ਦੋ ਸਾਲ ਤੱਕ ਪੁੱਤਰ ਨੇ ਲੁਕਾਈ ਅਲਮਾਰੀ ਵਿੱਚ ਆਪਣੇ ਪਿਤਾ ਦੀ ਲਾਸ਼, ਕਾਰਣ ਜਾਣ ਕੇ ਹੋ ਜਾਵੋਗੇ ਹੈਰਾਨ

ਪੁਲਿਸ ਨੇ ਮ੍ਰਿਤਕ ਦੇ ਪੁੱਤਰ ਨੂੰ ਹਿਰਾਸਤ ਵਿੱਚ ਲਿਆ ਤਾਂ ਉਸਨੇ ਪੁੱਛਗਿੱਛ ਦੌਰਾਨ ਸਾਰੀ ਸੱਚਾਈ ਦੱਸ ਦਿੱਤੀ। ਉਸਨੇ ਦੱਸਿਆ ਕਿ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਦਾ ਖਰਚਾ ਨਾ ਚੁੱਕਣਾ ਪਵੇ, ਇਸ ਲਈ ਉਸਨੇ ਅਮਲਾਰੀ ਵਿੱਚ 2 ਸਾਲ ਤੱਕ ਆਪਣੇ ਪਿਤਾ ਦੀ ਲਾਸ਼ ਨੂੰ ਲੁਕਾ ਕੇ ਰੱਖਿਆ। ਪੁਲਿਸ ਵੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। 

Share:

ਜਪਾਨ ਵਿੱਚ ਇੱਕ ਵਿਅਕਤੀ ਨੇ ਆਪਣੇ ਪਿਤਾ ਦੀ ਲਾਸ਼ ਨੂੰ 2 ਸਾਲ ਤੱਕ ਘਰ ਵਿੱਚ ਇੱਕ ਅਲਮਾਰੀ ਵਿੱਚ ਲੁਕਾ ਕੇ ਰੱਖਿਆ ਤਾਂ ਜੋ ਉਸਨੂੰ ਅੰਤਿਮ ਸੰਸਕਾਰ ਦਾ ਖਰਚਾ ਨਾ ਚੁੱਕਣਾ ਪਵੇ। ਹੁਣ ਮਾਮਲਾ ਸਾਹਮਣੇ ਆਉਣ ਤੋਂ ਬਾਅਦ, ਹਰ ਕੋਈ ਹੈਰਾਨ ਹੋ ਗਿਆ ਹੈ। 

ਅਲਮਾਰੀ ਵਿੱਚੋਂ ਮਿਲੇ ਪਿਤਾ ਦਾ ਪਿੰਜਰ 

ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਅਨੁਸਾਰ, ਨੋਬੂਹਿਕੋ ਸੁਜ਼ੁਕ ਟੋਕੀਓ ਵਿੱਚ ਇੱਕ ਚੀਨੀ ਰੈਸਟੋਰੈਂਟ ਦੇ ਮਾਲਕ ਹਨ। ਨੋਬੂਹਿਕੋ ਦਾ ਰੈਸਟੋਰੈਂਟ ਪਿਛਲੇ ਹਫ਼ਤੇ ਤੋਂ ਬੰਦ ਸੀ ਅਤੇ ਉਸਦਾ ਕੋਈ ਸੁਰਾਗ ਨਹੀਂ ਸੀ। ਅਜਿਹੇ ਵਿੱਚ ਸਥਾਨਕ ਲੋਕਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਜਦੋਂ ਪੁਲਿਸ ਨੋਬੂਹਿਕੋ ਦੇ ਘਰ ਪਹੁੰਚੀ, ਤਾਂ ਉਹ ਅਲਮਾਰੀ ਦੇ ਅੰਦਰ ਉਸਦੇ ਪਿਤਾ ਦਾ ਪਿੰਜਰ ਦੇਖ ਕੇ ਹੈਰਾਨ ਰਹਿ ਗਏ।

