America News: ਮਾਣਹਾਨੀ ਮਾਮਲੇ 'ਚ ਚੋਣ ਤੋਂ ਪਹਿਲਾਂ ਟਰੰਪ ਨੂੰ ਆਇਆ ਪਸੀਨਾ, ਅਦਾਲਤ ਨੇ 692 ਕਰੋੜ ਰੁਪਏ ਅਦਾ ਕਰਨ ਦੇ ਦਿੱਤੇ ਹੁਕਮ

Donald Trump Defamation Case: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਮੈਨਹਟਨ ਦੀ ਇਕ ਅਦਾਲਤ ਨੇ ਜਿਨਸੀ ਸ਼ੋਸ਼ਣ ਅਤੇ ਮਾਣਹਾਨੀ ਦੇ ਇਕ ਮਾਮਲੇ 'ਚ ਫੈਸਲਾ ਸੁਣਾਇਆ ਹੈ।

Share:

ਹਾਈਲਾਈਟਸ

  • ਅਦਾਲਤ ਦਾ ਫੈਸਲਾ ਬੇਤੁੱਕਾ ਅਤੇ ਹਸਾਉਣ ਵਾਲਾ ਹੈ 
  • ਬਹਿਸ ਦੌਰਾਨ ਕੌਰਟ ਤੋਂ ਬਾਹਰ ਚਲੇ ਗਏ ਟ੍ਰੰਪ 

Donald Trump Defamation Case: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਮੈਨਹਟਨ ਦੀ ਇਕ ਅਦਾਲਤ ਨੇ ਜਿਨਸੀ ਸ਼ੋਸ਼ਣ ਅਤੇ ਮਾਣਹਾਨੀ ਦੇ ਇਕ ਮਾਮਲੇ 'ਚ ਫੈਸਲਾ ਸੁਣਾਇਆ ਹੈ। ਅਦਾਲਤ ਦੇ ਫੈਸਲੇ ਮੁਤਾਬਕ ਟਰੰਪ ਨੂੰ ਲੇਖਕ ਈ ਜੀਨ ਕੈਰੋਲ ਨੂੰ 83.3 ਮਿਲੀਅਨ ਡਾਲਰ ਯਾਨੀ 692 ਕਰੋੜ ਰੁਪਏ ਮੁਆਵਜ਼ੇ ਵਜੋਂ ਅਦਾ ਕਰਨੇ ਪੈਣਗੇ।

Donald Trump Defamation Case: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਮੈਨਹਟਨ ਦੀ ਇਕ ਅਦਾਲਤ ਨੇ ਜਿਨਸੀ ਸ਼ੋਸ਼ਣ ਅਤੇ ਮਾਣਹਾਨੀ ਦੇ ਇਕ ਮਾਮਲੇ 'ਚ ਫੈਸਲਾ ਸੁਣਾਇਆ ਹੈ। ਅਦਾਲਤ ਦੇ ਫੈਸਲੇ ਮੁਤਾਬਕ ਟਰੰਪ ਨੂੰ ਲੇਖਕ ਈ ਜੀਨ ਕੈਰੋਲ ਨੂੰ 83.3 ਮਿਲੀਅਨ ਡਾਲਰ ਯਾਨੀ 692 ਕਰੋੜ ਰੁਪਏ ਮੁਆਵਜ਼ੇ ਵਜੋਂ ਅਦਾ ਕਰਨੇ ਪੈਣਗੇ।

ਹੈਰਾਨੀ ਜਨਕ ਹੈ Court ਦਾ ਫੈਸਲਾ 

ਰਿਪੋਰਟ ਮੁਤਾਬਕ ਕੈਰੋਲ ਨੇ ਮਾਣਹਾਨੀ ਲਈ 10 ਮਿਲੀਅਨ ਡਾਲਰ ਦੀ ਮੰਗ ਕੀਤੀ ਸੀ। ਅਦਾਲਤ ਨੇ 83.3 ਮਿਲੀਅਨ ਡਾਲਰ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਜੁਰਮਾਨੇ ਦੀ ਵੱਡੀ ਰਕਮ ਦੇਖ ਕੇ ਟਰੰਪ ਕਾਫੀ ਹੈਰਾਨ ਹਨ। ਉਨ੍ਹਾਂ ਅਦਾਲਤ ਦੇ ਇਸ ਫ਼ੈਸਲੇ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਕਿਹਾ ਕਿ ਉਹ ਇਸ ਖ਼ਿਲਾਫ਼ ਅਪੀਲ ਕਰਨਗੇ।

Trump ਦੇ ਅਕਸ ਨੂੰ ਪਹੁੰਚਿਆ ਹੈ ਨੁਕਸਾਨ 

ਮੀਡੀਆ ਰਿਪੋਰਟਾਂ ਮੁਤਾਬਕ ਕਈ ਅਦਾਲਤ ਘੰਟਿਆਂ ਦੀ ਬਹਿਸ ਤੋਂ ਬਾਅਦ ਆਪਣੇ ਫੈਸਲੇ 'ਤੇ ਪਹੁੰਚੀ। ਜਦੋਂ ਬਹਿਸ ਸ਼ੁਰੂ ਹੋਈ ਤਾਂ ਟਰੰਪ ਅਦਾਲਤ 'ਚ ਮੌਜੂਦ ਸਨ ਪਰ ਉਹ ਵਿਚਾਲੇ ਹੀ ਉੱਠ ਕੇ ਵਾਕਆਊਟ ਕਰ ਗਏ। ਜਦੋਂ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਤਾਂ ਟਰੰਪ ਉਥੇ ਨਹੀਂ ਸਨ। ਜਿਊਰੀ ਨੇ ਕਿਹਾ ਕਿ ਟਰੰਪ ਨੇ ਕੈਰੋਲ ਬਾਰੇ ਜੋ ਕਿਹਾ, ਉਸ ਨੇ ਉਨ੍ਹਾਂ ਦੇ ਅਕਸ ਨੂੰ ਡੂੰਘਾ ਨੁਕਸਾਨ ਪਹੁੰਚਾਇਆ ਹੈ।

ਜਾਣੋ ਕੀ ਹੈ ਮਾਮਲਾ ? 

ਲੇਖਕ ਈ ਜੀਨ ਕੈਰੋਲ ਨੇ ਪਹਿਲੀ ਵਾਰ 2019 ਵਿੱਚ ਪ੍ਰਕਾਸ਼ਿਤ ਇੱਕ ਕਿਤਾਬ ਵਿੱਚ ਦੋਸ਼ ਲਾਇਆ ਸੀ ਕਿ ਟਰੰਪ ਨੇ 1995 ਜਾਂ 1996 ਦੇ ਆਸਪਾਸ ਉਸ ਨਾਲ ਬਲਾਤਕਾਰ ਕੀਤਾ ਸੀ। ਇਹ ਘਟਨਾ ਮੈਨਹਟਨ ਦੇ ਇੱਕ ਲਗਜ਼ਰੀ ਡਿਪਾਰਟਮੈਂਟ ਸਟੋਰ ਦੇ ਡਰੈਸਿੰਗ ਰੂਮ ਵਿੱਚ ਵਾਪਰੀ। ਟਰੰਪ ਨੇ ਕੈਰੋਲ ਦੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ। ਟਰੰਪ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ ਕਿਉਂਕਿ ਉਹ ਮੇਰੀ ਕਿਸਮ ਦੀ ਨਹੀਂ ਹੈ। ਇਸ ਤੋਂ ਬਾਅਦ ਕੈਰੋਲ ਨੇ ਟਰੰਪ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ।

ਇਹ ਵੀ ਪੜ੍ਹੋ