ਸੁਡਾਨ ਵਾਰਤਾ ਲਈ ਸਾਊਦੀ ਪਹੁੰਚੇ ਸੰਯੁਕਤ ਰਾਸ਼ਟਰ ਦੇ ਅਧਿਕਾਰੀ

ਸੰਯੁਕਤ ਰਾਸ਼ਟਰ ਦੇ ਇੱਕ ਬੁਲਾਰੇ ਨੇ ਦੱਸਿਆ ਹੈ ਕਿ ਸੰਯੁਕਤ ਰਾਸ਼ਟਰ ਦੇ ਉੱਚ ਮਾਨਵਤਾਵਾਦੀ ਅਧਿਕਾਰੀ ਐਤਵਾਰ ਨੂੰ ਸੁਡਾਨ ਦੇ ਜੰਗੀ ਜਰਨੈਲਾਂ ਵਿਚਕਾਰ ਜੰਗਬੰਦੀ ਦੇ ਉਦੇਸ਼ ਨਾਲ ਗੱਲਬਾਤ ਲਈ ਸਾਊਦੀ ਤੱਟੀ ਸ਼ਹਿਰ ਜੇਦਾਹ ਪਹੁੰਚੇ ਹਨ । ਸੰਯੁਕਤ ਰਾਸ਼ਟਰ ਦੇ ਬੁਲਾਰੇ ਏਰੀ ਕਾਨੇਕੋ ਨੇ ਕਿਹਾ, “ਮਾਰਟਿਨ ਗ੍ਰਿਫਿਥਸ ਇਸ ਸਮੇਂ ਜੇਦਾਹ ਵਿੱਚ ਹਨ ਅਤੇ ਉਨ੍ਹਾਂ ਦੀ ਯਾਤਰਾ ਦਾ […]

Share:

ਸੰਯੁਕਤ ਰਾਸ਼ਟਰ ਦੇ ਇੱਕ ਬੁਲਾਰੇ ਨੇ ਦੱਸਿਆ ਹੈ ਕਿ ਸੰਯੁਕਤ ਰਾਸ਼ਟਰ ਦੇ ਉੱਚ ਮਾਨਵਤਾਵਾਦੀ ਅਧਿਕਾਰੀ ਐਤਵਾਰ ਨੂੰ ਸੁਡਾਨ ਦੇ ਜੰਗੀ ਜਰਨੈਲਾਂ ਵਿਚਕਾਰ ਜੰਗਬੰਦੀ ਦੇ ਉਦੇਸ਼ ਨਾਲ ਗੱਲਬਾਤ ਲਈ ਸਾਊਦੀ ਤੱਟੀ ਸ਼ਹਿਰ ਜੇਦਾਹ ਪਹੁੰਚੇ ਹਨ । ਸੰਯੁਕਤ ਰਾਸ਼ਟਰ ਦੇ ਬੁਲਾਰੇ ਏਰੀ ਕਾਨੇਕੋ ਨੇ ਕਿਹਾ, “ਮਾਰਟਿਨ ਗ੍ਰਿਫਿਥਸ ਇਸ ਸਮੇਂ ਜੇਦਾਹ ਵਿੱਚ ਹਨ ਅਤੇ ਉਨ੍ਹਾਂ ਦੀ ਯਾਤਰਾ ਦਾ ਉਦੇਸ਼ ਸੁਡਾਨ ਨਾਲ ਸਬੰਧਤ ਮਾਨਵਤਾਵਾਦੀ ਮੁੱਦਿਆਂ ਵਿੱਚ ਸ਼ਾਮਲ ਹੋਣਾ ਹੈ “। ਫੌਜ ਅਤੇ ਅਰਧ ਸੈਨਿਕ ਬਲਾਂ ਵਿਚਕਾਰ 15 ਅਪ੍ਰੈਲ ਨੂੰ ਸੁਡਾਨ ਵਿੱਚ ਸ਼ੁਰੂ ਹੋਈ ਲੜਾਈ ਵਿੱਚ ਘੱਟੋ-ਘੱਟ 700 ਲੋਕ ਮਾਰੇ ਗਏ ਹਨ ਜਿਨ੍ਹਾਂ ਵਿੱਚ ਜ਼ਿਆਦਾਤਰ ਆਮ ਨਾਗਰਿਕ ਸਨ।  ਹਜ਼ਾਰਾਂ ਨਾਗਰਿਕਾਂ ਦੀ ਜ਼ਖਮੀ ਹੋਣ ਦੀ ਵੀ ਖਬਰਾਂ ਹਨ।ਕਈ ਸੂਡਾਨੀਆਂ ਅਤੇ ਵਿਦੇਸ਼ੀ ਨਾਗਰਿਕ ਵੱਡੇ ਪੱਧਰ ਤੇ ਕੂਚ ਕਰ ਗਏ ਹਨ।

