ਭਾਰਤੀ ਔਰਤ ਜੋ ਲੋੜਵੰਦਾ ਲਈ ਇਮਤਿਹਾਨ ਲਿਖਦੀ ਹੈ

2007 ਵਿੱਚ, ਇੱਕ ਨੇਤਰਹੀਣ ਵਿਅਕਤੀ ਨੇ ਪੁਸ਼ਪਾ ਨੂੰ ਦੱਖਣੀ ਭਾਰਤ ਵਿੱਚ ਇੱਕ ਭਰਵੇਂ ਮਹਾਂਨਗਰ, ਬੈਂਗਲੁਰੂ ਵਿੱਚ ਇੱਕ ਵਿਅਸਤ ਸੜਕ ਤੋਂ ਪਾਰ ਕਰਵਾਉਣ ਲਈ ਕਿਹਾ। ਦੂਜੇ ਪਾਸੇ ਪਹੁੰਚਣ ਤੋਂ ਬਾਅਦ, ਉਸਨੇ ਇੱਕ ਹੋਰ ਬੇਨਤੀ ਕੀਤੀ ਜਿਸਨੇ ਉਸਦੀ ਜ਼ਿੰਦਗੀ ਬਦਲ ਦਿੱਤੀ। ਉਸਨੇ ਉਸਨੂੰ ਅਪਣੀ ਇੱਕ ਦੋਸਤ ਲਈ ਇਮਤਿਹਾਨ ਲਿਖਣ ਲਈ ਕਿਹਾ ਜਿਸਨੂੰ ਉਸਨੇ ਸਵੀਕਾਰ ਕਰ ਲਿਆ। ਪਿਛਲੇ […]

Share:

2007 ਵਿੱਚ, ਇੱਕ ਨੇਤਰਹੀਣ ਵਿਅਕਤੀ ਨੇ ਪੁਸ਼ਪਾ ਨੂੰ ਦੱਖਣੀ ਭਾਰਤ ਵਿੱਚ ਇੱਕ ਭਰਵੇਂ ਮਹਾਂਨਗਰ, ਬੈਂਗਲੁਰੂ ਵਿੱਚ ਇੱਕ ਵਿਅਸਤ ਸੜਕ ਤੋਂ ਪਾਰ ਕਰਵਾਉਣ ਲਈ ਕਿਹਾ। ਦੂਜੇ ਪਾਸੇ ਪਹੁੰਚਣ ਤੋਂ ਬਾਅਦ, ਉਸਨੇ ਇੱਕ ਹੋਰ ਬੇਨਤੀ ਕੀਤੀ ਜਿਸਨੇ ਉਸਦੀ ਜ਼ਿੰਦਗੀ ਬਦਲ ਦਿੱਤੀ। ਉਸਨੇ ਉਸਨੂੰ ਅਪਣੀ ਇੱਕ ਦੋਸਤ ਲਈ ਇਮਤਿਹਾਨ ਲਿਖਣ ਲਈ ਕਿਹਾ ਜਿਸਨੂੰ ਉਸਨੇ ਸਵੀਕਾਰ ਕਰ ਲਿਆ।

ਪਿਛਲੇ 16 ਸਾਲਾਂ ਵਿੱਚ, ਪੁਸ਼ਪਾ ਨੇ 1,000 ਤੋਂ ਵੱਧ ਪ੍ਰੀਖਿਆਵਾਂ ਮੁਫਤ ਲਿਖੀਆਂ ਹਨ। ਉਸਨੇ ਬੀਬੀਸੀ ਨੂੰ ਦੱਸਿਆ ਕਿ ਪ੍ਰੀਖਿਆ ਹਾਲ ਮੇਰੇ ਲਈ ਦੂਜੇ ਘਰ ਵਾਂਗ ਹਨ।  

ਸਕੂਲ ਅਤੇ ਯੂਨੀਵਰਸਿਟੀ ਪ੍ਰੀਖਿਆਵਾਂ ਤੋਂ ਇਲਾਵਾ, ਪੁਸ਼ਪਾ ਨੇ ਸਰਕਾਰੀ ਨੌਕਰੀਆਂ ਲਈ ਦਾਖਲਾ ਪ੍ਰੀਖਿਆਵਾਂ ਅਤੇ ਚੋਣ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੀ ਵੀ ਮਦਦ ਕੀਤੀ ਹੈ।

ਉਸਨੇ ਨੇਤਰਹੀਣ ਵਿਦਿਆਰਥੀਆਂ, ਸੇਰੇਬ੍ਰਲ ਪਾਲਸੀ, ਡਾਊਨ ਸਿੰਡਰੋਮ, ਔਟਿਜ਼ਮ, ਡਿਸਲੈਕਸੀਆ ਅਤੇ ਹਾਦਸਿਆਂ ਦੁਆਰਾ ਅਸਮਰੱਥ ਵਿਦਿਆਰਥੀਆਂ ਦੀ ਮਦਦ ਕੀਤੀ ਹੈ।

