ਤੇਜਸਵੀ ਯਾਦਵ ਦੇ ਘਰ ਈਡੀ ਨੇ ਕੀਤੀ ਛਾਪੇਮਾਰੀ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦੀ ਦਿੱਲੀ ਸਥਿਤ ਰਿਹਾਇਸ਼ ‘ਤੇ ਛਾਪੇਮਾਰੀ ਕਰ ਰਿਹਾ ਹੈ। ਈਡੀ ਨੇ ਰਾਸ਼ਟਰੀ ਰਾਜਧਾਨੀ ‘ਚ ਨਿਊ ਫਰੈਂਡਸ ਕਲੋਨੀ ‘ਚ ਸਥਿਤ ਆਰਜੇਡੀ ਆਗੂ ਦੀ ਰਿਹਾਇਸ਼ ‘ਤੇ ਸਵੇਰੇ 8.30 ਵਜੇ ਛਾਪੇਮਾਰੀ ਸ਼ੁਰੂ ਕੀਤੀ । ਈਡੀ ਦੇ ਅਧਿਕਾਰੀ ਇਸ ਮਾਮਲੇ ਦੇ ਸਬੰਧ ਵਿੱਚ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਸਮਾਜਵਾਦੀ […]

Share:

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦੀ ਦਿੱਲੀ ਸਥਿਤ ਰਿਹਾਇਸ਼ ‘ਤੇ ਛਾਪੇਮਾਰੀ ਕਰ ਰਿਹਾ ਹੈ। ਈਡੀ ਨੇ ਰਾਸ਼ਟਰੀ ਰਾਜਧਾਨੀ ‘ਚ ਨਿਊ ਫਰੈਂਡਸ ਕਲੋਨੀ ‘ਚ ਸਥਿਤ ਆਰਜੇਡੀ ਆਗੂ ਦੀ ਰਿਹਾਇਸ਼ ‘ਤੇ ਸਵੇਰੇ 8.30 ਵਜੇ ਛਾਪੇਮਾਰੀ ਸ਼ੁਰੂ ਕੀਤੀ ।

ਈਡੀ ਦੇ ਅਧਿਕਾਰੀ ਇਸ ਮਾਮਲੇ ਦੇ ਸਬੰਧ ਵਿੱਚ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਸਮਾਜਵਾਦੀ ਪਾਰਟੀ ਦੇ ਨੇਤਾ ਜਿਤੇਂਦਰ ਯਾਦਵ ਦੇ ਘਰ ਵੀ ਪਹੁੰਚੇ। ਜਿਤੇਂਦਰ ਯਾਦਵ ਲਾਲੂ ਪ੍ਰਸਾਦ ਯਾਦਵ ਦੀ ਧੀ ਰਾਗਿਨੀ ਦੇ ਪਤੀ ਹਨ।

ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਘੁਟਾਲੇ ਦੇ ਸਬੰਧ ਵਿਚ ਤਿੰਨ ਰਾਜਾਂ ਵਿਚ 15 ਥਾਵਾਂ ‘ਤੇ ਵੀ ਤਲਾਸ਼ੀ ਲਈ ਜਾ ਰਹੀ ਹੈ। ਬਿਹਾਰ ਦੇ ਪਟਨਾ ‘ਚ ਆਰਜੇਡੀ ਆਗੂ ਅਤੇ ਲਾਲੂ ਪ੍ਰਸਾਦ ਯਾਦਵ ਦੇ ਸਹਿਯੋਗੀ ਅਬੂ ਦੋਜਾਨਾ ਦੇ ਘਰ ‘ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।

ਈਡੀ ਦੀ ਛਾਪੇਮਾਰੀ ਬਿਹਾਰ, ਉੱਤਰ ਪ੍ਰਦੇਸ਼ ਅਤੇ ਮੁੰਬਈ ‘ਚ ਚੱਲ ਰਹੀ ਹੈ, ਜਿਸ ‘ਚ ਲਾਲੂ ਯਾਦਵ ਅਤੇ ਉਸ ਦੇ ਪਰਿਵਾਰ ਨਾਲ ਜੁੜੀਆਂ ਜਾਇਦਾਦਾਂ ਵੀ ਸ਼ਾਮਲ ਹਨ।

ਈਡੀ ਨੇ ਇਹ ਛਾਪੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਤੋਂ ਸੀਬੀਆਈ ਵੱਲੋਂ ਲੈਂਡ-ਫ਼ਾਰ-ਜੋਬ ਘੁਟਾਲੇ ਦੇ ਸਬੰਧ ਵਿੱਚ ਪੁੱਛਗਿੱਛ ਤੋਂ ਬਾਅਦ ਕੀਤੇ ਹਨ।