ਸੰਯੁਕਤ ਰਾਸ਼ਟਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਿਥਸ ਸੁਡਾਨ ਵਿੱਚ ਵੱਖ ਵੱਖ ਪਖਾ ਦੇ ਮੁੱਖ ਨੇਤਾਵਾਂ ਨੂੰ ਮਿਲਣਗੇ। ਓਹ ਕੇਂਦਰ ਵਿੱਚ ਦੋ ਜਨਰਲਾਂ ਦੇ ਪ੍ਰਤੀਨਿਧੀਆਂ, ਫੌਜ ਦੇ ਮੁਖੀ ਅਬਦੇਲ ਫਤਾਹ ਅਲ-ਬੁਰਹਾਨ ਅਤੇ ਉਸਦੇ ਵਿਰੋਧੀ ਮੁਹੰਮਦ ਹਮਦਾਨ ਡਗਲੋ ਨਾਲ ਮੁਲਾਕਾਤ ਕਰਨਗੇ। ਇਸ ਗੱਲ ਦਾ ਕੋਈ ਸੰਕੇਤ ਨਹੀਂ ਦਿੱਤਾ ਗਿਆ ਹੈ ਕਿ ਗ੍ਰਿਫਿਥਸ ਸੰਭਾਵਿਤ ਜੰਗਬੰਦੀ ਬਾਰੇ ਚਰਚਾ ਵਿੱਚ ਸਿੱਧੀ ਭੂਮਿਕਾ ਨਿਭਾਏਗਾ। ਜੰਗੀ ਜਰਨੈਲਾਂ ਨੇ ਪਹਿਲਾਂ ਹੀ ਕਈ ਵਾਰ ਜੰਗਬੰਦੀ ਦਾ ਐਲਾਨ ਕੀਤਾ ਹੈ ਪਰ ਕਿਸੇ ਨੇ ਵੀ ਇਸਨੂੰ ਲਾਗੂ ਨਹੀਂ ਕੀਤਾ।ਸੁਡਾਨੀ ਅਤੇ ਸਾਊਦੀ ਅਧਿਕਾਰੀਆਂ ਨੇ ਇਸ ਬਾਰੇ ਬਹੁਤ ਘੱਟ ਵੇਰਵੇ ਪ੍ਰਦਾਨ ਕੀਤੇ ਹਨ ਕਿ ਜੇਦਾਹ ਗੱਲਬਾਤ ਕੇੜੇ ਵਿਸ਼ੇ ਕਵਰ ਕਰੇਗੀ ਅਤੇ ਇਹ ਕਿੰਨੀ ਦੇਰ ਤੱਕ ਚੱਲੇਗੀ। ਸ਼ਨੀਵਾਰ ਨੂੰ ਅਮਰੀਕਾ-ਸਾਊਦੀ ਦੇ ਇੱਕ ਸਾਂਝੇ ਬਿਆਨ ਨੇ ਇਸ ਮੌਕੇ ਨੂੰ “ਪਹਿਲੀ ਗੱਲਬਾਤ” ਦੱਸਿਆ।

ਸਾਊਦੀ ਅਰਬ ਨੇ ਸੁਡਾਨ ਤੋਂ ਨਿਕਾਸੀ ਵਿੱਚ ਇੱਕ ਉੱਚ-ਪ੍ਰੋਫਾਈਲ ਭੂਮਿਕਾ ਨਿਭਾਈ ਹੈ, ਸੁਡਾਨ ਦੇ ਤੱਟਵਰਤੀ ਸ਼ਹਿਰ ਪੋਰਟ ਸੁਡਾਨ ਤੋਂ ਲਾਲ ਸਾਗਰ ਦੇ ਪਾਰ ਹਜ਼ਾਰਾਂ ਨਾਗਰਿਕਾਂ ਨੂੰ ਲਿਆਉਣ ਲਈ ਜਲ ਸੈਨਾ ਅਤੇ ਵਪਾਰਕ ਜਹਾਜ਼ਾਂ ਨੂੰ ਭੇਜਿਆ ਹੈ। ਸਰਕਾਰੀ ਸਾਊਦੀ ਪ੍ਰੈੱਸ ਏਜੰਸੀ ਨੇ ਦੱਸਿਆ ਕਿ ਐਤਵਾਰ ਨੂੰ, ਕਿੰਗ ਸਲਮਾਨ ਅਤੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਡਾਕਟਰੀ ਸਹਾਇਤਾ ਅਤੇ ਵਿਸਥਾਪਿਤ ਲੋਕਾਂ ਦੀ ਮਦਦ ਸਮੇਤ ਸਹਾਇਤਾ ਲਈ 100 ਮਿਲੀਅਨ ਡਾਲਰ ਦਾਨ ਕਰਨ ਦਾ ਨਿਰਦੇਸ਼ ਦਿੱਤਾ। ਏਜੰਸੀ ਨੇ ਕਿਹਾ ਕਿ ਸਾਊਦੀ ਅਧਿਕਾਰੀ ਇੱਕ ਜਨਤਕ ਦਾਨ ਮੁਹਿੰਮ ਦਾ ਆਯੋਜਨ ਵੀ ਕਰਨਗੇ। ਕਿੰਗ ਸਲਮਾਨ ਸੁਡਾਨੀ ਲੋਕਾ ਦੇ ਵਰਤਮਾਨ ਵਿੱਚ ਹਾਲਤਾਂ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਪੂਰੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ । ਵਾਸ਼ਿੰਗਟਨ ਵਿੱਚ ਅਰਬ ਖਾੜੀ ਰਾਜ ਇੰਸਟੀਚਿਊਟ ਦੇ ਹੁਸੈਨ ਇਬੀਸ਼ ਨੇ ਕਿਹਾ ਕਿ ” ਮਾਨਵਤਾਵਾਦੀ ਅਤੇ ਕੂਟਨੀਤਕ ਮੋਰਚਿਆਂ ਤੇ ਰਿਆਦ ਦੀ ਲਾਮਬੰਦੀ , ਉਸਦੀ ਇੱਕ ਪ੍ਰਮੁੱਖ ਖੇਤਰੀ ਵਾਰਤਾਕਾਰ ਅਤੇ ਖਿਡਾਰੀ ਵਜੋਂ ਦੇਖੇ ਜਾਣ ਦੀ ਉਸਦੀ ਇੱਛਾ ਨੂੰ ਦਰਸਾਉਂਦੀ ਹੈ “।