ਤਾਲੀਬਾਨ ਦੇ ਦੀ ਧਮਾਕੇ ਵਿੱਚ ਮੌਤ ਗਵਰਨਰ

ਅਫਗਾਨਿਸਤਾਨ ਦੇ ਉੱਤਰੀ ਬਲਖ ਸੂਬੇ ਦਾ ਤਾਲਿਬਾਨ ਗਵਰਨਰ ਇਕ ਇਸਲਾਮਿਕ ਸਟੇਟ ਆਈਐਸ ਸਮੂਹ ਦੁਆਰਾ ਕੀਤੇ ਗਏ ਆਤਮਘਾਤੀ ਹਮਲੇ ਵਿੱਚ ਮਾਰਿਆ ਗਿਆ ਹੈ। ਇਹ ਹਮਲਾ ਉਨਾਂ ਦੇ ਦਫਤਰ ਤੇ ਹੋਇਆ। ਦਫਤਰ ਤੇ ਹੋਇਆ ਆਤਮਘਾਤੀ ਹਮਲਾ ਮੁਹੰਮਦ ਦਾਊਦ ਮੁਜ਼ੱਮਿਲ ਦੀ ਵੀਰਵਾਰ ਨੂੰ ਸੂਬਾਈ ਰਾਜਧਾਨੀ ਮਜ਼ਾਰ-ਏ ਸ਼ਰੀਫ ਸਥਿਤ ਉਨ੍ਹਾਂ ਦੇ ਦਫਤਰ ਚ ਹੱਤਿਆ ਕਰ ਦਿੱਤੀ ਗਈ। ੨੦੨੧ ਵਿੱਚ […]

Share:

ਅਫਗਾਨਿਸਤਾਨ ਦੇ ਉੱਤਰੀ ਬਲਖ ਸੂਬੇ ਦਾ ਤਾਲਿਬਾਨ ਗਵਰਨਰ ਇਕ ਇਸਲਾਮਿਕ ਸਟੇਟ ਆਈਐਸ ਸਮੂਹ ਦੁਆਰਾ ਕੀਤੇ ਗਏ ਆਤਮਘਾਤੀ ਹਮਲੇ ਵਿੱਚ ਮਾਰਿਆ ਗਿਆ ਹੈ। ਇਹ ਹਮਲਾ ਉਨਾਂ ਦੇ ਦਫਤਰ ਤੇ ਹੋਇਆ।

ਦਫਤਰ ਤੇ ਹੋਇਆ ਆਤਮਘਾਤੀ ਹਮਲਾ

ਮੁਹੰਮਦ ਦਾਊਦ ਮੁਜ਼ੱਮਿਲ ਦੀ ਵੀਰਵਾਰ ਨੂੰ ਸੂਬਾਈ ਰਾਜਧਾਨੀ ਮਜ਼ਾਰ-ਏ ਸ਼ਰੀਫ ਸਥਿਤ ਉਨ੍ਹਾਂ ਦੇ ਦਫਤਰ ਚ ਹੱਤਿਆ ਕਰ ਦਿੱਤੀ ਗਈ। ੨੦੨੧ ਵਿੱਚ ਤਾਲੀਬਾਨੀਆਂ ਦੀ ਸੱਤਾ ਵਿੱਚ ਵਾਪਸੀ ਤੋਂ ਬਾਦ ਮਾਰਿਆ ਜਾਣ ਵਾਲਾ ਉਹ ਸਭ ਤੋਂ ਸੀਨੀਅਰ ਤਾਲਿਬਾਨੀ ਅਧਿਕਾਰੀ ਹੈ। ਤਾਲੀਬਾਨ ਦੀ ਸੱਤਾ ਵਿਚ ਵਾਪਸ ਆਣ ਤੋ ਬਾਦ ਹਿੰਸਾ ਵਿੱਚ ਤੇਜ਼ੀ ਨਾਲ ਕਮੀ ਆਈ ਹੈ, ਪਰ ਆਈਐਸ ਦੁਆਰਾ ਤਾਲਿਬਾਨ ਪੱਖੀ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਆਈਐਸ ਵਿਰੁੱਧ ਲੜਾਈ ਦੀ ਕੀਤੀ ਸੀ ਅਗਵਾਈ

ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਟਵਿੱਟਰ ਤੇ ਕਿਹਾ ਕਿ ਗਵਰਨਰ “ਇਸਲਾਮ ਦੇ ਦੁਸ਼ਮਣਾਂ ਦੁਆਰਾ ਇੱਕ ਧਮਾਕੇ ਵਿੱਚ ਸ਼ਹੀਦ ਹੋ ਗਿਆ ਹੈ “। ਮੁਜ਼ੱਮਿਲ ਨੇ ਪੂਰਬੀ ਸੂਬੇ ਨੰਗਰਹਾਰ ਦੇ ਗਵਰਨਰ ਵਜੋਂ ਆਪਣੀ ਪਿਛਲੀ ਤਾਇਨਾਤੀ ਦੌਰਾਨ ਆਈਐਸ ਵਿਰੁੱਧ ਲੜਾਈ ਦੀ ਅਗਵਾਈ ਕੀਤੀ ਸੀ। ਉਸ ਨੂੰ ਪਿਛਲੇ ਸਾਲ ਅਕਤੂਬਰ ਵਿਚ ਬਲਖ ਭੇਜ ਦਿੱਤਾ ਗਿਆ ਸੀ। ਬਲਖ ਪੁਲਸ ਦੇ ਬੁਲਾਰੇ ਮੁਹੰਮਦ ਆਸਿਫ ਵਜ਼ੀਰੀ ਨੇ ਦੱਸਿਆ ਕਿ ਧਮਾਕਾ ਵੀਰਵਾਰ ਸਵੇਰੇ ਗਵਰਨਰ ਦਫਤਰ ਦੀ ਦੂਜੀ ਮੰਜ਼ਿਲ ਤੇ ਹੋਇਆ। ਧਮਾਕੇ ਵਿੱਚ ਜ਼ਖਮੀ ਹੋਏ ਖੈਰੂਦੀਨ ਨੇ ਮੀਡਿਆ ਨੂੰ ਦੱਸਿਆ, “ਇੱਕ ਧਮਾਕਾ ਹੋਇਆ ! ਮੈਂ ਜ਼ਮੀਨ ਤੇ ਡਿੱਗ ਗਿਆ”। ਉਨਾਂ ਨੇ ਕਿਹਾ ਕਿ ਉਸਨੇ ਇੱਕ ਦੋਸਤ ਨੂੰ ਧਮਾਕੇ ਵਿੱਚ ਇੱਕ ਹੱਥ ਗੁਆਉਂਦਿਆਂ ਦੇਖਿਆ ਸੀ। ਬਾਦ ਵਿੱਚ, ਵੀਰਵਾਰ ਨੂੰ ਆਈਐਸ ਨੇ ਕਿਹਾ ਕਿ ਉਸਦਾ ਇੱਕ ਸੈਨਿਕ ਇਮਾਰਤ ਵਿੱਚ ਦਾਖਲ ਹੋਣ ਅਤੇ ਅਪਣੀ ਆਤਮਘਾਤੀ ਬੈਲਟ ਵਿੱਚ ਧਮਾਕਾ ਕਰਨ ਵਿੱਚ ਕਾਮਯਾਬ ਹੋ ਗਿਆ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਧਮਾਕੇ ਵਿਚ ਕੁਝ ਸੁਰੱਖਿਆ ਗਾਰਡ ਵੀ ਮਾਰੇ ਗਏ ਹਨ।

ਆਈਐਸ ਨੇ ਲਿਆ ਬਦਲਾ

ਇੱਕ ਦਿਨ ਪਹਿਲਾਂ ਸੂਬਾਈ ਤਾਲਿਬਾਨ ਅਧਿਕਾਰੀਆਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਮਜ਼ਾਰ-ਏ ਸ਼ਰੀਫ ਵਿੱਚ ਅੱਠ “ਬਾਗ਼ੀਆਂ ਅਤੇ ਅਗਵਾਕਾਰਾਂ” ਨੂੰ ਮਾਰ ਦਿੱਤਾ ਹੈ।ਤਾਲਿਬਾਨ ਨੂੰ ੨੦੦੧ ਵਿੱਚ ਅਫਗਾਨਿਸਤਾਨ ਦੇ ਸ਼ਾਸਕਾਂ ਵਜੋਂ ਬੇਦਖਲ ਕਰ ਦਿੱਤਾ ਗਿਆ ਸੀ । ਅਮਰੀਕਾ ਦੀ ਅਗਵਾਈ ਵਾਲੀਆਂ ਫੌਜਾਂ ਦੇ ਪਿੱਛੇ ਹਟਣ ਤੋਂ ਬਾਦ ਅੱਤਵਾਦੀ ਇਸਲਾਮੀ ਸਮੂਹ ਅਗਸਤ ੨੦੨੧ ਵਿੱਚ ਸੱਤਾ ਵਿੱਚ ਵਾਪਸ ਆ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਘਾਤਕ ਬੰਬ ਧਮਾਕਿਆਂ ਦੀ ਇੱਕ ਲੜੀ ਨੇ ਮੁੱਖ ਤੌਰ ਤੇ ਮਸਜਿਦਾਂ ਅਤੇ ਘੱਟ ਗਿਣਤੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਇਆ ਹੈ, ਬਹੁਤ ਸਾਰੇ ਅੱਤਵਾਦੀ ਇਸਲਾਮਿਕ ਸਟੇਟ ਸਮੂਹ ਦੇ ਖੇਤਰੀ ਸਹਿਯੋਗੀ ਦੁਆਰਾ ਦਾਵਾ ਕੀਤੇ ਗਏ ਹਨ , ਜੋ ਤਾਲਿਬਾਨ ਦੇ ਕੱਟੜ ਵਿਰੋਧੀ ਹਨ।