ਕੈਨੇਡਾ ਵਿੱਚ ਖਾਲਿਸਤਾਨੀ ਪੱਖੀ ਸਮੂਹ ਵੱਲੋਂ ਮੰਦਰ ਦੀ ਭੰਨਤੋੜ ਕੀਤੀ ਗਈ

ਕੈਨੇਡਾ ਵਿੱਚ ਇੱਕ ਵਾਰ ਫਿਰ ਹਾਲਾਤ ਤਣਾਅਪੂਰਨ ਹਨ। ਭਾਰਤੀ ਮੰਦਿਰਾਂ ਦੇ ਬਾਹਰ ਖਾਲਿਸਤਾਨੀ ਸਮੂਹ ਵੱਲੋਂ ਭਾਰਤ ਵਿਰੋਧੀ ਗ੍ਰਾਫਿਟੀ ਬਣਾ ਕੇ ਅਪਮਾਨ ਕੀਤਾ ਗਿਆ। ਇਹੀ ਨਹੀਂ ਕੁਝ ਮੰਦਿਰਾਂ ਦੇ ਬਾਹਰ ਭੰਨ ਤੋੜ ਕਰਨ ਦੀਆਂ ਵੀ ਖਬਰਾਂ ਆ ਰਹੀਆਂ ਹਨ। ਜਿਸ ਨਾਲ ਉੱਥੋਂ ਦਾ ਮਾਹੌਲ ਚਿੰਤਾਜਨਕ ਬਣਿਆ ਹੋਇਆ ਹੈ। ਇਹ ਵਿਕਾਸ ਵੱਖਵਾਦੀ ਸਮੂਹ ਸਿੱਖਸ ਫਾਰ ਜਸਟਿਸ (ਐਸਐਫਜੇ) […]

Share:

ਕੈਨੇਡਾ ਵਿੱਚ ਇੱਕ ਵਾਰ ਫਿਰ ਹਾਲਾਤ ਤਣਾਅਪੂਰਨ ਹਨ। ਭਾਰਤੀ ਮੰਦਿਰਾਂ ਦੇ ਬਾਹਰ ਖਾਲਿਸਤਾਨੀ ਸਮੂਹ ਵੱਲੋਂ ਭਾਰਤ ਵਿਰੋਧੀ ਗ੍ਰਾਫਿਟੀ ਬਣਾ ਕੇ ਅਪਮਾਨ ਕੀਤਾ ਗਿਆ। ਇਹੀ ਨਹੀਂ ਕੁਝ ਮੰਦਿਰਾਂ ਦੇ ਬਾਹਰ ਭੰਨ ਤੋੜ ਕਰਨ ਦੀਆਂ ਵੀ ਖਬਰਾਂ ਆ ਰਹੀਆਂ ਹਨ। ਜਿਸ ਨਾਲ ਉੱਥੋਂ ਦਾ ਮਾਹੌਲ ਚਿੰਤਾਜਨਕ ਬਣਿਆ ਹੋਇਆ ਹੈ। ਇਹ ਵਿਕਾਸ ਵੱਖਵਾਦੀ ਸਮੂਹ ਸਿੱਖਸ ਫਾਰ ਜਸਟਿਸ (ਐਸਐਫਜੇ) ਦੇ ਵੈਨਕੂਵਰ ਵਿੱਚ ਭਾਰਤੀ ਕੌਂਸਲੇਟ ਨੂੰ “ਲਾਕਡਾਊਨ” ਕਰਨ ਦੇ ਦਾਅਵੇ ਦੀ ਧਮਕੀ ਤੋਂ ਇੱਕ ਦਿਨ ਪਹਿਲਾਂ ਹੋਇਆ ਹੈ। ਬਰਿਟਿਸ਼ ਕੋਲੰਬੀਆ ਵਿੱਚ ਕੈਨੇਡਾ ਦੇ ਕਸਬੇ ਸਰੀ ਵਿੱਚ ਇੱਕ ਮੰਦਰ ਦੀਆਂ ਬਾਹਰੀ ਦੀਵਾਰਾਂ ਉੱਤੇ ਭਾਰਤ ਵਿਰੋਧੀ ਅਤੇ ਖਾਲਿਸਤਾਨ ਪੱਖੀ ਗ੍ਰਾਫਿਟੀ ਬਣਾਈ ਗਈ। ਜਿਸ ਵਿੱਚ ਕੁਝ ਅਪਮਾਨ ਜਨਕ ਜਿਕਰ ਕੀਤੇ ਗਏ। ਇਸ ਦੀ ਜਿੰਮੇਵਾਰੀ ਫਿਲਹਾਲ ਕਿਸੇ ਇੱਕ ਸਮੂਹ ਵੱਲੋਂ ਨਹੀਂ ਲਈ ਹੈ। ਸਰੀ ਦੇ ਸ਼੍ਰੀ ਮਾਤਾ ਭਾਮੇਸ਼ਵਰੀ ਦੁਰਗਾ ਮੰਦਰ ਵਿੱਚ ਭੰਨ-ਤੋੜ ਕੀਤੀ ਗਈ। ਕਿਸੇ ਦੇ ਨਿੱਜੀ ਨੁਕਸਾਨ ਦੀ ਫਿਲਹਾਲ ਕੋਈ ਖਬਰ ਨਹੀਂ ਆਈ ਹੈ। ਪਰ ਉੱਥੋਂ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। 

