ਇੱਕ ਹੋਰ ਯੁੱਧ ਦਾ ਖ਼ਤਰਾ, 11 ਹਜ਼ਾਰ ਮਿਜ਼ਾਇਲਾਂ ਤਿਆਰ !

ਇੱਕ ਪਾਸੇ ਇਜਰਾਇਲ-ਹਮਾਸ ਯੁੱਧ ਦਾ ਅਸਰ ਕਈ ਦੇਸ਼ਾਂ ‘ਤੇ ਪਿਆ। ਹਾਲੇ ਵੀ ਇਹ ਯੁੱਧ ਬਰਕਰਾਰ ਹੈ। ਇਸੇ ਦਰਮਿਆਨ 2 ਹੋਰ ਦੇਸ਼ਾਂ ਵਿਚਕਾਰ ਯੁੱਧ ਦਾ ਖ਼ਤਰਾ ਬਣਿਆ ਹੋਇਆ ਹੈ। ਇਹ ਯੁੱਧ ‘ਚ ਚੀਨ ਤੇ ਤਾਇਵਾਨ ਆਮਣੇ ਸਾਮਣੇ ਹੋ ਸਕਦੇ ਹਨ। ਚੀਨੀ ਹਮਲੇ ਦੇ ਖਤਰੇ ਦਾ ਸਾਹਮਣਾ ਕਰ ਰਿਹਾ ਤਾਇਵਾਨ 10,962 ਕੇਸਟਰੇਲ ਐਂਟੀ ਟੈਂਕ ਮਿਜ਼ਾਈਲਾਂ ਖਰੀਦਣ ਜਾ […]

Share:

ਇੱਕ ਪਾਸੇ ਇਜਰਾਇਲ-ਹਮਾਸ ਯੁੱਧ ਦਾ ਅਸਰ ਕਈ ਦੇਸ਼ਾਂ ‘ਤੇ ਪਿਆ। ਹਾਲੇ ਵੀ ਇਹ ਯੁੱਧ ਬਰਕਰਾਰ ਹੈ। ਇਸੇ ਦਰਮਿਆਨ 2 ਹੋਰ ਦੇਸ਼ਾਂ ਵਿਚਕਾਰ ਯੁੱਧ ਦਾ ਖ਼ਤਰਾ ਬਣਿਆ ਹੋਇਆ ਹੈ। ਇਹ ਯੁੱਧ ‘ਚ ਚੀਨ ਤੇ ਤਾਇਵਾਨ ਆਮਣੇ ਸਾਮਣੇ ਹੋ ਸਕਦੇ ਹਨ। ਚੀਨੀ ਹਮਲੇ ਦੇ ਖਤਰੇ ਦਾ ਸਾਹਮਣਾ ਕਰ ਰਿਹਾ ਤਾਇਵਾਨ 10,962 ਕੇਸਟਰੇਲ ਐਂਟੀ ਟੈਂਕ ਮਿਜ਼ਾਈਲਾਂ ਖਰੀਦਣ ਜਾ ਰਿਹਾ ਹੈ। ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਸੈਨਿਕ ਤਿਆਰੀਆਂ ਨੂੰ ਮਜ਼ਬੂਤ ​​ਕਰਨ ਲਈ ਇਨ੍ਹਾਂ ਮਿਜ਼ਾਈਲਾਂ ਦੀ ਖਰੀਦ ਦਾ ਆਰਡਰ ਦਿੱਤਾ ਹੈ। ਤਾਇਵਾਨ ਨੇ ਕਰੀਬ 11 ਹਜ਼ਾਰ ਮਿਜ਼ਾਈਲਾਂ ਖਰੀਦਣ ਲਈ 34 ਲੱਖ ਡਾਲਰ ਖਰਚ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। 

ਫਾਇਲ ਫੋਟੋ

ਨਾਗਿਰਕਾਂ ਲਈ ਸੈਨਾ ਸਿਖਲਾਈ ਦਾ ਨਵਾਂ ਕਾਨੂੰਨ

ਚੀਨ ਦੇ ਕਿਸੇ ਵੀ ਹਮਲੇ ਦਾ ਢੁੱਕਵਾਂ ਜਵਾਬ ਦੇਣ ਲਈ ਤਾਇਵਾਨ ਨੇ ਆਪਣੇ ਨਾਗਰਿਕਾਂ ਲਈ ਸੈਨਾ ਸਿਖਲਾਈ ਦਾ ਨਵਾਂ ਕਾਨੂੰਨ ਵੀ ਬਣਾਇਆ ਹੈ। ਇਸ ਕਾਨੂੰਨ ਦੇ ਤਹਿਤ 4 ਮਹੀਨੇ ਦੀ ਲਾਜ਼ਮੀ ਸੈਨਿਕ ਸਿਖਲਾਈ ਦੀ ਬਜਾਏ 1 ਸਾਲ ਦੀ ਸਮਾਂ ਸੀਮਾ ਤੈਅ ਕਰ ਦਿੱਤੀ ਗਈ ਹੈ। ਇਸਨੂੰ 1 ਜਨਵਰੀ 2024 ਤੋਂ ਲਾਗੂ ਕੀਤਾ ਜਾ ਰਿਹਾ ਹੈ। 

