Monalisa ਦੀ ਪੇਂਟਿੰਗ 'ਤੇ ਸੁੱਟਿਆ ਸੂਪ, ਬੁਲੇਟਪਰੂਫ ਸ਼ੀਸ਼ੇ ਕਾਰਨ ਨਹੀਂ ਹੋਇਆ ਕੋਈ ਸਿੱਧਾ ਨੁਕਸਾਨ

ਕਾਬਿਲੇ ਗੌਰ ਹੈ ਕਿ ਮਸ਼ਹੂਰ ਪੇਂਟਰ leonardo da vinci ਨੇ ਇਹ ਪੇਂਟਿੰਗ 1503 ਵਿੱਚ ਬਣਾਉਣੀ ਸ਼ੁਰੂ ਕੀਤੀ ਸੀ ਅਤੇ 14 ਸਾਲ ਬਾਅਦ ਇਹ ਪੇਂਟਿੰਗ ਪੂਰੀ ਹੋਈ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਮੋਨਾਲੀਸਾ ਦੇ ਬੁੱਲ੍ਹ ਬਣਾਉਣ ਲਈ ਲਿਓਨਾਰਡੋ ਦਾ ਵਿੰਚੀ ਨੂੰ 12 ਸਾਲ ਲੱਗੇ ਸਨ।

Share:

ਹਾਈਲਾਈਟਸ

  • 1950 ਵਿੱਚ ਪੇਂਟਿੰਗ ਉੱਤੇ ਤੇਜ਼ਾਬ ਸੁੱਟਿਆ ਗਿਆ ਸੀ

International News: ਪੈਰਿਸ ਦੇ ਲੂਵਰ ਮਿਊਜ਼ੀਅਮ 'ਚ ਰੱਖੀ ਆਈਕਾਨਿਕ ਮੋਨਾਲੀਸਾ ਦੀ ਪੇਂਟਿੰਗ 'ਤੇ ਸੂਪ ਸੁੱਟਣ ਦੀ ਘਟਨਾ ਸਾਹਮਣੇ ਆਈ ਹੈ। ਦੋ ਪ੍ਰਦਰਸ਼ਨਕਾਰੀਆਂ ਨੇ, ਫਰਾਂਸ ਵਿੱਚ ਖੇਤੀਬਾੜੀ ਪ੍ਰਣਾਲੀ ਵਿੱਚ ਬਦਲਾਅ ਦੇ ਖ਼ਿਲਾਫ ਪ੍ਰਦਰਸ਼ਨ ਕਰਦੇ ਹੋਏ, ਪੇਟਿੰਗ 'ਤੇ ਸੂਪ ਸੁੱਟਿਆ। ਵਰਣਨਯੋਗ ਹੈ ਕਿ ਪੇਂਟਿੰਗ ਨੂੰ ਬੁਲੇਟਪਰੂਫ ਸ਼ੀਸ਼ੇ ਵਿਚ ਸੁਰੱਖਿਅਤ ਰੱਖਿਆ ਗਿਆ ਹੈ, ਇਸ ਲਈ ਇਸ ਨੂੰ ਕੋਈ ਸਿੱਧਾ ਨੁਕਸਾਨ ਨਹੀਂ ਹੋਇਆ। ਕਾਬਿਲੇ ਗੌਰ ਹੈ ਕਿ ਮਸ਼ਹੂਰ ਪੇਂਟਰ ਲਿਓਨਾਰਡੋ ਦਾ ਵਿੰਚੀ ਨੇ ਇਹ ਪੇਂਟਿੰਗ 1503 ਵਿੱਚ ਬਣਾਉਣੀ ਸ਼ੁਰੂ ਕੀਤੀ ਸੀ ਅਤੇ 14 ਸਾਲ ਬਾਅਦ ਇਹ ਪੇਂਟਿੰਗ ਪੂਰੀ ਹੋਈ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਮੋਨਾਲੀਸਾ ਦੇ ਬੁੱਲ੍ਹ ਬਣਾਉਣ ਲਈ ਲਿਓਨਾਰਡੋ ਦਾ ਵਿੰਚੀ ਨੂੰ 12 ਸਾਲ ਲੱਗੇ ਸਨ।

ਪਹਿਲਾਂ ਵੀ ਹੋਈ ਸੀ ਪੇਂਟਿੰਗ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ 

ਪਹਿਲਾਂ ਵੀ ਕਈ ਵਾਰ ਮੋਨਾਲੀਸਾ ਦੀ ਪੇਂਟਿੰਗ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। 1911 ਵਿੱਚ, ਲੂਵਰ ਮਿਊਜ਼ੀਅਮ ਦੇ ਇੱਕ ਕਰਮਚਾਰੀ Vincenzo Perugia ਨੇ ਇਸ ਪੇਂਟਿੰਗ ਨੂੰ ਚੋਰੀ ਕਰ ਲਿਆ ਸੀ। ਹਾਲਾਂਕਿ, ਸਾਲ 1913 ਵਿੱਚ ਇਸਨੂੰ ਬਰਾਮਦ ਕਰ ਲਿਆ ਗਿਆ ਸੀ। ਚੋਰ ਨੇ ਪੇਂਟਿੰਗ ਨੂੰ ਇਟਲੀ ਦੇ ਇੱਕ ਬਾਜ਼ਾਰ ਵਿੱਚ ਵੇਚਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ 1950 ਵਿੱਚ ਪੇਂਟਿੰਗ ਉੱਤੇ ਤੇਜ਼ਾਬ ਸੁੱਟਿਆ ਗਿਆ ਸੀ। ਤੇਜ਼ਾਬ ਹਮਲੇ ਕਾਰਨ ਕੈਨਵਸ ਦਾ ਹੇਠਲਾ ਹਿੱਸਾ ਨੁਕਸਾਨਿਆ ਗਿਆ ਸੀ। ਇਸ ਘਟਨਾ ਤੋਂ ਬਾਅਦ ਪੇਂਟਿੰਗ ਨੂੰ ਬੁਲੇਟਪਰੂਫ ਸ਼ੀਸ਼ੇ ਵਿੱਚ ਰੱਖ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਸਾਲ 2009 'ਚ ਇਕ ਔਰਤ ਨੇ ਪੇਂਟਿੰਗ 'ਤੇ ਸਿਰੇਮਿਕ ਕੱਪ ਸੁੱਟ ਦਿੱਤਾ ਸੀ। ਇਸ ਤੋਂ ਇਲਾਵਾ ਸਾਲ 2022 ਵਿੱਚ ਇਸ 'ਤੇ ਕੇਕ ਸੁੱਟਿਆ ਗਿਆ ਸੀ।

ਇਹ ਵੀ ਪੜ੍ਹੋ