ਅਮਰੀਕਾ ਬੈਠੇ ਅੱਤਵਾਦੀ ਪੰਨੂ ਦੇ ਕਤਲ ਦੀ ਸਾਜ਼ਿਸ ਨਾਕਾਮ

ਭਾਰਤ ਉਪਰ ਲਾਏ ਗਏ ਗੰਭੀਰ ਇਲਜ਼ਾਮ। ਨਿਊਯਾਰਕ ਦੀ ਅਦਾਲਤ 'ਚ ਸੀਲਬੰਦ ਕੇਸ ਦਾਇਰ।

Share:

ਅਮਰੀਕਾ ਬੈਠੇ ਸਿੱਖ ਫਾਰ ਜਸਟਿਸ ਦੇ ਸੰਸਥਾਪਕ ਤੇ ਭਾਰਤ ਵੱਲੋਂ ਅੱਤਵਾਦੀ ਘੋਸ਼ਿਤ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ ਨਾਕਾਮ ਹੋਣ ਦੀ ਖ਼ਬਰ ਸਾਮਣੇ ਆਈ ਹੈ। ਇਸ ਸਾਜ਼ਿਸ ਨੂੰ ਲੈਕੇ ਅਮਰੀਕਾ ਨੇ ਭਾਰਤ ਉਪਰ ਗੰਭੀਰ ਇਲਜ਼ਾਮ ਲਗਾਏ ਤੇ ਨਾਲ ਹੀ ਚੇਤਾਵਨੀ ਵੀ ਜਾਰੀ ਕੀਤੀ ਗਈ। ਫਾਈਨਾਂਸੀਅਲ ਟਾਈਮਜ਼ ਦੀ ਰਿਪੋਰਟ ਮੁਤਾਬਕ ਅਮਰੀਕਾ ਨੇ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕੀ ਧਰਤੀ ‘ਤੇ ਮਾਰਨ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਸਾਜ਼ਿਸ ਰਚਣ ਦਾ ਇਲਜ਼ਾਮ ਭਾਰਤ ਉਪਰ ਲਾਇਆ ਜਾ ਰਿਹਾ ਹੈ। ਮਾਮਲਾ ਕਦੋਂ ਦਾ ਹੈ, ਇਸ ਬਾਰੇ ਰਿਪੋਰਟ 'ਚ ਕੋਈ ਖੁਲਾਸਾ ਨਹੀਂ ਕੀਤਾ ਗਿਆ। 

ਨਿਊਯਾਰਕ ਦੀ ਅਦਾਲਤ 'ਚ ਕੇਸ

ਰਿਪੋਰਟ ਮੁਤਾਬਕ ਇਸ ਪੂਰੇ ਮਾਮਲੇ ਸਬੰਧੀ ਨਿਊਯਾਰਕ ਜਿਲ੍ਹਾ ਅਦਾਲਤ 'ਚ ਇੱਕ ਕਥਿਤ ਦੋਸ਼ੀ ਦੇ ਖਿਲਾਫ ਸੀਲਬੰਦ ਕੇਸ ਵੀ ਦਾਇਰ ਕੀਤਾ ਗਿਆ ਹੈ। ਮੁਲਜ਼ਮ ਕੌਣ ਹੈ ਅਤੇ ਉਸ ਉਪਰ ਕੀ ਦੋਸ਼ ਹੈ। ਇਹ ਲਿਫਾਫਾ ਖੁੱਲ੍ਹਣ ਮਗਰੋਂ ਹੀ ਪਤਾ ਲੱਗੇਗਾ। ਫਿਲਹਾਲ ਇਹ ਬਹਿਸ ਜਾਰੀ ਹੈ ਕਿ ਇਸਨੂੰ ਕਦੋਂ ਖੋਲ੍ਹਿਆ ਜਾਵੇ। ਇਹ ਵੀ ਚਰਚਾ ਹੈ ਕਿ ਸੀਲਬੰਦ ਕੇਸ ਨਿੱਝਰ ਕਤਲ ਦੀ ਜਾਂਚ ਪੂਰੀ ਹੋਣ ਉਪਰੰਤ ਖੋਲ੍ਹਿਆ ਜਾਵੇ। 

ਪੰਨੂ ਬੋਲਿਆ - ਮੈਨੂੰ ਬਾਈਡੇਨ ਪ੍ਰਸ਼ਾਸਨ 'ਤੇ ਭਰੋਸਾ 

ਗੁਰਪਤਵੰਤ ਪੰਨੂ ਨੇ ਇਸ ਪੂਰੇ ਮਾਮਲੇ ਨੂੰ ਲੈਕੇ ਕਿਹਾ ਕਿ ਉਸਨੂੰ ਬਾਈਡੇਨ ਪ੍ਰਸ਼ਾਸਨ ਉਪਰ ਪੂਰਾ ਭਰੋਸਾ ਹੈ। ਇੱਕ ਅਮਰੀਕੀ ਨਾਗਰਿਕ ਨੂੰ ਜੇਕਰ ਅਮਰੀਕਾ ਦੀ ਧਰਤੀ 'ਤੇ ਕੋਈ ਖ਼ਤਰਾ ਪੈਦਾ ਹੋ ਜਾਵੇ ਤਾਂ ਇਸਦਾ ਜਵਾਬ ਅਮਰੀਕਾ ਸਰਕਾਰ ਨੂੰ ਦੇਣਾ ਬਣਦਾ ਹੈ। 

 

ਇਹ ਵੀ ਪੜ੍ਹੋ