South Korea: ਅਭਿਆਸ ਦੌਰਾਨ ਹਵਾਈ ਸੈਨਾ ਦੀ ਵੱਡੀ ਗਲਤੀ, ਆਪਣੇ ਹੀ ਦੇਸ਼ ਵਿੱਚ ਸੁੱਟ ਦਿੱਤੇ 8 ਬੰਬ

ਹਵਾਈ ਸੈਨਾ ਦੇ ਅਨੁਸਾਰ, ਇਹ ਘਟਨਾ ਉਦੋਂ ਵਾਪਰੀ ਜਦੋਂ ਇੱਕ KF-16 ਲੜਾਕੂ ਜਹਾਜ਼ ਤੋਂ ਅਣਜਾਣੇ ਵਿੱਚ ਅੱਠ MK-82 ਬੰਬ ਸੁੱਟੇ ਗਏ। ਸਾਰੇ ਬੰਬ ਨਿਰਧਾਰਤ ਫਾਇਰਿੰਗ ਰੇਂਜ ਤੋਂ ਬਾਹਰ ਡਿੱਗੇ। ਖੁਸ਼ਕਿਸਮਤੀ ਨਾਲ, ਸਿਰਫ਼ ਕੁਝ ਹੀ ਨਾਗਰਿਕ ਜ਼ਖਮੀ ਹੋਏ ਅਤੇ ਕੋਈ ਵੱਡਾ ਹਾਦਸਾ ਨਹੀਂ ਹੋਇਆ।

Share:

ਹਵਾਈ ਸੈਨਾ ਦੀ ਗਲਤੀ ਕਾਰਨ ਦੱਖਣੀ ਕੋਰੀਆ ਵਿੱਚ ਇੱਕ ਵੱਡੀ ਘਟਨਾ ਵਾਪਰੀ। ਵੀਰਵਾਰ ਨੂੰ ਹਵਾਈ ਸੈਨਾ ਦੇ ਸਿਖਲਾਈ ਅਭਿਆਸ ਦੌਰਾਨ ਇੱਕ ਲੜਾਕੂ ਜਹਾਜ਼ (KF-16) ਤੋਂ ਗਲਤੀ ਨਾਲ ਅੱਠ ਬੰਬ ਡਿੱਗ ਗਏ। ਇਸ ਘਟਨਾ ਵਿੱਚ 15 ਲੋਕ ਜ਼ਖਮੀ ਹੋ ਗਏ। ਹਵਾਈ ਸੈਨਾ ਨੇ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ।

ਵੱਡਾ ਹਾਦਸਾ ਹੋਣੇ ਟਲਿਆ

ਹਵਾਈ ਸੈਨਾ ਦੇ ਅਨੁਸਾਰ, ਇਹ ਘਟਨਾ ਉਦੋਂ ਵਾਪਰੀ ਜਦੋਂ ਇੱਕ KF-16 ਲੜਾਕੂ ਜਹਾਜ਼ ਤੋਂ ਅਣਜਾਣੇ ਵਿੱਚ ਅੱਠ MK-82 ਬੰਬ ਸੁੱਟੇ ਗਏ। ਸਾਰੇ ਬੰਬ ਨਿਰਧਾਰਤ ਫਾਇਰਿੰਗ ਰੇਂਜ ਤੋਂ ਬਾਹਰ ਡਿੱਗੇ। ਖੁਸ਼ਕਿਸਮਤੀ ਨਾਲ, ਸਿਰਫ਼ ਕੁਝ ਹੀ ਨਾਗਰਿਕ ਜ਼ਖਮੀ ਹੋਏ ਅਤੇ ਕੋਈ ਵੱਡਾ ਹਾਦਸਾ ਨਹੀਂ ਹੋਇਆ। ਹਵਾਈ ਸੈਨਾ ਨੇ ਸਪੱਸ਼ਟ ਕੀਤਾ ਕਿ ਇਹ ਮਨੁੱਖੀ ਜਾਂ ਤਕਨੀਕੀ ਗਲਤੀ ਸੀ, ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

15 ਲੋਕ ਹੋਏ ਜ਼ਖਮੀ

ਹਵਾਈ ਸੈਨਾ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, "ਸਾਨੂੰ ਇਸ ਘਟਨਾ 'ਤੇ ਡੂੰਘਾ ਦੁੱਖ ਹੈ। ਅਸੀਂ ਪ੍ਰਭਾਵਿਤ ਲੋਕਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦੇ ਹਾਂ। ਜ਼ਖਮੀਆਂ ਦੀ ਸਹੀ ਗਿਣਤੀ ਅਤੇ ਨੁਕਸਾਨ ਦਾ ਮੁਲਾਂਕਣ ਅਜੇ ਵੀ ਜਾਰੀ ਹੈ, ਪਰ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ 15 ਲੋਕ ਜ਼ਖਮੀ ਹੋਏ ਹਨ।"

ਇਹ ਵੀ ਪੜ੍ਹੋ