ਪਤੀ-ਪਤਨੀ ਦੇ ਝਗੜੇ ਨੇ ਥੱਲੇ ਉਤਾਰਿਆ ਜਹਾਜ਼, ਜਾਣੋ ਪੂਰਾ ਮਾਮਲਾ

ਜਰਮਨ ਮੂਲ ਦੇ ਰਹਿਣ ਵਾਲੇ ਵਿਅਕਤੀ ਦੀ ਆਪਣੀ ਥਾਈ ਪਤਨੀ ਨਾਲ ਲੜਾਈ ਹੋ ਗਈ ਸੀ। ਝਗੜਾ ਇੰਨਾ ਵਧ ਗਿਆ ਕਿ ਪਾਇਲਟ ਨੂੰ ਜਹਾਜ਼ ਹੀ ਥੱਲੇ ਉਤਾਰਨਾ ਪਿਆ। 

Share:

ਚੱਲਦੀ ਫਲਾਈਟ ਦੌਰਾਨ ਪਤੀ-ਪਤਨੀ 'ਚ ਝਗੜਾ ਹੋ ਗਿਆ। ਇਹ ਇੰਨਾ ਵਧ ਗਿਆ ਕਿ ਜਹਾਜ਼ ਨੂੰ ਆਸਮਾਨ ਤੋਂ ਜ਼ਮੀਨ ਉਪਰ ਲਿਆਉਣਾ ਪਿਆ। ਦਰਅਸਲ ਇਹ ਜੋੜਾ ਮਿਊਨਿਖ ਅਤੇ ਬੈਂਕਾਕ ਵਿਚਾਲੇ ਉਡਾਣ ਭਰ ਰਹੇ ਲੁਫਥਾਂਸਾ  ਦੇ ਜਹਾਜ਼ ‘ਚ ਸਵਾਰ ਸਨ। ਦੋਵਾਂ ਵਿਚਾਲੇ ਤਕਰਾਰ ਕਾਰਨ ਅਜਿਹੀ ਸਥਿਤੀ ਪੈਦਾ ਹੋ ਗਈ ਕਿ ਬੁੱਧਵਾਰ ਨੂੰ ਜਹਾਜ਼ ਨੂੰ ਦਿੱਲੀ ਲਿਆਉਣਾ ਪਿਆ ਅਤੇ ਦੋਹਾਂ ਨੂੰ ਇੱਥੇ ਹੀ ਉਤਾਰ ਦਿੱਤਾ ਗਿਆ। ਜਾਣਕਾਰੀ ਅੁਸਾਰ ਲੁਫਥਾਂਸਾ ਦੀ ਫਲਾਈਟ ਨੰਬਰ LH 772 ਨੂੰ ਸਵੇਰੇ ਕਰੀਬ ਸਾਢੇ 10 ਵਜੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨਾ ਪਿਆ। ਇ ਤੋਂ ਪਹਿਲਾਂ ਜਹਾਜ਼ ਦੇ ਪਾਇਲਟ ਨੇ ਏਟੀਸੀ ਨਾਲ ਸੰਪਰਕ ਕੀਤਾ ਸੀ ਅਤੇ ਉਨ੍ਹਾਂ ਨੂੰ ਸਥਿਤੀ ਅਤੇ ਸੰਭਾਵਿਤ ਬੇਕਾਬੂ ਯਾਤਰੀਆਂ ਬਾਰੇ ਜਾਣੂ ਕਰਾਇਆ ਸੀ। 

ਪਤਨੀ ਨੇ ਪਾਇਲਟ ਨੂੰ ਕੀਤੀ ਸ਼ਿਕਾਇਤ

ਦੱਸਿਆ ਜਾ ਰਿਹਾ ਹੈ ਕਿ ਜਹਾਜ਼ ‘ਚ ਸਵਾਰ ਜਰਮਨ ਮੂਲ ਦਾ ਵਿਅਕਤੀ ਅਤੇ ਉਸਦੀ ਥਾਈ ਪਤਨੀ ਵਿਚਾਲੇ ਤਕਰਾਰ ਤੋਂ ਬਾਅਦ ਹਾਲਾਤ ਵਿਗੜੇ। ਜਿਸਤੋਂ ਬਾਅਦ ਜਹਾਜ਼ ਨੂੰ ਦਿੱਲੀ ਹਵਾਈ ਅੱਡੇ ‘ਤੇ ਉਤਾਰਨ ਦੀ ਇਜਾਜ਼ਤ ਮੰਗੀ ਗਈ। ਇੱਕ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਨੇ ਪਹਿਲਾਂ ਪਾਇਲਟ ਨੂੰ ਆਪਣੇ ਪਤੀ ਦੇ ਵਿਵਹਾਰ ਦੀ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਉਸਨੂੰ ਧਮਕਾਇਆ ਜਾ ਰਿਹਾ ਹੈ। ਅਧਿਕਾਰੀ ਮੁਤਾਬਕ ਜਹਾਜ਼ ਤੋਂ ਉਤਰਨ ਤੋਂ ਬਾਅਦ ਦੋਵਾਂ ਨੂੰ ਟਰਮੀਨਲ ਖੇਤਰ ‘ਚ ਲਿਜਾਇਆ ਗਿਆ। ਉਹਨਾਂ ਕੋਲੋਂ ਪੁੱਛਗਿੱਛ ਵੀ ਕੀਤੀ ਗਈ। ਕੁੱਝ ਸਮੇਂ ‘ਚ ਦੁਬਾਰਾ ਜਹਾਜ਼ ਨੇ ਉਡਾਣ ਭਰੀ। 

ਹੰਗਾਮਾ ਕਰਕੇ ਯਾਤਰੀ ਪ੍ਰੇਸ਼ਾਨ

ਪਤੀ ਪਤਨੀ ਨੇ ਲੜਾਈ ਦੌਰਾਨ ਖੂਬ ਹੰਗਾਮਾ ਕੀਤਾ। ਜਿਸ ਨਾਲ ਫਲਾਈਟ 'ਚ ਸਵਾਰ ਹੋਰ ਯਾਤਰੀ ਵੀ ਪ੍ਰੇਸ਼ਾਨ ਹੋਏ। ਇਹਨਾਂ ਯਾਤਰੀਆਂ ਨੇ ਕਈ ਵਾਰ ਦੋਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ, ਦੋਵੇਂ ਸ਼ਾਂਤ ਨਹੀਂ ਹੋਈ। ਜਿਸ ਨਾਲ ਪੂਰਾ ਮਾਹੌਲ ਹੀ ਖਰਾਬ ਹੋ ਗਿਆ। ਯਾਤਰੀ ਵੀ ਭੜਕ ਉੱਠੇ। ਜਿਸਨੂੰ ਦੇਖਦੇ ਹੋਏ ਪਾਇਲਟ ਨੇ ਜਹਾਜ਼ ਉਤਾਰਨਾ ਹੀ ਸਹੀ ਸਮਝਿਆ। 

ਇਹ ਵੀ ਪੜ੍ਹੋ