ਸੀਬੀਆਈ ਨੇ ਪ੍ਰਸਾਦ, ਉਸ ਦੀ ਪਤਨੀ ਅਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ 14 ਹੋਰਾਂ ਖ਼ਿਲਾਫ਼ ਅਪਰਾਧਿਕ ਸਾਜ਼ਿਸ਼ ਰਚਣ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਚਾਰਜਸ਼ੀਟ ਦਾਇਰ ਕੀਤੀ ਹੈ ਅਤੇ ਸਾਰੇ ਮੁਲਜ਼ਮਾਂ ਨੂੰ 15 ਮਾਰਚ ਨੂੰ ਤਲਬ ਕੀਤਾ ਗਿਆ ਹੈ।

ਇਹ ਨੇ ਸੀਬੀਆਈ ਵੱਲੋਂ ਲਾਏ ਦੋਸ਼ 

ਸੀਬੀਆਈ ਨੇ ਦੋਸ਼ ਲਾਇਆ ਹੈ ਕਿ ਲਾਲੂ ਪ੍ਰਸਾਦ ਯਾਦਵ ਨੇ, 2004 -2009 ਦੀ ਮਿਆਦ ਦੌਰਾਨ ਰੇਲਵੇ ਮੰਤਰੀ ਵਜੋਂ, ਰੇਲਵੇ ਦੇ ਵੱਖ-ਵੱਖ ਜ਼ੋਨਾਂ ਵਿਚ ਸਮੂਹ “ਡੀ” ਪੋਸਟ ਵਿਚ ਨਿਯੁਕਤੀ ਵਿਚ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ ‘ਤੇ ਜ਼ਮੀਨੀ ਜਾਇਦਾਦ ਟਰਾਂਸਫਰ ਕੀਤੀਆਂ ਸਨ।

ਮਨੀ ਲਾਂਡਰਿੰਗ ਰੋਕੂ ਐਕਟ ਦੀਆਂ ਅਪਰਾਧਿਕ ਧਾਰਾਵਾਂ ਤਹਿਤ ਦਾਇਰ ਈਡੀ ਦਾ ਕੇਸ ਇਸ ਸੀਬੀਆਈ ਸ਼ਿਕਾਇਤ ਤੋਂ ਪੈਦਾ ਹੋਇਆ ਹੈ।

ਵਿਰੋਧੀ ਧਿਰ ਦੇ ਨੇਤਾਵਾਂ ਨੇ ਪਿਛਲੇ ਹਫਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਸੀ ਕਿ ਕੇਂਦਰ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਿਹਾ ਹੈ। ਤੇਜਸਵੀ ਯਾਦਵ ਵੀ ਹਸਤਾਖਰ ਕਰਨ ਵਾਲਿਆਂ ‘ਚ ਸ਼ਾਮਲ ਸਨ। ਇਹ ਪੱਤਰ ਦੱਸਦਾ ਸੀ ਕਿ ਕੇਂਦਰੀ ਏਜੰਸੀਆਂ ਵੱਲੋਂ ਨਿਸ਼ਾਨਾ ਬਣਾਏ ਜਾ ਰਹੇ ਵਿਰੋਧੀ ਆਗੂਆਂ ਵਿਚੋਂ ਇੱਕ ਲਾਲੂ ਯਾਦਵ ਵੀ ਸਨ।

ਈਡੀ ਦੀ ਇਸ ਕਾਰਵਾਈ ‘ਤੇ ਆਰਜੇਡੀ ਦੀ ਪ੍ਰਤੀਕਿਰਿਆ

ਰਾਸ਼ਟਰੀ ਜਨਤਾ ਦਲ (ਆਰਜੇਡੀ) ਨੇ ਈਡੀ ਵੱਲੋਂ ਲੈਂਡ-ਫ਼ਾਰ-ਜੋਬ ਘੁਟਾਲੇ ‘ਚ ਕੀਤੀ ਗਈ ਛਾਪੇਮਾਰੀ ‘ਤੇ ਪ੍ਰਤੀਕਿਰਿਆ ਦਿੱਤੀ ਅਤੇ ਇਸ ਲਈ ਸੱਤਾਧਾਰੀ ਭਾਜਪਾ ਦੀ ਨਿੰਦਾ ਕੀਤੀ ਹੈ।

“ਅਸੀਂ ਈਡੀ ਅਤੇ ਸੀਬੀਆਈ ਤੋਂ ਨਹੀਂ ਡਰਦੇ। 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਭਾਜਪਾ ਦੇ ਇਸ਼ਾਰੇ ‘ਤੇ ਕੀਤਾ ਗਿਆ ਹੈ।” ਬੁਲਾਰੇ ਉਦੈ ਨਾਰਾਇਣ ਚੌਧਰੀ ਨੇ ਕਿਹਾ ਕਿ ‘ਜਿੰਨਾ ਜ਼ਿਆਦਾ ਤੁਸੀਂ ਲਾਲੂ ਤੇ ਤੇਜਸਵੀ ਨੂੰ ਦਬਾਓਗੇ, ਓਨਾ ਹੀ ਜ਼ਿਆਦਾ ਉਹ ਉਭਰਨਗੇ।”