Pakistam Election: ਅੱਤਵਾਦੀ ਹਾਫਿਜ ਸਈਦ ਦੇ ਬੇਟੇ ਨੂੰ ਲੋਕਾਂ ਨੇ ਨਕਾਰਿਆ, ਲਾਹੋਰ ਸੀਟ ਤੋਂ ਹਾਰਿਆ 

ਭਾਰਤ ਦੇ ਲੋਕਾਂ ਨੂੰ ਪਾਕਿਸਤਾਨ ਵਿੱਚ ਅੱਤਵਾਦੀ ਹਾਫਿਜ਼ ਸਈਦ ਦੀ ਸਥਿਤੀ ਬਾਰੇ ਵੀ ਪਤਾ ਲੱਗਾ। ਹਾਫਿਜ਼ ਸਈਦ ਦਾ ਬੇਟਾ ਤਲਹਾ ਸਈਦ ਚੋਣ ਹਾਰ ਗਿਆ ਹੈ। ਉਹ ਲਾਹੌਰ ਦੀ ਸੀਟ ਤੋਂ ਚੋਣ ਲੜੇ ਸਨ ਜਿੱਥੋਂ ਇਮਰਾਨ ਖਾਨ ਚੋਣ ਲੜਨਾ ਚਾਹੁੰਦੇ ਸਨ। ਲਹਾ ਸਈਦ ਨੂੰ ਲਸ਼ਕਰ-ਏ-ਤੋਇਬਾ ਦਾ ਨੰਬਰ ਦੋ ਮੰਨਿਆ ਜਾਂਦਾ ਹੈ। ਹਾਫਿਜ਼ ਸਈਦ ਤੋਂ ਬਾਅਦ ਉਸ ਦਾ ਪੂਰਾ ਅੱਤਵਾਦੀ ਸਾਮਰਾਜ ਤਲਹਾ ਸਈਦ ਕੋਲ ਹੈ।

Share:

Pakistan News: ਪਾਕਿਸਤਾਨ ਵਿੱਚ ਆਮ ਚੋਣਾਂ ਦੀ ਗਿਣਤੀ ਜਾਰੀ ਹੈ। ਇਸ ਦੌਰਾਨ ਵੱਡਾ ਨਤੀਜਾ ਇਹ ਨਿਕਲਿਆ ਹੈ ਕਿ ਲੋਕਾਂ ਨੇ ਅੱਤਵਾਦੀ ਹਾਫਿਜ਼ ਸਈਦ ਦੇ ਪੁੱਤਰ ਨੂੰ ਨਕਾਰ ਦਿੱਤਾ ਹੈ। ਹਾਫਿਜ਼ ਸਈਦ ਦਾ ਬੇਟਾ ਲਾਹੌਰ ਤੋਂ ਚੋਣ ਹਾਰ ਗਿਆ ਹੈ। ਹਾਫਿਜ਼ ਸਈਦ ਦੀ ਪਾਰਟੀ ਪਾਕਿਸਤਾਨੀ ਮਰਕਜ਼ੀ ਮੁਸਲਿਮ ਲੀਗ ਨੇ ਕਈ ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਇਨ੍ਹਾਂ 'ਚੋਂ ਇਕ ਸੀਟ 'ਤੇ ਹਾਫਿਜ਼ ਸਈਦ ਦਾ ਬੇਟਾ ਤਲਹਾ ਸਈਦ ਵੀ ਉਮੀਦਵਾਰ ਸੀ।

ਜਾਣਕਾਰੀ ਮੁਤਾਬਕ ਇਸ ਚੋਣ 'ਚ ਤਲਹਾ ਸਈਦ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਈਦ ਲਾਹੌਰ ਦੀ ਐੱਨ.ਏ.-122 ਸੀਟ ਤੋਂ ਉਮੀਦਵਾਰ ਸੀ, ਪਰ ਲੱਗਦਾ ਹੈ ਕਿ ਪਾਕਿਸਤਾਨ ਦੇ ਵੋਟਰਾਂ ਨੇ ਅੱਤਵਾਦ ਨੂੰ ਨਾਂਹ ਕਹਿ ਦਿੱਤੀ ਹੈ।

