Train Accident: ਇਟਲੀ 'ਚ ਦੋ ਟਰੇਨਾਂ ਦੀ ਹੋਈ ਆਹਮੋ-ਸਾਹਮਣੇ ਟੱਕਰ, 17 ਲੋਕ ਜ਼ਖਮੀ

ਬੋਲੋਨਾ ਅਤੇ ਰਿਮਿਨੀ ਵਿਚਕਾਰ ਲਾਈਨ 'ਤੇ ਇਕ ਤੇਜ਼ ਰਫਤਾਰ ਰੇਲਗੱਡੀ ਅਤੇ ਇਕ ਖੇਤਰੀ ਰੇਲਗੱਡੀ ਵਿਚਕਾਰ ਹਾਦਸਾ ਵਾਪਰ ਗਿਆ।

Share:

ਉੱਤਰੀ ਇਟਲੀ 'ਚ ਐਤਵਾਰ ਦੇਰ ਰਾਤ ਦੋ ਟਰੇਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਖੁਸ਼ਕਿਸਮਤੀ ਦੀ ਗੱਲ ਇਹ ਸੀ ਕਿ ਦੋਵਾਂ ਟਰੇਨਾਂ ਦੀ ਰਫ਼ਤਾਰ ਬਹੁਤ ਜ਼ਿਆਦਾ ਨਹੀਂ ਸੀ। ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਹਾਲਾਂਕਿ ਇਸ ਹਾਦਸੇ '17 ਲੋਕ ਜ਼ਖਮੀ ਹੋ ਗਏ। ਫਾਇਰਫਾਈਟਰਜ਼ ਅਤੇ ਟ੍ਰੇਨ ਆਪਰੇਟਰ ਨੇ ਕਿਹਾ ਕਿ ਉਨ੍ਹਾਂ ਵਿੱਚੋਂ ਕੋਈ ਵੀ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ ਹੈ।

 

ਮੁੱਢਲੀ ਸਹਾਇਤਾ ਤੋਂ ਬਾਅਦ ਲੋਕਾਂ ਨੂੰ ਘਰ ਭੇਜਿਆ

ਏਐਫਪੀ ਦੀ ਰਿਪੋਰਟ ਦੇ ਅਨੁਸਾਰ, ਇਟਲੀ ਵਿੱਚ ਇੱਕ ਤੇਜ਼ ਰਫਤਾਰ ਰੇਲਗੱਡੀ ਅਤੇ ਇੱਕ ਖੇਤਰੀ ਰੇਲਗੱਡੀ ਵਿਚਕਾਰ ਹਾਦਸਾ ਬੋਲੋਨਾ ਅਤੇ ਰਿਮਿਨੀ ਵਿਚਕਾਰ ਲਾਈਨ 'ਤੇ ਵਾਪਰਿਆ। ਇਸ ਰੇਲ ਹਾਦਸੇ 'ਚ ਘੱਟੋ-ਘੱਟ 17 ਲੋਕ ਜ਼ਖਮੀ ਹੋਏ ਹਨ। ਰਾਸ਼ਟਰੀ ਟ੍ਰੇਨ ਆਪਰੇਟਰ ਟ੍ਰੇਨੀਟਾਲੀਆ ਦੇ ਬੁਲਾਰੇ ਨੇ ਏਐਫਪੀ ਨੂੰ ਦੱਸਿਆ ਕਿ ਲੋਕਾਂ ਨੂੰ ਸਿਰਫ "ਮਾਮੂਲੀ ਸੱਟਾਂ" ਸਨ, ਇਸ ਲਈ ਜ਼ਿਆਦਾਤਰ ਲੋਕਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਸੀ।

 

ਜਾਂਚ ਜਾਰੀ

ਉਨ੍ਹਾਂ ਕਿਹਾ, "ਇਹ ਬਹੁਤ ਘੱਟ ਰਫ਼ਤਾਰ ਨਾਲ ਹੋਈ ਟੱਕਰ ਸੀ। ਪਰ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।" ਹਾਦਸੇ ਦੀਆਂ ਫਾਇਰਫਾਈਟਰਾਂ ਦੁਆਰਾ ਪ੍ਰਕਾਸ਼ਤ ਤਸਵੀਰਾਂ ਦਿਖਾਉਂਦੀਆਂ ਹਨ ਕਿ ਦੋਵੇਂ ਰੇਲਗੱਡੀਆਂ ਆਹਮੋ-ਸਾਹਮਣੇ ਟਕਰਾ ਗਈਆਂ ਸਨ, ਪਰ ਖੇਤਰੀ ਰੇਲਗੱਡੀ ਦਾ ਅਗਲਾ ਹਿੱਸਾ ਅਜੇ ਵੀ ਬਰਕਰਾਰ ਸੀ। ਟਰਾਂਸਪੋਰਟ ਮੰਤਰੀ ਮਾਟੇਓ ਸਾਲਵਿਨੀ, ਜੋ ਉਪ ਪ੍ਰਧਾਨ ਮੰਤਰੀ ਵੀ ਹਨ, ਨੇ ਕਿਹਾ ਕਿ ਉਹ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਅਤੇ ਪੁਸ਼ਟੀ ਕੀਤੀ ਹੈ ਕਿ ਸੱਟਾਂ ਮਾਮੂਲੀ ਸਨ।

ਇਹ ਵੀ ਪੜ੍ਹੋ