ਵਿਸ਼ਵ ਕੱਪ ਦਾ ਫਾਈਨਲ ਰੋਕਣਾ ਚਾਹੁੰਦਾ ਅੱਤਵਾਦੀ ਗੁਰਪਤਵੰਤ ਪੰਨੂ !

19 ਨਵੰਬਰ ਨੂੰ ਭਾਰਤ ‘ਚ ਹੋਣ ਵਾਲਾ ਕ੍ਰਿਕਟ ਵਿਸ਼ਵ ਕੱਪ 2023 ਦਾ ਮੁਕਾਬਲਾ ਰੋਕਣ ਦੀਆਂ ਚਾਲਾਂ ਹੋ ਰਹੀਆਂ ਹਨ। ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਇਹ ਫਾਈਨਲ ਮੁਕਾਬਲਾ ਰੋਕਣਾ ਚਾਹੁੰਦਾ ਹੈ। ਪੰਨੂ ਦਾ ਇੱਕ ਨਵਾਂ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਪੰਨੂ ਭਾਰਤੀਆਂ ਨੂੰ 19 ਨਵੰਬਰ ਨੂੰ ਏਅਰ ਇੰਡੀਆ ਦੀਆਂ […]

Share:

19 ਨਵੰਬਰ ਨੂੰ ਭਾਰਤ ‘ਚ ਹੋਣ ਵਾਲਾ ਕ੍ਰਿਕਟ ਵਿਸ਼ਵ ਕੱਪ 2023 ਦਾ ਮੁਕਾਬਲਾ ਰੋਕਣ ਦੀਆਂ ਚਾਲਾਂ ਹੋ ਰਹੀਆਂ ਹਨ। ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਇਹ ਫਾਈਨਲ ਮੁਕਾਬਲਾ ਰੋਕਣਾ ਚਾਹੁੰਦਾ ਹੈ। ਪੰਨੂ ਦਾ ਇੱਕ ਨਵਾਂ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਪੰਨੂ ਭਾਰਤੀਆਂ ਨੂੰ 19 ਨਵੰਬਰ ਨੂੰ ਏਅਰ ਇੰਡੀਆ ਦੀਆਂ ਉਡਾਣਾਂ ਵਿੱਚ ਸਫ਼ਰ ਨਾ ਕਰਨ ਦੀ ਧਮਕੀ ਦਿੰਦੇ ਹੋਏ ਕਹਿ ਰਿਹਾ ਹੈ ਕਿ ਇਸ ਦਿਨ ਏਅਰ ਇੰਡੀਆ ਦੀ ਫਲਾਈਟ ਵਿੱਚ ਸਫਰ ਕਰਨ ਵਾਲਿਆਂ ਦੀ ਜਾਨ ਮੁਸੀਬਤ ਵਿਚ ਪੈ ਸਕਦੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ‘ਚ ਪੰਨੂ ਕਹਿ ਰਿਹਾ ਹੈ ਕਿ ਅਸੀਂ ਸਿੱਖ ਲੋਕਾਂ ਨੂੰ 19 ਨਵੰਬਰ ਨੂੰ ਏਅਰ ਇੰਡੀਆ ਉਡਾਣਾਂ ‘ਚ ਯਾਤਰਾ ਨਾ ਕਰਨ ਲਈ ਕਹਿ ਰਹੇ ਹਾਂ। 19 ਨਵੰਬਰ ਨੂੰ ਏਅਰ ਇੰਡੀਆ ਦੀ ਯਾਤਰਾ ਨਾ ਕੀਤੀ ਜਾਵੇ। ਪੰਨੂ ਦਾਅਵਾ ਕਰ ਰਿਹਾ ਹੈ ਕਿ ਇਸ ਦਿਨ ਦਿੱਲੀ ਦਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ (ਆਈਜੀਆਈ) ਬੰਦ ਰਹੇਗਾ ਅਤੇ ਇਸਦਾ ਨਾਂ ਬਦਲ ਦਿੱਤਾ ਜਾਵੇਗਾ। 

ਵਿਸ਼ਵ ਕੱਪ ਨਾਲ ਪੰਨੂ ਦੀ ਕੀ ਦੁਸ਼ਮਣੀ 

ਹੁਣ ਸਵਾਲ ਉੱਠਦਾ ਹੈ ਕਿ ਵਿਸ਼ਵ ਕੱਪ ਨਾਲ ਪੰਨੂ ਦੀ ਕੀ ਦੁਸ਼ਮਣੀ ਹੈ ਜੋ ਇਹ ਧਮਕੀ ਫਾਈਨਲ ਮੁਕਾਬਲੇ ਵਾਲੇ ਦਿਨ ਦਿੱਤੀ ਜਾ ਰਹੀ ਹੈ। ਦਰਅਸਲ ਇਹ ਫਾਈਨਲ ਮੈਚ ਭਾਰਤ ਦੇ ਅਹਿਮਦਾਬਾਦ ਵਿਖੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ। ਭਾਰਤੀ ਟੀਮ ਪਹਿਲਾਂ ਹੀ ਸੈਮੀਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰ ਚੁੱਕੀ ਹੈ। ਪੂਰੀ ਆਸ ਹੈ ਕਿ ਭਾਰਤ ਵਿਸ਼ਵ ਕੱਪ ਜਿੱਤੇਗਾ। ਇਸੇ ਕਰਕੇ ਮੰਨਿਆ ਜਾ ਰਿਹਾ ਹੈ ਕਿ ਅੱਤਵਾਦੀ ਪੰਨੂ ਜੋਕਿ ਪਹਿਲਾਂ ਤੋਂ ਹੀ ਦੇਸ਼ ਵਿਰੋਧੀ ਹੈ ਅਤੇ ਦੇਸ਼ ਖਿਲਾਫ ਸਾਜ਼ਿਸਾਂ ਕਰਦਾ ਹੈ, ਹੁਣ ਦੇਸ਼ ਦਾ ਮਾਹੌਲ ਖ਼ਰਾਬ ਕਰਨ ਦੀ ਨੀਅਤ ਨਾਲ ਇਹ ਧਮਕੀ ਦੇ ਰਿਹਾ ਹੈ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੀ ਸੀ ਧਮਕੀ 

ਗੁਰਪਤਵੰਤ ਪੰਨੂ  ਸਿੱਖ ਫਾਰ ਜਸਟਿਸ (SFJ) ਸੰਗਠਨ ਦਾ ਮੁਖੀ ਹੈ। ਅੰਮ੍ਰਿਤਸਰ ‘ਚ ਜੰਮਪਲ ਪੰਨੂ ਸੰਨ 2019 ਤੋਂ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੇ ਰਡਾਰ ‘ਤੇ ਹੈ। ਇਸਤੋਂ ਪਹਿਲਾਂ 10 ਅਕਤੂਬਰ 2023 ਨੂੰ ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਮਕੀ ਦਿੱਤੀ ਸੀ ਕਿ ਉਹ ਇਜ਼ਰਾਈਲ-ਫਲਸਤੀਨ ਜੰਗ ਤੋਂ ਸਬਕ ਸਿੱਖਣ ਤਾਂ ਜੋ ਭਾਰਤ ਵਿੱਚ ਅਜਿਹਾ ਪ੍ਰਤੀਕਰਮ ਨਾ ਵਾਪਰੇ।