ਜਦੋਂ ਦੂਜੀਆਂ ਭਾਸ਼ਾਵਾਂ ਬੋਲਣ ਵਾਲੇ ਵਿਦਿਆਰਥੀ ਅੰਗਰੇਜ਼ੀ ਲਈ ਸੰਘਰਸ਼ ਕਰਦੇ ਹਨ ਤਾਂ ਉਹ ਅਨੁਵਾਦ ਕਰਦੀ ਹੈ। ਲਿਖਣ ਤੋਂ ਇਲਾਵਾ, ਪੁਸ਼ਪਾ ਕਹਿੰਦੀ “ਇਹੀ ਮਦਦ ਹੈ ਜੋ ਮੈਂ ਦਿੰਦੀ ਹਾਂ।”

ਪੁਸ਼ਪਾ ਇੱਕ ਗਰੀਬ ਪਰਿਵਾਰ ਤੋਂ ਹੈ। ਉਸਦੇ ਪਿਤਾ ਦੇ ਇੱਕ ਦੁਰਘਟਨਾ ਵਿੱਚ ਜ਼ਖਮੀ ਹੋਣ ਤੋਂ ਬਾਅਦ, ਉਸਦੀ ਮਾਂ ਨੇ ਉਸਨੂੰ ਅਤੇ ਉਸਦੇ ਭਰਾ ਦਾ ਪੇਟ ਪਾਲਣ ਲਈ ਸਖ਼ਤ ਮਿਹਨਤ ਕੀਤੀ। ਉਸਨੇ ਰੋਜ਼ੀ-ਰੋਟੀ ਲਈ ਕਈ ਸਾਲਾਂ ਤੱਕ ਕਈ ਛੋਟੀਆਂ ਨੌਕਰੀਆਂ ਕੀਤੀਆਂ ਹਨ।

2018 ਵਿੱਚ ਉਸਦੇ ਪਿਤਾ ਦੀ ਮੌਤ ਹੋ ਗਈ ਅਤੇ 2020 ਵਿੱਚ ਉਸਦੇ ਭਰਾ ਦੀ ਮੌਤ ਹੋ ਗਈ ਸੀ। ਇਕ ਸਾਲ ਬਾਅਦ ਪੁਸ਼ਪਾ, ਜੋ ਉਸ ਸਮੇਂ ਬੇਰੁਜ਼ਗਾਰ ਸੀ, ਨੂੰ ਕੁਝ ਹੋਰ ਬੁਰੀ ਖ਼ਬਰ ਮਿਲੀ ਜਿਸ ਵਿੱਚ ਉਸ ਦੀ ਮਾਂ ਦਾ ਮਈ 2021 ਵਿੱਚ ਦੇਹਾਂਤ ਹੋ ਗਿਆ ਸੀ।

ਉਹ ਕਹਿੰਦੀ ਹੈ ਕਿ ਉਸਨੇ ਆਪਣੇ ਦੁੱਖ ਨੂੰ ਦੂਰ ਕਰਨ ਵਿੱਚ ਦੂਸਰੀਆਂ ਦੀ ਮਦਦ ਨੂੰ ਇਲਾਜ ਬਣਾਇਆ।

8 ਮਾਰਚ 2018 ਨੂੰ, ਉਸ ਨੂੰ ਉਸ ਸਮੇਂ ਦੇ ਭਾਰਤ ਦੇ ਰਾਸ਼ਟਰਪਤੀ, ਰਾਮ ਨਾਥ ਕੋਵਿੰਦ ਦੁਆਰਾ ਉਸਦੇ ਯਤਨਾਂ ਲਈ ਸਨਮਾਨਿਤ ਕੀਤਾ ਗਿਆ ਸੀ। ਪੁਸ਼ਪਾ ਹੁਣ ਇੱਕ ਤਕਨੀਕੀ ਸਟਾਰਟ-ਅੱਪ ਵਿੱਚ ਕੰਮ ਕਰਦੀ ਹੈ ਅਤੇ ਕਾਰਪੋਰੇਟ ਸਮਾਗਮਾਂ ਵਿੱਚ ਪ੍ਰੇਰਣਾਦਾਇਕ ਭਾਸ਼ਣ ਦਿੰਦੀ ਹੈ। ਪਰ ਉਹ ਅਜੇ ਵੀ ਦੂਜਿਆਂ ਲਈ ਇਮਤਿਹਾਨ ਲਿਖਦੀ ਹੈ ਅਤੇ ਕਿਉਂਕਿ ਉਹ ਪੰਜ ਭਾਰਤੀ ਭਾਸ਼ਾਵਾਂ – ਤਾਮਿਲ, ਕੰਨੜ, ਅੰਗਰੇਜ਼ੀ, ਤੇਲਗੂ ਅਤੇ ਹਿੰਦੀ ਵਿੱਚ ਬੋਲ ਅਤੇ ਲਿਖ ਸਕਦੀ ਹੈ – ਉਸ ਦੀਆਂ ਸੇਵਾਵਾਂ ਦੀ ਕਾਫੀ ਮੰਗ ਹੈ।

ਉਹ ਕਹਿੰਦੀ ਹੈ ਕਿ ਮੈਂ ਆਪਣਾ ਸਮਾਂ ਅਤੇ ਊਰਜਾ ਦਿੰਦੀ ਹਾਂ। ਜੇਕਰ ਮੈਂ ਕਿਸੇ ਲਈ ਇਮਤਿਹਾਨ ਲਿਖਦੀ ਹਾਂ ਤਾਂ ਇਹ ਉਸਦੀ ਜ਼ਿੰਦਗੀ ਬਦਲ ਦਿੰਦਾ ਹੈ।