ਆਸਟ੍ਰੇਲੀਆ 'ਚ ਤੂਫਾਨ ਦਾ ਕਹਿਰ,ਇੱਕ ਬੱਚੀ ਸਮੇਤ ਛੇ ਲੋਕਾਂ ਦੀ ਮੌਤ

ਆਸਟ੍ਰੇਲੀਆ ਦੇ ਪੂਰਬੀ ਰਾਜਾਂ ਵਿੱਚ ਆਏ ਭਿਆਨਕ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ। ਇਸ ਤੂਫਾਨ ਨੇ 6 ਲੋਕਾਂ ਦੀ ਜਾਨ ਲੈ ਲਈ ਹੈ ਜਦਕਿ ਕਈ ਲੋਕ ਲਾਪਤਾ ਹਨ।

Share:

ਹਾਈਲਾਈਟਸ

  • ਵਿਕਟੋਰੀਆ ਅਤੇ ਕੁਈਨਜ਼ਲੈਂਡ ਪੁਲਿਸ ਨੇ ਨੌਂ ਸਾਲਾ ਬੱਚੀ ਸਮੇਤ ਛੇ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ

ਆਸਟ੍ਰੇਲੀਆ ਦੇ ਪੂਰਬੀ ਰਾਜਾਂ ਵਿਚ ਆਏ ਭਿਆਨਕ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ। ਇਸ ਤੂਫਾਨ ਨੇ ਛੇ ਲੋਕਾਂ ਦੀ ਜਾਨ ਲੈ ਲਈ ਹੈ, ਜਦੋਂ ਕਿ ਕਈ ਲੋਕ ਲਾਪਤਾ ਹਨ। ਆਸਟ੍ਰੇਲੀਅਨ ਪੁਲਿਸ ਨੇ ਕਿਹਾ ਕਿ ਪੂਰਬੀ ਰਾਜਾਂ ਵਿੱਚ ਭਾਰੀ ਮੀਂਹ ਕਾਰਨ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਹੋਰ ਲਾਪਤਾ ਹਨ।

 

ਕਈ ਘਰਾਂ ਦਾ ਨੁਕਸਾਨ

ਵਿਕਟੋਰੀਆ ਅਤੇ ਕੁਈਨਜ਼ਲੈਂਡ ਪੁਲਿਸ ਨੇ ਨੌਂ ਸਾਲਾ ਬੱਚੀ ਸਮੇਤ ਛੇ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਬ੍ਰਿਸਬੇਨ ਦੇ ਗ੍ਰੀਨ ਆਈਲੈਂਡ ਵਿੱਚ ਕਿਸ਼ਤੀ ਪਲਟਣ ਤੋਂ ਬਾਅਦ ਦੋ ਲੋਕ ਲਾਪਤਾ ਹਨ। ਇਸ ਦੇ ਨਾਲ ਹੀ ਜਿਮਪੀ ਦੇ ਮੇਅਰ ਗਲੇਨ ਹਾਰਟਵਿਗ ਨੇ ਕਿਹਾ ਕਿ ਕ੍ਰਿਸਮਿਸ ਹਫਤੇ ਦੌਰਾਨ ਆਏ ਇਸ ਤੂਫਾਨ ਨੇ ਕਈ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਦੱਸਣਯੋਗ ਹੈ ਕਿ 25 ਅਤੇ 26 ਦਸੰਬਰ ਨੂੰ ਪੂਰਬੀ ਰਾਜਾਂ 'ਚ ਭਿਆਨਕ ਤੂਫਾਨ ਆਇਆ ਸੀ। ਇਸ ਦੌਰਾਨ ਤੇਜ਼ ਹਵਾਵਾਂ ਦੇ ਨਾਲ-ਨਾਲ ਤੇਜ਼ ਮੀਂਹ ਅਤੇ ਗੜੇਮਾਰੀ ਵੀ ਹੋਈ।

 

ਪੂਰਬੀ ਰਾਜਾਂ ਵਿੱਚ ਹੜ੍ਹ ਦੀ ਚਿਤਾਵਨੀ ਜਾਰੀ

ਇਸ ਭਿਆਨਕ ਤੂਫਾਨ ਕਾਰਨ ਕਈ ਨਦੀਆਂ ਵਿਚ ਹੜ੍ਹ ਆ ਗਿਆ ਅਤੇ ਤੇਜ਼ ਹਵਾਵਾਂ ਕਾਰਨ ਘਰਾਂ ਨੂੰ ਭਾਰੀ ਨੁਕਸਾਨ ਪੁੱਜਾ। ਮੌਸਮ ਵਿਭਾਗ ਨੇ ਪੂਰਬੀ ਰਾਜਾਂ ਵਿੱਚ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ। ਕੁਈਨਜ਼ਲੈਂਡ ਦੀ ਸਰਕਾਰੀ ਮਾਲਕੀ ਵਾਲੀ ਕੰਪਨੀ ਐਨਰਜੈਕਸ ਨੇ ਬੁੱਧਵਾਰ ਨੂੰ ਕਿਹਾ ਕਿ ਤੂਫਾਨ ਤੋਂ ਬਾਅਦ ਲਗਭਗ 86,000 ਘਰ ਬਿਜਲੀ ਤੋਂ ਬਿਨਾਂ ਸਨ।

ਇਹ ਵੀ ਪੜ੍ਹੋ