ਦੱਖਣੀ ਅਫਰੀਕਾ ਦੀ ਕੇਂਦਰੀ ਟਰਾਂਸਪੋਰਟ ਮੰਤਰੀ ਨਾਲ ਬੰਦੂਕ ਦੀ ਨੋਕ ‘ਤੇ ਹੋਈ ਲੁੱਟ

ਦੱਖਣੀ ਅਫਰੀਕਾ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੁਝ ਬਦਮਾਸ਼ਾਂ ਨੇ ਬੰਦੂਕ ਦੀ ਨੋਕ ‘ਤੇ ਇਕ ਕੇਂਦਰੀ ਮੰਤਰੀ ਨੂੰ ਲੁੱਟ ਲਿਆ। ਜੋਹਾਨਸਬਰਗ ਹਾਈਵੇਅ ‘ਤੇ ਬਦਮਾਸ਼ਾਂ ਨੇ ਕੇਂਦਰੀ ਮੰਤਰੀ ਦੇ ਸਿਰ ‘ਤੇ ਬੰਦੂਕ ਤਾਣ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਮੰਗਲਵਾਰ ਨੂੰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ […]

Share:

ਦੱਖਣੀ ਅਫਰੀਕਾ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੁਝ ਬਦਮਾਸ਼ਾਂ ਨੇ ਬੰਦੂਕ ਦੀ ਨੋਕ ‘ਤੇ ਇਕ ਕੇਂਦਰੀ ਮੰਤਰੀ ਨੂੰ ਲੁੱਟ ਲਿਆ। ਜੋਹਾਨਸਬਰਗ ਹਾਈਵੇਅ ‘ਤੇ ਬਦਮਾਸ਼ਾਂ ਨੇ ਕੇਂਦਰੀ ਮੰਤਰੀ ਦੇ ਸਿਰ ‘ਤੇ ਬੰਦੂਕ ਤਾਣ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਮੰਗਲਵਾਰ ਨੂੰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਬਦਮਾਸ਼ਾਂ ਦੀ ਭਾਲ ‘ਚ ਲੱਗੀ ਹੋਈ ਹੈ।


ਸੁਰੱਖਿਆ ਕਰਮੀਆਂ ‘ਤੇ ਵੀ ਤਾਣੀਆਂ ਬੰਦੂਕਾਂ
ਘਟਨਾ ਬਾਰੇ ਦੱਖਣੀ ਅਫ਼ਰੀਕਾ ਦੀ ਪੁਲਿਸ ਨੇ ਦੱਸਿਆ ਕਿ ਦੇਸ਼ ਦੇ ਕੇਂਦਰੀ ਟਰਾਂਸਪੋਰਟ ਮੰਤਰੀ ਸਿੰਡੀਸੀਵੇ ਚਿਕੁੰਗਾ ਜੋਹਾਨਸਬਰਗ ਹਾਈਵੇਅ ਤੋਂ ਲੰਘ ਰਹੇ ਸਨ। ਉਨ੍ਹਾਂ ਦੇ ਨਾਲ ਸੁਰੱਖਿਆ ਕਰਮਚਾਰੀ ਵੀ ਮੌਜੂਦ ਸਨ। ਇਸ ਦੌਰਾਨ ਅਚਾਨਕ ਉਨ੍ਹਾਂ ਦੀ ਕਾਰ ਪੰਕਚਰ ਹੋ ਗਈ, ਜਿਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਕਾਰ ਨੂੰ ਸਾਈਡ ‘ਤੇ ਲਗਾ ਕੇ ਪੰਕਚਰ ਲਗਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਤਿੰਨ ਬੰਦੂਕਧਾਰੀ ਬਦਮਾਸ਼ ਉੱਥੇ ਪਹੁੰਚ ਗਏ। ਇਸ ਤੋਂ ਪਹਿਲਾਂ ਕਿ ਸੁਰੱਖਿਆ ਕਰਮਚਾਰੀ ਬਦਮਾਸ਼ਾਂ ਨੂੰ ਦੇਖ ਕੇ ਕੁਝ ਕਰਦੇ, ਬਦਮਾਸ਼ਾਂ ਨੇ ਉਨ੍ਹਾਂ ‘ਤੇ ਬੰਦੂਕ ਤਾਣ ਦਿੱਤੀ।
ਕੀ ਕਹਿਣਾ ਹੈ ਪੁਲਿਸ ਦਾ ਪੂਰੇ ਮਾਮਲੇ ‘ਤੇ
ਪੁਲਿਸ ਅਨੁਸਾਰ ਬਦਮਾਸ਼ਾਂ ਨੇ ਸੁਰੱਖਿਆ ਕਰਮੀਆਂ ਨੂੰ ਜ਼ਮੀਨ ‘ਤੇ ਲੇਟਣ ਲਈ ਮਜਬੂਰ ਕਰ ਦਿੱਤਾ ਅਤੇ ਕੇਂਦਰੀ ਮੰਤਰੀ ਚਿਕੁੰਗਾ ਦੇ ਸਿਰ ‘ਤੇ ਬੰਦੂਕ ਤਾਨ ਦਿੱਤੀ। ਬੰਦੂਕ ਦੀ ਨੋਕ ‘ਤੇ ਬਦਮਾਸ਼ਾਂ ਨੇ ਕੇਂਦਰੀ ਮੰਤਰੀ ਚਿਕੁੰਗਾ ਦਾ ਨਿੱਜੀ ਸਮਾਨ ਲੁੱਟ ਲਿਆ। ਪੁਲਿਸ ਬੁਲਾਰੇ ਐਥਲੇਂਡਾ ਮੈਥੇ ਮੁਤਾਬਕ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਘਟਨਾ ਬਾਰੇ ਮੰਤਰੀ ਨੇ ਕਿਹਾ ਕਿ ਇਹ ਬਹੁਤ ਡਰਾਉਣਾ ਅਨੁਭਵ ਸੀ। ਉਸ ਨੂੰ ਪੁਲਿਸ ਨੂੰ ਬੁਲਾਉਣ ਦਾ ਸਮਾਂ ਤੱਕ ਨਹੀਂ ਮਿਲੇਆਂ ਕਿਉਕਿ ਬਦਮਾਸ਼ਾਂ ਨੇ ਮੇਰੇ ਸਿਰ ‘ਤੇ ਬੰਦੂਕ ਤਾਨ ਰੱਖੀ ਸੀ ।