ਅਮਰੀਕਾ 'ਚ ਫਲਸਤੀਨੀ ਮੂਲ ਦੇ ਤਿੰਨ ਨੌਜਵਾਨਾਂ ਨੂੰ ਮਾਰੀ ਗੋਲੀ, ਇੱਕ ਦੀ ਹਾਲਤ ਗੰਭੀਰ

ਐਫਬੀਆਈ ਦਾ ਕਹਿਣਾ ਹੈ ਕਿ ਉਸ ਨੂੰ ਹਮਲੇ ਬਾਰੇ ਜਾਣਕਾਰੀ ਮਿਲੀ ਹੈ। ਜੇਕਰ ਹਮਲਾ ਨਫ਼ਰਤ ਤੋਂ ਪ੍ਰੇਰਿਤ ਸੀ ਤਾਂ ਅਸੀਂ ਮਾਮਲੇ ਦੀ ਜਾਂਚ ਕਰਾਂਗੇ। ਇਸ ਦੇ ਨਾਲ ਹੀ ਵ੍ਹਾਈਟ ਹਾਊਸ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਜੋਅ ਬਿਡੇਨ ਨੂੰ ਹਮਲੇ ਦੀ ਜਾਣਕਾਰੀ ਦਿੱਤੀ ਹੈ।

Share:

ਅਮਰੀਕਾ ਦੇ ਬਰਲਿੰਗਟਨ 'ਚ ਫਲਸਤੀਨੀ ਮੂਲ ਦੇ ਤਿੰਨ ਨੌਜਵਾਨਾਂ 'ਤੇ ਹਮਲਾ ਕੀਤਾ ਗਿਆ। ਤਿੰਨੋਂ ਨੌਜਵਾਨ ਜ਼ਖ਼ਮੀ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਨਫ਼ਰਤੀ ਅਪਰਾਧ ਹੋ ਸਕਦਾ ਹੈ। ਤਿੰਨੋਂ ਨੌਜਵਾਨ ਹਸਪਤਾਲ ਵਿੱਚ ਦਾਖ਼ਲ ਹਨ। ਇਕ ਜ਼ਖਮੀ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਪੁਲਿਸ ਦੇ ਵੱਲੋਂ ਕੇਸ ਦਰਜ ਕਰ ਲਿਆ ਹੈ।

 

ਚਾਰ ਰਾਉਂਡ ਕੀਤੇ ਫਾਇਰ

ਬਰਲਿੰਗਟਨ ਪੁਲਿਸ ਮੁਖੀ ਜੌਹਨ ਮੁਰਾਦ ਨੇ ਕਿਹਾ ਕਿ ਸ਼ਨੀਵਾਰ ਸ਼ਾਮ ਨੂੰ ਵਰਮੋਂਟ ਯੂਨੀਵਰਸਿਟੀ ਦੇ ਨੇੜੇ ਇੱਕ ਥੈਂਕਸਗਿਵਿੰਗ ਛੁੱਟੀ ਦਾ ਜਸ਼ਨ ਆਯੋਜਿਤ ਕੀਤਾ ਗਿਆ ਸੀ। ਫਲਸਤੀਨੀ ਮੂਲ ਦੇ ਤਿੰਨ ਨੌਜਵਾਨ ਵੀ ਇੱਥੇ ਆਏ ਸਨ। ਸ਼ਾਮ 6.25 ਵਜੇ ਯੂਨੀਵਰਸਿਟੀ ਕੈਂਪਸ ਨੇੜੇ ਇਕ ਅਮਰੀਕੀ ਵਿਅਕਤੀ ਨੇ ਆਪਣੀ ਬੰਦੂਕ ਨਾਲ ਉਨ੍ਹਾਂ ਨੌਜਵਾਨਾਂ ਨੂੰ ਗੋਲੀ ਮਾਰ ਦਿੱਤੀ। ਮੁਲਜ਼ਮਾਂ ਨੇ ਕਰੀਬ ਚਾਰ ਰਾਉਂਡ ਫਾਇਰ ਕੀਤੇ। ਗੋਲੀਬਾਰੀ ਕਰਨ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ। ਮੁਰਾਦ ਅਨੁਸਾਰ ਤਿੰਨੋਂ ਨੌਜਵਾਨਾਂ ਦੀ ਉਮਰ ਵੀਹ ਸਾਲ ਹੈ। ਪੀੜਤਾਂ ਵਿੱਚੋਂ ਦੋ ਨੇ ਕਾਲੇ ਅਤੇ ਚਿੱਟੇ ਫਲਸਤੀਨੀ ਕੇਫੀਏਹ ਸਕਾਰਫ਼ ਪਹਿਨੇ ਹੋਏ ਸਨ।

 

ਮੁਲਜ਼ਮਾਂ ਦੀ ਭਾਲ ਜਾਰੀ

ਮੁਰਾਦ ਨੇ ਅੱਗੇ ਕਿਹਾ ਕਿ ਅਸੀਂ ਪੀੜਤ ਪਰਿਵਾਰਾਂ ਦੇ ਪ੍ਰਤੀ ਡੂੰਘੀ ਸੰਵੇਦਨਾ ਕਰਦੇ ਹਾਂ। ਇਹ ਨਫ਼ਰਤ 'ਤੇ ਆਧਾਰਿਤ ਹਮਲਾ ਜਾਪਦਾ ਹੈ। ਅਸੀਂ ਸੰਘੀ ਏਜੰਸੀਆਂ ਦੇ ਸੰਪਰਕ ਵਿੱਚ ਹਾਂ। ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