ਭਾਰਤੀਆਂ ਨੂੰ ਡਿਪੋਰਟ ਕਰਨ ਦਰਮਿਆਨ ਟਰੰਪ ਦਾ ਆਇਆ ਰਾਹਤ ਵਾਲਾ ਬਿਆਨ, ਜਾਣੋ ਕੀ ਕਿਹਾ....

ਡੋਨਾਲਡ ਟਰੰਪ ਨੇ ਗੈਰ-ਕਾਨੂੰਨੀ ਵਿਦੇਸ਼ੀ ਨਾਗਰਿਕਾਂ ਨੂੰ ਵੱਡੇ ਪੱਧਰ ’ਤੇ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦੇ ਅਪਣੇ ਫੈਸਲੇ ਦਾ ਬਚਾਅ ਕਰਦੇ ਹੋਏ ਨਵਾਂ ਬਿਆਨ ਜਾਰੀ ਕੀਤਾ। 

Courtesy: file photo

Share:

ਅਮਰੀਕਾ 'ਚ ਗੈਰ ਕਾਨੂੰਨੀ ਤਰੀਕੇ ਨਾਲ ਰਹਿੰਦੇ ਲੋਕਾਂ ਨੂੰ ਜ਼ਬਰਨ ਉੱਥੋਂ ਕੱਢ ਕੇ ਵਾਪਸ ਵਤਨ ਪਹੁੰਚਾਉਣ ਦੇ ਸਖਤ ਐਕਸ਼ਨ ਦੇ ਦਰਮਿਆਨ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਰਾਹਤ ਵਾਲਾ ਬਿਆਨ ਸਾਮਣੇ ਆਇਆ ਹੈ। ਡੋਨਾਲਡ ਟਰੰਪ ਨੇ ਗੈਰ-ਕਾਨੂੰਨੀ ਵਿਦੇਸ਼ੀ ਨਾਗਰਿਕਾਂ ਨੂੰ ਵੱਡੇ ਪੱਧਰ ’ਤੇ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦੇ ਅਪਣੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਭ੍ਰਿਸ਼ਟਾਚਾਰ ’ਤੇ ਨਕੇਲ ਕੱਸਣ ਲਈ ਧੋਖੇਬਾਜ਼ਾਂ, ਠੱਗਾਂ ਅਤੇ ‘ਡੀਪ ਸਟੇਟ’ ਨੌਕਰਸ਼ਾਹਾਂ (ਬਾਹਰੀ ਤਾਕਤਾਂ ਜੋ ਸਰਕਾਰ ਦੇ ਫੈਸਲਿਆਂ ਨੂੰ ਪ੍ਰਭਾਵਤ ਕਰ ਸਕਦੀਆਂ ਹਨ) ਨੂੰ ਘਰ ਭੇਜ ਰਿਹਾ ਹੈ। 


ਅਸੀਂ ਭ੍ਰਿਸ਼ਟਾਚਾਰ ਖ਼ਤਮ ਕਰ ਰਹੇ ਹਾਂ 

ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ’ਤੇ ਵਾਪਸ ਭੇਜਣ ਨੂੰ ਅਪਣੀ ਮੁੱਖ ਨੀਤੀ ਬਣਾਇਆ ਹੈ। ਸਨਿਚਰਵਾਰ ਨੂੰ ਵਾਸ਼ਿੰਗਟਨ ਦੇ ਬਾਹਰ ਕੰਜ਼ਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ (ਸੀ.ਪੀ.ਏ.ਸੀ.) ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਧੋਖੇਬਾਜ਼ਾਂ, ਝੂਠੇ, ਬੇਈਮਾਨਾਂ, ਵਿਸ਼ਵੀਕਰਨ ਦੇ ਹਮਾਇਤੀਆਂ ਅਤੇ ‘ਡੀਪ ਸਟੇਟ’ ਨੌਕਰਸ਼ਾਹਾਂ ਨੂੰ ਬਾਹਰ ਭੇਜਿਆ ਜਾ ਰਿਹਾ ਹੈ।’ ਉਨ੍ਹਾਂ ਕਿਹਾ, ‘‘ਗੈਰ-ਕਾਨੂੰਨੀ ਵਿਦੇਸ਼ੀ ਅਪਰਾਧੀਆਂ ਨੂੰ ਘਰ ਭੇਜਿਆ ਜਾ ਰਿਹਾ ਹੈ। ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰ ਰਹੇ ਹਾਂ ਅਤੇ ਲੋਕਾਂ ਦਾ ਸ਼ਾਸਨ ਬਹਾਲ ਕਰ ਰਹੇ ਹਾਂ।’’ ਪਿਊ ਰੀਸਰਚ ਸੈਂਟਰ ਅਨੁਸਾਰ, 2022 ਤਕ , ਅਣਅਧਿਕਾਰਤ ਪ੍ਰਵਾਸੀ ਕੁਲ ਅਮਰੀਕੀ ਆਬਾਦੀ ਦਾ 3.3 ਫ਼ੀ ਸਦੀ ਅਤੇ ਵਿਦੇਸ਼ਾਂ ’ਚ ਪੈਦਾ ਹੋਈ ਆਬਾਦੀ ਦਾ 23 ਫ਼ੀ ਸਦੀ ਹਨ। 

8768 ਲੋਕਾਂ ਨੂੰ ਕੀਤਾ ਗ੍ਰਿਫਤਾਰ 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹੁਦਾ ਸੰਭਾਲਣ ਤੋਂ ਬਾਅਦ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਕੁੱਝ ਹਿੱਸਿਆਂ ’ਚ ਵੱਡੇ ਪੱਧਰ ’ਤੇ ਦੇਸ਼ ਨਿਕਾਲੇ ਅਤੇ ਗ੍ਰਿਫਤਾਰੀਆਂ ਦਾ ਵਾਅਦਾ ਕੀਤਾ ਹੈ। ਹੋਮਲੈਂਡ ਸਕਿਓਰਿਟੀ ਵਿਭਾਗ ਨੇ ਕਿਹਾ ਕਿ 3 ਫ਼ਰਵਰੀ ਤਕ ਉਹਨਾਂ ਦੇ ਵਿਭਾਗ ਨੇ 8,768 ਲੋਕਾਂ ਨੂੰ ਗ੍ਰਿਫਤਾਰ ਕੀਤਾ। ਭਾਰਤ ਦੀ ਗੱਲ ਕਰੀਏ ਤਾਂ ਹੁਣ ਤੱਕ ਅਮਰੀਕਾ ਵੱਲੋਂ ਇੱਖੇ 3 ਜ਼ਹਾਜ ਭਰ ਕੇ ਲੋਕਾਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