ਨਤੀਜਿਆਂ ਵਿੱਚ ਛੇਵੇਂ ਸਥਾਨ ਤੇ ਰਿਹਾ ਤਲਹਾ

ਨਤੀਜਿਆਂ ਵਿੱਚ ਤਲਹਾ ਛੇਵੇਂ ਸਥਾਨ ’ਤੇ ਰਿਹਾ। ਉਨ੍ਹਾਂ ਨੂੰ ਸਿਰਫ਼ 2,042 ਵੋਟਾਂ ਮਿਲੀਆਂ। ਤਲਹਾ ਨੂੰ ਹਰਾਉਣ ਵਾਲੇ ਨੇਤਾ ਦਾ ਨਾਂ ਲਤੀਫ ਖੋਸਾ ਹੈ, ਜੋ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਕਰੀਬੀ ਮੰਨਿਆ ਜਾਂਦਾ ਹੈ। ਲਤੀਫ ਖੋਸਾ ਲਾਹੌਰ ਦੀ ਇਸ ਸੀਟ ਤੋਂ 1 ਲੱਖ ਤੋਂ ਵੱਧ ਵੋਟਾਂ ਨਾਲ ਚੋਣ ਜਿੱਤੇ ਹਨ।

ਜਾਣੋ ਕੌਣ ਹੈ ਤਲਹਾ ਸਈਦ?

ਤਲਹਾ ਸਈਦ ਨੂੰ ਲਸ਼ਕਰ-ਏ-ਤੋਇਬਾ ਦਾ ਨੰਬਰ ਦੋ ਮੰਨਿਆ ਜਾਂਦਾ ਹੈ। ਹਾਫਿਜ਼ ਸਈਦ ਤੋਂ ਬਾਅਦ ਉਸ ਦਾ ਪੂਰਾ ਅੱਤਵਾਦੀ ਸਾਮਰਾਜ ਤਲਹਾ ਸਈਦ ਕੋਲ ਹੈ। ਭਾਰਤ ਸਰਕਾਰ ਨੇ ਤਲਹਾ ਨੂੰ ਯੂ.ਏ.ਪੀ.ਏ. ਤਹਿਤ ਅੱਤਵਾਦੀ ਘੋਸ਼ਿਤ ਕੀਤਾ ਹੋਇਆ ਹੈ। ਗ੍ਰਹਿ ਮੰਤਰਾਲੇ ਮੁਤਾਬਕ ਭਾਰਤ ਵਿੱਚ ਲਸ਼ਕਰ-ਏ-ਤੋਇਬਾ ਦੇ ਹਮਲਿਆਂ ਪਿੱਛੇ ਤਲਹਾ ਸਈਦ ਦਾ ਹੱਥ ਸੀ।

ਜਿਸ ਸੀਟ ਤੋਂ ਇਮਰਾਨ ਚੋਣ ਲੜਨਾ ਚਾਹੁੰਦੇ ਸਨ, ਉੱਥੋਂ ਭਰਿਆ ਸੀ ਪਰਚਾ 

ਤਲਹਾ ਦਾ ਨਾਂ ਲਸ਼ਕਰ-ਏ-ਤੋਇਬਾ ਲਈ ਭਰਤੀ ਅਤੇ ਫੰਡ ਜੁਟਾਉਣ ਵਿੱਚ ਵੀ ਆਇਆ ਹੈ। ਨਾਲ ਹੀ, ਉਸ ਨੂੰ ਭਾਰਤ ਵਿਰੁੱਧ ਹਮਲਿਆਂ ਦੀ ਸਾਜ਼ਿਸ਼ ਰਚਣ ਵਾਲਾ ਮੰਨਿਆ ਜਾਂਦਾ ਹੈ। ਪਾਕਿਸਤਾਨ ਦੀਆਂ ਚੋਣਾਂ 'ਚ ਉਸਨੇ ਨੇ ਲਾਹੌਰ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ ਸੀ, ਜਿੱਥੋਂ ਪੀਟੀਆਈ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਚੋਣ ਲੜਨ ਦੀ ਗੱਲ ਕਰ ਰਹੇ ਸਨ।

ਇਹ ਵੀ ਪੜ੍ਹੋ