ਇਹ ਘਟਨਾ ਵੀਰਵਾਰ ਸਵੇਰੇ ਸਾਹਮਣੇ ਆਈ ।ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਦੀ ਸਰੀ ਡਿਟੈਚਮੈਂਟ ਨੇ ਇਸ ਬਾਰੇ ਸੂਚਨਾ ਦਿੱਤੀ। ਮੰਦਿਰ ਪ੍ਰਬੰਧਨ ਦੇ ਮੈਂਬਰ ਰੋਹਿਤ ਨੇ ਐਚਟੀ ਨੂੰ ਦੱਸਿਆ ਕਿ ਫਿਲਹਾਲ ਗ੍ਰੈਫਿਟੀ ਹਟਾ ਦਿੱਤੀ ਗਈ ਹੈ। ਓਟਾਵਾ ਵਿੱਚ ਭਾਰਤ ਦੇ ਹਾਈ ਕਮਿਸ਼ਨ ਨੇ ਕੈਨੇਡਾ ਦੇ ਵਿਦੇਸ਼ ਮੰਤਰਾਲੇ ਗਲੋਬਲ ਅਫੇਅਰਜ਼ ਕੈਨੇਡਾ ਨੂੰ ਵੈਨਕੂਵਰ ਵਿੱਚ ਆਪਣੇ ਕੂਟਨੀਤਕ ਕੰਪਲੈਕਸਾਂ ਨੂੰ ਖਤਰੇ ਬਾਰੇ ਹਰੀ ਝੰਡੀ ਦਿੱਤੀ ਸੀ।ਕਿਉਂਕਿ ਐਸਐਫਜੇ ਨੇ ਸ਼ੁੱਕਰਵਾਰ ਨੂੰ ਵੈਨਕੂਵਰ ਕੌਂਸਲੇਟ ਨੂੰ ਤਾਲਾਬੰਦ ਕਰਨ ਲਈ ਖਾਲਿਸਤਾਨ ਪੱਖੀ ਤੱਤਾਂ ਨੂੰ ਬੁਲਾਇਆ ਸੀ। ਇਹ ਕਾਲ ਸਰੀ ਦੇ ਇੱਕ ਸਕੂਲ ਵਿੱਚ 10 ਸਤੰਬਰ ਨੂੰ ਹੋਣ ਵਾਲੇ ਖਾਲਿਸਤਾਨ ਰੈਫਰੈਂਡਮ ਨੂੰ ਜ਼ਬਰਦਸਤੀ ਰੱਦ ਕੀਤੇ ਜਾਣ ਦੇ ਬਦਲੇ ਵਜੋਂ ਆਈ ਸੀ।ਐਤਵਾਰ ਨੂੰ ਕੈਨੇਡੀਅਨ ਅਧਿਕਾਰੀਆਂ ਨੇ ਇੱਕ ਪਬਲਿਕ ਸਕੂਲ ਵਿੱਚ ਵੋਟਿੰਗ ਕਰਵਾਉਣ ਦੀ ਆਪਣੀ ਇਜਾਜ਼ਤ ਵਾਪਸ ਲੈ ਲਈ। ਕਿਉਂਕਿ ਉਹਨਾਂ ਦੀਆਂ ਪ੍ਰਚਾਰ ਸਮੱਗਰੀਆਂ ਨੂੰ ਲੈ ਕੇ ਚਿੰਤਾਵਾਂ ਪੈਦਾ ਹੋਈਆਂ ਸਨ। ਜਿਸ ਵਿੱਚ ਇੱਕ ਏਕੇ-47 ਮਸ਼ੀਨ ਗਨ ਦੀ ਤਸਵੀਰ ਦਿਖਾਈ ਗਈ ਸੀ। ਹਾਲਾਂਕਿ ਮੌਕੇ ਤੇ ਪੂਰੀ ਤਰਾਂ ਉੱਥੋਂ ਦੀ ਪੁਲਿਸ ਵੱਲੋਂ ਕਾਬੂ ਪਾ ਲਿਆ ਗਿਆ ਹੈ। ਸਥਿਤੀ ਫਿਲਹਾਲ ਚਿੰਤਾਜਕਨ ਬਣੀ ਹੋਈ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਸੰਬੰਧੀ ਕੋਈ ਹੋਰ ਕਾਰਵਾਈ ਨਾ ਹੋਵੇ ਇਸ ਨੂੰ ਲੈਕੇ ਵੀ ਪੁਲਿਸ ਦੀਆਂ ਟੀਮਾਂ ਖਾਸ ਨਿਗਰਾਨੀ ਰੱਖ ਰਹੀਆਂ ਹਨ। ਪੁਲਿਸ ਪ੍ਰਸ਼ਾਸਨ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਤਾਕਿ ਕਿਸੀ ਤਰਾਂ ਦਾ ਕੋਈ ਵੱਡਾ ਨੁਕਸਾਨ ਨਾ ਹੋ ਸਕੇ।