ਫਾਇਲ ਫੋਟੋ

1 ਸਾਲ ਪਹਿਲਾਂ ਖਰੀਦੀਆਂ ਸੀ 5 ਹਜ਼ਾਰ ਮਿਜ਼ਾਇਲਾਂ 

ਤਾਇਵਾਨੀ ਫੌਜ ਨੇ ਇਸਤੋਂ ਪਹਿਲਾਂ ਸਤੰਬਰ 2022 ਵਿੱਚ 5 ਹਜ਼ਾਰ ਕੇਸਟਰੇਲ ਮਿਜ਼ਾਈਲਾਂ ਖਰੀਦੀਆਂ ਸਨ। ਹੁਣ ਹੋਰ ਆਰਡਰ ਦਿੱਤਾ ਗਿਆ ਹੈ। ਇਹ ਸਾਰੀਆਂ ਮਿਜ਼ਾਈਲਾਂ ਨਵੰਬਰ 2025 ਦੇ ਅੰਤ ਤੱਕ ਤਾਇਵਾਨ ਦੀ ਸੈਨਾ ਨੂੰ ਸੌਂਪ ਦਿੱਤੀਆਂ ਜਾਣਗੀਆਂ। ਤਾਇਵਾਨ ਦੀ ਸੈਨਾ ਨੂੰ ਅਗਸਤ 2023 ਤੋਂ ਹੀ ਇਹ ਮਿਜ਼ਾਈਲਾਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ। ਤਾਇਵਾਨ ਚਾਹੁੰਦਾ ਹੈ ਕਿ ਇਹਨਾਂ ਮਿਜਾਇਲਾਂ ਨਾਲ ਤਾਇਵਾਨੀ ਸੈਨਿਕ ਟੈਂਕ ਵਿਰੋਧੀ ਹਥਿਆਰਾਂ ਦਾ ਵਿਆਪਕ ਅਭਿਆਸ ਕਰਨ। ਉਹ ਵੀ ਉਦੋਂ ਜਦੋਂ ਚੀਨੀ ਹਮਲੇ ਦਾ ਖਤਰਾ ਵੱਧ ਰਿਹਾ ਹੈ।

ਕੇਸਟਰੇਲ ਮਿਜ਼ਾਈਲ ਦੀ ਤਾਕਤ 

ਕੇਸਟਰੇਲ ਤਾਇਵਾਨ ਦੀ ਸਵੈਦੇਸ਼ੀ ਐਂਟੀ-ਟੈਂਕ ਮਿਜ਼ਾਈਲ ਹੈ ਜੋ ਤਾਇਵਾਨ ਦੇ ਚੁੰਗ ਸ਼ਾਨ ਇੰਸਟੀਚਿਊਟ ਦੁਆਰਾ ਡਿਜ਼ਾਈਨ ਕੀਤੀ ਗਈ। ਇਸ ਇਕ ਮਿਜ਼ਾਈਲ ਦੀ ਕੀਮਤ 3100 ਡਾਲਰ ਹੈ।  ਕੇਸਟਰੇਲ ਮਿਜ਼ਾਈਲ ਇੱਕ ਸਿੰਗਲ ਸ਼ਾਟ, ਮੋਢੇ ‘ਤੇ ਰੱਖ ਕੇ ਦਾਗੀ ਜਾਣ ਵਾਲੀ ਐਂਟੀ ਟੈਂਕ ਮਿਜ਼ਾਈਲ ਹੈ। ਇਸ ਰਾਹੀਂ ਦੋ ਤਰ੍ਹਾਂ ਦੀ ਮਿਜ਼ਾਈਲ ਨੂੰ ਫਾਇਰ ਕੀਤਾ ਜਾ ਸਕਦਾ ਹੈ। ਇਸ ਨਾਲ 30 ਸੈਂਟੀਮੀਟਰ ਮੋਟੀ ਕੰਧ ਨੂੰ ਵੀ ਆਰ ਪਾਰ ਕੀਤਾ ਜਾ ਸਕਦਾ ਹੈ। ਇਸ ਮਿਜ਼ਾਈਲ ਦਾ ਵਜ਼ਨ 5 ਕਿੱਲੋ ਹੈ। ਇਸਨੂੰ ਚੁੱਕਣਾ ਵੀ ਆਸਾਨ ਹੈ। ਇਸਦੇ ਅੰਦਰ ਟੈਲੀਸਕੌਪ ਨਾਈਟ ਵਿਜਨ ਡਿਵਾਇਸ ਲਾਇਆ ਜਾ ਸਕਦਾ ਹੈ। ਵਧੇਰੇ ਮਾਸਕ ਦੂਰੀ 400 ਮੀਟਰ ਹੈ।