ ਹਮਲੇ ਕੀਤੇ ਹਨ। ਹੂਤੀ-ਨਿਯੰਤਰਿਤ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸਨਾ ਦੇ ਉਪਨਗਰ ਅਸਾਰ ਵਿੱਚ ਹੋਏ ਹਮਲੇ ਵਿੱਚ ਜ਼ਖਮੀ ਹੋਏ ਲੋਕਾਂ ਵਿੱਚ ਤਿੰਨ ਬੱਚੇ ਅਤੇ ਦੋ ਔਰਤਾਂ ਸ਼ਾਮਲ ਹਨ। ਲੋਕਾਂ ਨੇ ਇਸ ਹਮਲੇ ਨੂੰ ਬਹੁਤ ਹਿੰਸਕ ਦੱਸਿਆ ਹੈ। ਬਚਾਅ ਟੀਮਾਂ ਇਮਾਰਤ ਦੇ ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਕਰ ਰਹੀਆਂ ਹਨ।

ਹੂਤੀ ਬਾਗ਼ੀਆਂ ਦੇ ਗੜ੍ਹ ਨੂੰ ਬਣਾਇਆ ਨਿਸ਼ਾਨਾ 

ਦੱਸਿਆ ਜਾ ਰਿਹਾ ਹੈ ਕਿ ਲਾਲ ਸਾਗਰ ਵਿੱਚ ਤਾਇਨਾਤ ਅਮਰੀਕੀ ਫੌਜ ਨੇ ਉੱਤਰੀ ਯਮਨ ਦੇ ਸਾਦਾ ਸੂਬੇ 'ਤੇ ਹਵਾਈ ਹਮਲੇ ਕੀਤੇ। ਸੂਬੇ ਦੇ ਕੇਂਦਰੀ ਸ਼ਹਿਰ, ਜੋ ਕਿ ਹੂਤੀ ਬਾਗ਼ੀਆਂ ਦਾ ਗੜ੍ਹ ਹੈ, ਦੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਹਮਲੇ ਹੂਤੀ ਬਾਗ਼ੀਆਂ ਵੱਲੋਂ ਉੱਤਰੀ ਲਾਲ ਸਾਗਰ ਵਿੱਚ ਯੂਐੱਸਐੱਸ ਹੈਰੀ ਐਸ ਟਰੂਮਨ,ਮੱਧ ਇਜ਼ਰਾਈਲ ਵਿੱਚ ਟਰੂਮੈਨ ਏਅਰਕ੍ਰਾਫਟ ਕੈਰੀਅਰ ਅਤੇ ਬੇਨ ਗੁਰੀਅਨ ਏਅਰ ਫੋਰਸ ਬੇਸ 'ਤੇ ਹੋਏ ਹਮਲਿਆਂ ਦੇ ਬਾਅਦ ਕੀਤੇ ਗਏ ਹਨ।  

ਈਰਾਨ ਨੂੰ ਵੀ ਚੇਤਾਵਨੀ

ਇਸ ਤੋਂ ਪਹਿਲਾਂ ਅਮਰੀਕਾ ਨੇ ਯਮਨ ਵਿੱਚ ਹੂਤੀ ਬਾਗੀਆਂ ਦੇ ਠਿਕਾਣਿਆਂ 'ਤੇ ਬੰਬਾਰੀ ਕੀਤੀ। ਬੰਬ ਧਮਾਕੇ ਵਿੱਚ ਰਾਜਧਾਨੀ ਸਨਾ ਅਤੇ ਉੱਤਰ-ਪੱਛਮ ਵਿੱਚ ਸਾਦਾ ਸ਼ਹਿਰ ਨੂੰ ਨਿਸ਼ਾਨਾ ਬਣਾਇਆ ਗਿਆ। ਬੰਬ ਧਮਾਕੇ ਤੋਂ ਬਾਅਦ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੂਤੀ ਬਾਗੀਆਂ ਨੂੰ ਧਮਕੀ ਦਿੱਤੀ ਅਤੇ ਕਿਹਾ ਕਿ ਉਹ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਗੇ। ਟਰੰਪ ਨੇ ਈਰਾਨ ਨੂੰ ਵੀ ਚੇਤਾਵਨੀ ਦਿੱਤੀ ਹੈ ਅਤੇ ਈਰਾਨ 'ਤੇ ਹੂਤੀ ਬਾਗੀਆਂ ਦੀ ਮਦਦ ਕਰਨ ਦਾ ਦੋਸ਼ ਲਗਾਇਆ ਹੈ।

ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਪੋਸਟ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਲਿਖਿਆ ਕਿ ਇਸ ਬੰਬਾਰੀ ਵਿੱਚ ਹੂਤੀ ਬਾਗੀਆਂ ਨੂੰ ਭਾਰੀ ਨੁਕਸਾਨ ਹੋਇਆ ਹੈ। ਇਹ ਹੌਲੀ-ਹੌਲੀ ਵੱਧਦਾ ਜਾਵੇਗਾ। ਇਹ ਬਰਾਬਰੀ ਦੀ ਲੜਾਈ ਵੀ ਨਹੀਂ ਹੈ ਅਤੇ ਨਾ ਹੀ ਕਦੇ ਹੋਵੇਗੀ। ਅਸੀਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗੇ। ਟਰੰਪ ਨੇ ਈਰਾਨ ਨੂੰ ਹੂਤੀ ਬਾਗ਼ੀਆਂ ਨੂੰ ਹਥਿਆਰ ਦੇਣ ਲਈ ਵੀ ਚੇਤਾਵਨੀ ਦਿੱਤੀ ਅਤੇ ਦਾਅਵਾ ਕੀਤਾ ਕਿ ਈਰਾਨ ਨੇ ਹੌਥੀ ਬਾਗ਼ੀਆਂ ਨੂੰ ਫੌਜੀ ਸਪਲਾਈ ਘਟਾ ਦਿੱਤੀ ਹੈ ਪਰ ਉਸਨੂੰ ਇਸਨੂੰ ਪੂਰੀ ਤਰ੍ਹਾਂ ਬੰਦ ਕਰ ਦੇਣਾ ਚਾਹੀਦਾ ਹੈ। ਗੌਰ ਰਹੇ ਕਿ ਇਜ਼ਰਾਈਲ ਅਤੇ ਹਮਾਸ ਵਿਚਕਾਰ ਲੜਾਈ ਤੋਂ ਬਾਅਦ, ਹੂਤੀਆਂ 'ਤੇ ਲਾਲ ਸਾਗਰ ਖੇਤਰ ਵਿੱਚ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਸਮੇਂ ਦੌਰਾਨ, ਹੂਤੀ ਬਾਗ਼ੀਆਂ ਨੇ ਲਗਭਗ 100 ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ, ਦੋ ਜਹਾਜ਼ ਡੁਬੋ ਦਿੱਤੇ ਅਤੇ ਚਾਰ ਮਲਾਹਾਂ ਨੂੰ ਮਾਰ ਦਿੱਤਾ।

ਇਹ ਵੀ ਪੜ੍ਹੋ

Tags :