ਅੱਤਵਾਦੀ ਪੰਨੂੰ ਦੀ ਹੁਣ ਭਾਰਤ ਦੇ ਖਿਲਾਫ ਨਵੀਂ ਸਾਜਿਸ਼, ਕਸ਼ਮੀਰ ਅੰਦੋਲਨ ਨੂੰ ਆਪਣੇ ਨਾਲ ਜੋੜਨ ਦੀ ਕਰ ਰਿਹਾ ਕੋਸ਼ਿਸ਼

ਪੰਨੂ ਨੇ ਆਪਣਾ ਨਵਾਂ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਪੰਨੂ ਨੇ ਪੁੱਛਿਆ ਹੈ ਕਿ ਕੀ ਭਾਰਤ ਦੀ ਮੋਦੀ ਸਰਕਾਰ ਉਸ ਨੂੰ ਮਾਰਨ ਦੀ ਸਾਜ਼ਿਸ਼ 'ਤੇ SFJ ਦੀ ਪ੍ਰਤੀਕਿਰਿਆ ਦਾ ਸਾਹਮਣਾ ਕਰਨ ਲਈ ਤਿਆਰ ਹੈ?

Share:

ਅਮਰੀਕਾ ਵਿੱਚ ਬੈਠ ਕੇ ਭਾਰਤ ਨੂੰ ਤੋੜਨ ਅਤੇ ਖਾਲਿਸਤਾਨ ਬਣਾਉਣ ਦੀ ਧਮਕੀ ਦੇਣ ਵਾਲਾ ਸਿੱਖ ਫਾਰ ਜਸਟਿਸ (SFJ) ਦਾ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਹੁਣ ਕਸ਼ਮੀਰ ਅੰਦੋਲਨ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਅੱਤਵਾਦੀ ਪੰਨੂ ਨੇ ਹੁਣ ਅਫਜ਼ਲ ਗੁਰੂ ਦਾ ਨਾਂ ਲੈ ਕੇ 13 ਦਸੰਬਰ ਨੂੰ ਭਾਰਤ ਦੀ ਸੰਸਦ ਦੀ ਨੀਂਹ ਹਿਲਾ ਦੇਣ ਦੀ ਧਮਕੀ ਦਿੱਤੀ ਹੈ। ਪੰਨੂ ਨੇ ਇਹ ਧਮਕੀ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਦੇ ਆਧਾਰ 'ਤੇ ਦਿੱਤੀ ਹੈ। ਪੰਨੂੰ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ 13 ਦਸੰਬਰ ਨੂੰ ਮੇਰਾ ਪ੍ਰਤੀਕਰਮ 2001 ਵਿੱਚ ਕਸ਼ਮੀਰੀਆਂ ਦੇ ਗੈਰ-ਨਿਆਇਕ ਕਤਲੇਆਮ ਵਿਰੁੱਧ ਅਫਜ਼ਲ ਗੁਰੂ ਦੇ ਵਿਰੋਧ ਦੇ ਉਲਟ ਹੋਵੇਗਾ, ਪਰ ਫਿਰ ਵੀ ਇਹ ਭਾਰਤ ਦੀ ਸੰਸਦ ਦੀਆਂ ਨੀਂਹਾਂ ਨੂੰ ਹਿਲਾ ਦੇਵੇਗਾ।

 

ਕਸ਼ਮੀਰ ਦੇ ਨੌਜਵਾਨਾਂ ਨੂੰ ਆਪਣੇ ਨਾਲ ਜੁੜਨ ਦਾ ਦਿੱਤਾ ਸੱਦਾ

ਪੰਜਾਬ 'ਚ ਅੱਤਵਾਦੀ-ਗੈਂਗਸਟਰ ਨੈੱਟਵਰਕ ਤੋਂ ਬਾਅਦ ਹੁਣ ਅੱਤਵਾਦੀ ਪੰਨੂ ਵੀ ਕਸ਼ਮੀਰ ਅੰਦੋਲਨ 'ਚ ਸ਼ਾਮਲ ਹੋਣ ਦੀ ਤਿਆਰੀ ਕਰ ਰਿਹਾ ਹੈ। ਦੂਜੀ ਵਾਰ ਅੱਤਵਾਦੀ ਪੰਨੂ ਨੇ ਕਸ਼ਮੀਰ ਦੇ ਨੌਜਵਾਨਾਂ ਨੂੰ ਆਪਣੇ ਨਾਲ ਜੁੜਨ ਦਾ ਸੱਦਾ ਦਿੱਤਾ ਹੈ। 15 ਅਗਸਤ ਨੂੰ ਅੱਤਵਾਦੀ ਪੰਨੂ ਨੇ ਕਸ਼ਮੀਰੀ ਨੌਜਵਾਨਾਂ ਨੂੰ ਦਿੱਲੀ ਜਾਣ ਲਈ ਕਿਹਾ ਸੀ ਪਰ ਅਜਿਹਾ ਨਹੀਂ ਹੋ ਸਕਿਆ। ਹੁਣ ਅੱਤਵਾਦੀ ਪੰਨੂ ਨੇ ਆਪਣੀ ਵੀਡੀਓ 'ਚ ਅਫਜ਼ਲ ਗੁਰੂ ਦਾ ਨਾਂ ਲਿਆ ਹੈ। ਉਸ ਨੇ ਅਫਜ਼ਲ ਗੁਰੂ ਦਾ ਨਾਂ ਜੋੜਦਿਆਂ ਕਿਹਾ ਹੈ ਕਿ ਉਹ ਖਾਲਿਸਤਾਨ ਅੰਦੋਲਨ ਨੂੰ 13 ਦਸੰਬਰ ਨੂੰ ਸੰਸਦ ਵਿਚ ਲੈ ਕੇ ਜਾਣਗੇ। ਇਸ ਦੇ ਨਾਲ ਹੀ ਇੱਕ ਵਾਰ ਫਿਰ ਅੱਤਵਾਦੀ ਪੰਨੂੰ ਨੇ ਦਿੱਲੀ ਨੂੰ ਖਾਲਿਸਤਾਨ ਬਣਾਉਣ ਦੀ ਧਮਕੀ ਦਿੱਤੀ ਹੈ।

ਇਹ ਵੀ ਪੜ੍ਹੋ