ਪੁੱਛਗਿੱਛ ਦੌਰਾਨ ਖੁਲਿਆ ਰਾਜ

ਜਦੋਂ ਪੁਲਿਸ ਨੇ ਨੋਬੂਹਿਕੋ ਨੂੰ ਹਿਰਾਸਤ ਵਿੱਚ ਲੈ ਕੇ ਉਸ ਤੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਉਸਨੇ ਸਾਰੀ ਸੱਚਾਈ ਦੱਸ ਦਿੱਤੀ। ਨੋਬੂਹਿਕੋ ਨੇ ਪੁਲਿਸ ਨੂੰ ਦੱਸਿਆ ਕਿ "ਉਸਦੇ 86 ਸਾਲਾ ਪਿਤਾ ਦੀ ਮੌਤ ਜਨਵਰੀ 2023 ਵਿੱਚ ਹੋਈ ਸੀ। ਇਹ ਸਪੱਸ਼ਟ ਨਹੀਂ ਹੈ ਕਿ ਉਸਦੀ ਮੌਤ ਕਿਉਂ ਅਤੇ ਕਿਵੇਂ ਹੋਈ। ਜਦੋਂ ਨੋਬੂਹਿਕੋ ਕੰਮ ਤੋਂ ਵਾਪਸ ਆਇਆ, ਤਾਂ ਉਸਨੇ ਦੇਖਿਆ ਕਿ ਉਸਦੇ ਪਿਤਾ ਨੇ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ।"

ਅੰਤਿਮ ਸੰਸਕਾਰ ਦੀ ਲਾਗਤ ਤੋਂ ਬਚਣ ਲਈ ਕੀਤਾ ਅਜਿਹਾ ਕੰਮ

ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਅਨੁਸਾਰ, 56 ਸਾਲਾ ਨੋਬੂਹਿਕੋ ਨੇ ਕਿਹਾ ਕਿ ਉਸਦੇ ਪਿਤਾ ਦੇ ਅੰਤਿਮ ਸੰਸਕਾਰ ਦੀ ਲਾਗਤ ਬਹੁਤ ਜ਼ਿਆਦਾ ਹੋਣੀ ਸੀ। ਇਸ ਲਈ ਉਸਨੇ ਲਾਸ਼ ਨੂੰ ਅਲਮਾਰੀ ਵਿੱਚ ਲੁਕਾ ਦਿੱਤਾ। ਨੋਬੂਹਿਕੋ ਨੂੰ ਸ਼ੁਰੂ ਵਿੱਚ ਬਹੁਤ ਬੁਰਾ ਲੱਗਾ, ਪਰ ਬਾਅਦ ਵਿੱਚ ਉਸਨੇ ਸੋਚਿਆ ਕਿ ਉਹ ਆਪਣੇ ਪਿਤਾ ਦੀ ਮੌਤ ਲਈ ਜ਼ਿੰਮੇਵਾਰ ਨਹੀਂ ਸੀ। ਇਸੇ ਕਰਕੇ ਉਨ੍ਹਾਂ ਨੇ ਲਾਸ਼ ਨੂੰ ਬਾਹਰ ਨਹੀਂ ਕੱਢਿਆ।

ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਲੱਗੀ ਪੁਲਿਸ

ਪੁਲਿਸ ਨੇ ਮ੍ਰਿਤਕ ਦੇ ਮੁੰਡੇ ਨੂੰ ਕਾਬੂ ਕਰਕੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੂੰ ਇਹ ਸ਼ੱਕ ਹੈ ਕਿ ਨੋਬੂਹਿਕੋ ਨੇ ਪਿਤਾ ਨੂੰ ਮਿਲਦੀ ਪੈਨਸ਼ਨ ਹੜੱਪਣ ਲਈ ਮੌਤ ਨੂੰ ਗੁਪਤ ਰੱਖਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ

Tags :