NIA ਦੀ ਕਾਰਵਾਈ ਤੋਂ ਬਾਅਦ ਅੱਤਵਾਦੀ ਪੰਨੂੰ ਦੇ ਬਦਲੇ ਸੁਰ, ਕਿਹਾ- ਏਅਰ ਇੰਡੀਆ ਦੇ ਬਾਈਕਾਟ ਦੀ ਗੱਲ ਕੀਤੀ ਸੀ, ਬੰਬ ਨਾਲ ਉਡਾਉਣ ਦੀ ਨਹੀਂ

ਪੰਨੂ ਨੇ 1 ਦਸੰਬਰ ਨੂੰ ਕੈਨੇਡਾ ਦੇ ਟੋਰਾਂਟੋ ਏਅਰਪੋਰਟ ਅਤੇ ਵੈਨਕੂਵਰ ਏਅਰਪੋਰਟ ਦੇ ਟਰਮੀਨਲ ਨੰਬਰ 1 ਤੋਂ ਏਅਰ ਇੰਡੀਆ ਦੇ ਬਾਈਕਾਟ ਦੀ ਮੁਹਿੰਮ ਸ਼ੁਰੂ ਕਰਨ ਦੀ ਗੱਲ ਕਹੀ ਸੀ।ਇਸ ਤੋਂ ਪਹਿਲਾਂ ਪੰਨੂ ਨੇ 4 ਨਵੰਬਰ ਨੂੰ ਇੱਕ ਵੀਡੀਓ ਜਾਰੀ ਕਰਕੇ ਦਿੱਲੀ ਏਅਰਪੋਰਟ ਦਾ ਨਾਂ ਬਦਲਣ ਦੀ ਗੱਲ ਕੀਤੀ ਸੀ।

Share:

ਹਾਈਲਾਈਟਸ

  • ਅੱਤਵਾਦੀ ਪੰਨੂ ਨੇ ਕਿਹਾ ਕਿ ਮੇਰਾ ਵੀਡੀਓ ਸੰਦੇਸ਼ ਏਅਰ ਇੰਡੀਆ ਦਾ ਬਾਈਕਾਟ ਕਰਨ ਦਾ ਹੈ। ਮੈਂ ਬੰਬ ਧਮਾਕੇ ਦੀ ਗੱਲ ਨਹੀਂ ਕੀਤੀ।

SJF ਦੇ ਆਗੂ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ NIA ਦੀ ਕਾਰਵਾਈ ਤੋਂ ਡਰਿਆ ਨਜ਼ਰ ਆ ਰਿਹਾ ਹੈ। ਐੱਨਆਈਏ ਦੀ ਕਾਰਵਾਈ ਦੇ ਨਾਲ ਪਨੂੰ ਨੇ ਆਪਣੇ ਸੁਰ ਬਦਲੇ ਅਤੇ ਬੈਕਫੁੱਟ ਤੇ ਆ ਗਿਆ ਹੈ। ਹੁਣ ਉਸ ਨੇ ਏਅਰ ਇੰਡੀਆ ਨੂੰ ਲੈ ਕੇ ਇੱਕ ਨਵਾਂ ਵੀਡੀਓ ਜਾਰੀ ਕੀਤਾ ਹੈ। ਅੱਤਵਾਦੀ ਪੰਨੂ ਨੇ ਕਿਹਾ ਕਿ ਮੇਰਾ ਵੀਡੀਓ ਸੰਦੇਸ਼ ਏਅਰ ਇੰਡੀਆ ਦਾ ਬਾਈਕਾਟ ਕਰਨ ਦਾ ਹੈ। ਮੈਂ ਬੰਬ ਧਮਾਕੇ ਦੀ ਗੱਲ ਨਹੀਂ ਕੀਤੀ।

 

ਪੰਨੂੰ ਦਾ ਕੈਨੇਡਾ ਵਿੱਚ ਵਿਰੋਧ

ਦੂਜੇ ਪਾਸੇ ਕੈਨੇਡਾ ਵਿੱਚ ਪੰਨੂ ਦੀਆਂ ਹਰਕਤਾਂ ਦਾ ਕਾਫੀ ਵਿਰੋਧ ਹੋ ਰਿਹਾ ਹੈ। ਸੀਨੀਅਰ ਪੱਤਰਕਾਰ ਜੋਗਿੰਦਰ ਬਾਸੀ ਦਾ ਕਹਿਣਾ ਹੈ ਕਿ ਪੰਨੂੰ ਦਾ ਦਿਮਾਗ ਹਿੱਲ ਗਿਆ ਹੈ। ਉਹ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਨੂੰ ਵਿਗਾੜ ਰਿਹਾ ਹੈ। ਇਸ ਦੇ ਨਾਲ ਹੀ ਸਾਬਕਾ ਸੰਸਦ ਮੈਂਬਰ ਰਮੇਸ਼ ਸੰਘਾ ਦਾ ਕਹਿਣਾ ਹੈ ਕਿ ਪੰਨੂੰ ਪੰਜਾਬੀ ਭਾਈਚਾਰੇ ਨੂੰ ਬਦਨਾਮ ਕਰ ਰਹੇ ਹਨ। ਅਸੀਂ ਸਾਰੇ ਭਾਰਤੀ ਮੂਲ ਦੇ ਹਾਂ ਅਤੇ ਭਾਰਤ ਸਾਡੀ ਧਰਤੀ ਹੈ। ਪੰਨੂ ਉਸ ਨੂੰ ਤੋੜਨ ਦੇ ਸੁਪਨੇ ਦੇਖ ਰਿਹਾ ਹੈ।

 

ਇਨ੍ਹਾਂ ਧਾਰਾਵਾਂ ਤਹਿਤ ਕੇਸ ਦਰਜ

ਏਅਰ ਇੰਡੀਆ ਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੇ ਮਾਮਲੇ ਵਿੱਚ ਐੱਨਆਈਏ ਨੇ ਪੰਨੂ ਵਿਰੁੱਧ ਆਈਪੀਸੀ ਦੀ ਧਾਰਾ 120ਬੀ, 153, 506 ਅਤੇ ਗੈਰਕਾਨੂੰਨੀ ਗਤੀਵਿਧੀਆਂ ਐਕਟ, 1967 ਦੀਆਂ ਧਾਰਾਵਾਂ 10, 13, 16, 17, 18, 18ਬੀ ਅਤੇ 20 ਤਹਿਤ ਕੇਸ ਦਰਜ ਕੀਤਾ ਹੈ। ਪੰਨੂ ਨੇ ਇੱਕ ਵੀਡੀਓ ਵਿੱਚ 19 ਨਵੰਬਰ ਨੂੰ ਏਅਰ ਇੰਡੀਆ ਏਅਰਲਾਈਨਜ਼ ਦੀਆਂ ਉਡਾਣਾਂ ਨੂੰ ਰੋਕਣ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਦਿੱਲੀ ਅਤੇ ਪੰਜਾਬ ਦੇ ਹਵਾਈ ਅੱਡਿਆਂ 'ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਵੀਡੀਓ 'ਚ ਅੱਤਵਾਦੀ ਪੰਨੂ ਨੇ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਬੰਬਾਂ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ।

ਇਹ ਵੀ ਪੜ੍ਹੋ